ਯੂਥ ਅਕਾਲੀ ਦਲ ਵਿਚ ਸਿਫਾਰਸ਼ੀ ਨਹੀਂ, ਮਿਹਨਤੀ ਨੌਜਵਾਨ ਅੱਗੇ ਵਧਣਗੇ: ਸਰਬਜੀਤ ਸਿੰਘ ਝਿੰਜਰ

Date:

spot_img

ਚੰਡੀਗੜ੍ਹ, 16 ਨਵੰਬਰ: ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਲਾਂ ਲਈ ਸਿਆਸਤ ਵਿਚ ਆ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਨਵੇਂ ਰਾਹ ਖੋਲ੍ਹੇ ਹਨ ਤੇ ਹੁਣ ਅਕਾਲੀ ਦਲ ਇਕਲੌਤੀ ਪਾਰਟੀ ਬਣ ਗਈ ਹੈ ਜਿਸ ਵਿਚ ਸਿਫਾਰਸ਼ੀ ਸਭਿਆਚਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਤੇ ਮਿਹਨਤ ਦੇ ਬਲਬੂਤੇ ਨੌਜਵਾਨ ਅੱਗੇ ਵੱਧ ਸਕਣਗੇ।ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਪਾਰਟੀ ਵਿਚ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਦਾ ਵਕਾਲਤ ਕਰਦੇ ਰਹੇ ਹਨ ਤੇ ਹੁਣ ਤਾਂ ਉਹਨਾਂ ਪਾਰਟੀ ਦੇ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਨੌਜਵਾਨਾਂ ਵਾਸਤੇ ਕਰਨ ਦਾ ਐਲਾਲ ਕਰ ਦਿੱਤਾ ਹੈ।

ਮੇਅਰ ਦੇ ਵਿਰੁਧ ਭੁਗਤਣ ਵਾਲੇ ਅਕਾਲੀ ਕੌੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਤਿਆਰੀ!

ਉਹਨਾਂ ਕਿਹਾ ਕਿ ਨੌਜਵਾਨ ਵਰਗ ਹੀ ਪੰਜਾਬ ਤੇ ਭਾਰਤ ਦੀ ਭਵਿੱਖੀ ਸ਼ਕਤੀ ਹਨ ਤੇ ਜਿਸ ਪਾਰਟੀ ਨਾਲ ਨੌਜਵਾਨ ਵਰਗ ਸਭ ਤੋਂ ਵੱਧ ਜੁੜਿਆ ਹੋਵੇਗਾ, ਉਹੀ ਪਾਰਟੀ ਸਭ ਤੋਂ ਵੱਧ ਕਾਮਯਾਬ ਹੋਵੇਗੀ।ਸ: ਝਿੰਜਰ ਨੇ ਕਿਹਾ ਕਿ ਅਕਾਲੀ ਦਲ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੁਣ ਨਵੀਂਆਂ ਨੀਤੀਆਂ ਤੈਅ ਕੀਤੀਆਂ ਹਨ ਜਿਸ ਮੁਤਾਬਕ 2 ਹਜ਼ਾਰ ਤੋਂ ਵੱਧ ਮੈਂਬਰਾਂ ਦੀ ਭਰਤੀ ਕਰਨ ਵਾਲਾ ਆਗੂ ਜ਼ਿਲ੍ਹਾ ਯੂਥ ਵਿੰਗ ਪ੍ਰਧਾਨਗੀ ਦਾ ਦਾਅਵੇਦਾਰ ਹੋਵੇਗਾ ਤੇ 250 ਮੈਂਬਰ ਭਰਤੀ ਕਰਨ ਵਾਲਾ ਸੂਬਾ ਬਾਡੀ ਦੀ ਮੈਂਬਰਸ਼ਿਪ ਦਾ ਦਾਅਵੇਦਾਰ ਹੋ ਸਕੇਗਾ।

ਅਕਾਲੀ ਦਲ ਦੇ ਹਲਕਾ ਇੰਚਾਰਜ਼ ਦਾ ਦਾਅਵਾ: ਮੇਅਰ ਵਿਰੁਧ ਮਤੇ ’ਚ ਕਾਂਗਰਸ, ’ਆਪ’ ਅਤੇ ਭਾਜਪਾ ਇਕਜੁਟ

ਉਹਨਾਂ ਕਿਹਾ ਕਿ ਇਸੇ ਤਰੀਕੇ ਸਾਰੇ ਯੂਥ ਬਾਡੀ ਦੀ ਮੈਂਬਰਸ਼ਿਪ ਤੇ ਅਹੁਦੇਦਾਰਾਂ ਦੀ ਚੋਣ ਵਾਸਤੇ ਨਿਯਮ ਤੈਅ ਕੀਤੇ ਗਏ ਹਨ ਤੇ ਹੁਣ ਸਿਰਫ ਨਿਯਮਾਂ ’ਤੇ ਖਰ੍ਹਾ ਉਤਰਣ ਵਾਲਾ ਹੀ ਯੂਥ ਅਕਾਲੀ ਦਲ ਦਾ ਅਹੁਦੇਦਾਰ ਬਣ ਸਕਦਾ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਵੱਧ ਤੋਂ ਵੱਧ ਗਿਣਤੀ ਵਿਚ ਅਕਾਲੀ ਦਲ ਨਾਲ ਜੁੜਨਾ ਚਾਹੁੰਦਾ ਹੈ ਤੇ ਨੌਜਵਾਨ ਵਰਗ ਨੇ ਮਹਿਸੂਸ ਕਰ ਲਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ।

 

 

spot_img
spot_img

Share post:

Popular

More like this
Related

DAV College Bathinda ਦੀ ਸਾਬਕਾ ਵਿਦਿਆਰਥਣ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵਜੋਂ ਚਮਕੀ

Bathinda News: DAV College Bathinda ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ...

RBDAV Senior Secondary Public School, Bathinda में स्वच्छ भारत अभियान का आयोजन

Bathinda News: RBDAV Senior Secondary Public School, Bathinda; प्राचार्य...

SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਗੈੱਟ-ਟੂ-ਗੈਦਰ

Bathinda News : SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ...