ਇੱਕ ਦੇਸ਼ ਇੱਕ ਕਾਨੂੰਨ ਸਾਰਿਆਂ ਲਈ ਲਾਜ਼ਮੀ:- ਸੰਸਥਾਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੁਲਾਈ: ਇੱਕ ਦੇਸ਼ ਇੱਕ ਕਾਨੂੰਨ ਦੇ ਨਜ਼ਰੀਏ ਤੋਂ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਨੀਫਾਰਮ ਸਿਵਲ ਕੋਡ ਦੇ ਸਮਰਥਨ ਵਿੱਚ ਅੱਜ ਬਠਿੰਡਾ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸਮਰਥਨ ਮਿਸ਼ਾਲ ਮਾਰਚ ਕੱਢ ਕੇ ਜਨ ਜਾਗਰੂਕਤਾ ਮੁਹਿੰਮ ਚਲਾਈ। ਸ਼ਾਮ 6 ਵਜੇ ਫਾਇਰ ਬ੍ਰਿਗੇਡ ਚੌਕ ਵਿਖੇ ਇਕੱਤਰ ਹੋਈਆਂ ਜਥੇਬੰਦੀਆਂ ਨੇ ਭਾਰਤ ਮਾਤਾ ਦਾ ਜੈਕਾਰੇ ਲਗਾ ਕੇ ਮਾਰਚ ਸ਼ੁਰੂ ਕੀਤਾ। ਇਹ ਮਾਰਚ ਸ਼ਹੀਦ ਭਗਤ ਸਿੰਘ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ ਤੋਂ ਹੁੰਦਾ ਹੋਇਆ ਪੋਸਟ ਆਫ਼ਿਸ ਬਾਜ਼ਾਰ ਵਿਖੇ ਸਮਾਪਤ ਹੋਇਆ। ਸਾਰੀਆਂ ਜਥੇਬੰਦੀਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਲਈ ਯੂਨੀਫੋਰਮ ਸਿਵਲ ਕੋਡ ਜ਼ਰੂਰੀ ਹੈ। ਇਸ ਨਾਲ ਇੱਕ ਅਜਿਹਾ ਦੇਸ਼ ਬਣੇਗਾ ਜਿੱਥੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਮਿਲੇਗਾ। ਉੱਥੇ ਜਾਤ-ਪਾਤ, ਊਚ-ਨੀਚ ਦਾ ਵਿਤਕਰਾ ਖਤਮ ਹੋਵੇਗਾ। ਸੰਸਥਾਵਾਂ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਬਿੱਲ ਦਾ ਵਿਰੋਧ ਕਰਨ ਦੀ ਬਜਾਏ ਸਾਰੀਆਂ ਪਾਰਟੀਆਂ ਜਨਤਾ ਦੀ ਆਵਾਜ਼ ਸੁਣ ਕੇ ਕੇਂਦਰ ਸਰਕਾਰ ਦਾ ਸਾਥ ਦੇਣ ਤਾਂ ਜੋ ਪੂਰੇ ਦੇਸ਼ ਦੀ ਏਕਤਾ ਦਿਖਾ ਸਕੀਏ । ਇਸ ਮੌਕੇ ਵਪਾਰ ਮੰਡਲ ਦੇ ਮੁਖੀ ਰਾਜਿੰਦਰ ਰਾਜੂ, ਅਖਿਲ ਅਗਰਵਾਲ ਪਰਿਵਾਰ ਸਭਾ ਦੇ ਪ੍ਰਧਾਨ ਸੰਦੀਪ ਅਗਰਵਾਲ, ਮਹਾਵੀਰ ਸੰਕੀਰਤਨ ਮੰਡਲ ਦੇ ਸੁਰਿੰਦਰ ਵੇਦ, ਅਗਰਵਾਲ ਏਕਤਾ ਸਭਾ ਦੇ ਗਿਆਨ ਪ੍ਰਕਾਸ਼ ਗਰਗ, ਬਾਲਾਜੀ ਮਹਿੰਦੀਪੁਰ ਮੰਡਲ, ਭਾਜਪਾ ਨੇਤਾ ਆਸ਼ੂਤੋਸ਼ ਤਿਵਾੜੀ, ਯੁਵਾ ਮੋਰਚਾ ਦੇ ਰਾਸ਼ਟਰੀ ਕਾਰਕੁਨ ਲਕਸ਼ਿਤ ਮਿੱਤਲ ਆਦਿ ਨੇ ਸੰਬੋਧਨ ਕੀਤਾ।
ਯੂਨੀਫਾਰਮ ਸਿਵਲ ਕੋਡ ਦੇ ਸਮਰਥਨ ’ਚ ਬਠਿੰਡਾ ਵਿਚ ਕੱਢਿਆ ਮਿਸ਼ਾਲ ਮਾਰਚ
15 Views