ਯੂਨੀਫਾਰਮ ਸਿਵਲ ਕੋਡ ਦੇ ਸਮਰਥਨ ’ਚ ਬਠਿੰਡਾ ਵਿਚ ਕੱਢਿਆ ਮਿਸ਼ਾਲ ਮਾਰਚ

Date:

spot_img

ਇੱਕ ਦੇਸ਼ ਇੱਕ ਕਾਨੂੰਨ ਸਾਰਿਆਂ ਲਈ ਲਾਜ਼ਮੀ:- ਸੰਸਥਾਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੁਲਾਈ: ਇੱਕ ਦੇਸ਼ ਇੱਕ ਕਾਨੂੰਨ ਦੇ ਨਜ਼ਰੀਏ ਤੋਂ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਨੀਫਾਰਮ ਸਿਵਲ ਕੋਡ ਦੇ ਸਮਰਥਨ ਵਿੱਚ ਅੱਜ ਬਠਿੰਡਾ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸਮਰਥਨ ਮਿਸ਼ਾਲ ਮਾਰਚ ਕੱਢ ਕੇ ਜਨ ਜਾਗਰੂਕਤਾ ਮੁਹਿੰਮ ਚਲਾਈ। ਸ਼ਾਮ 6 ਵਜੇ ਫਾਇਰ ਬ੍ਰਿਗੇਡ ਚੌਕ ਵਿਖੇ ਇਕੱਤਰ ਹੋਈਆਂ ਜਥੇਬੰਦੀਆਂ ਨੇ ਭਾਰਤ ਮਾਤਾ ਦਾ ਜੈਕਾਰੇ ਲਗਾ ਕੇ ਮਾਰਚ ਸ਼ੁਰੂ ਕੀਤਾ। ਇਹ ਮਾਰਚ ਸ਼ਹੀਦ ਭਗਤ ਸਿੰਘ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ ਤੋਂ ਹੁੰਦਾ ਹੋਇਆ ਪੋਸਟ ਆਫ਼ਿਸ ਬਾਜ਼ਾਰ ਵਿਖੇ ਸਮਾਪਤ ਹੋਇਆ। ਸਾਰੀਆਂ ਜਥੇਬੰਦੀਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਲਈ ਯੂਨੀਫੋਰਮ ਸਿਵਲ ਕੋਡ ਜ਼ਰੂਰੀ ਹੈ। ਇਸ ਨਾਲ ਇੱਕ ਅਜਿਹਾ ਦੇਸ਼ ਬਣੇਗਾ ਜਿੱਥੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਮਿਲੇਗਾ। ਉੱਥੇ ਜਾਤ-ਪਾਤ, ਊਚ-ਨੀਚ ਦਾ ਵਿਤਕਰਾ ਖਤਮ ਹੋਵੇਗਾ। ਸੰਸਥਾਵਾਂ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਬਿੱਲ ਦਾ ਵਿਰੋਧ ਕਰਨ ਦੀ ਬਜਾਏ ਸਾਰੀਆਂ ਪਾਰਟੀਆਂ ਜਨਤਾ ਦੀ ਆਵਾਜ਼ ਸੁਣ ਕੇ ਕੇਂਦਰ ਸਰਕਾਰ ਦਾ ਸਾਥ ਦੇਣ ਤਾਂ ਜੋ ਪੂਰੇ ਦੇਸ਼ ਦੀ ਏਕਤਾ ਦਿਖਾ ਸਕੀਏ । ਇਸ ਮੌਕੇ ਵਪਾਰ ਮੰਡਲ ਦੇ ਮੁਖੀ ਰਾਜਿੰਦਰ ਰਾਜੂ, ਅਖਿਲ ਅਗਰਵਾਲ ਪਰਿਵਾਰ ਸਭਾ ਦੇ ਪ੍ਰਧਾਨ ਸੰਦੀਪ ਅਗਰਵਾਲ, ਮਹਾਵੀਰ ਸੰਕੀਰਤਨ ਮੰਡਲ ਦੇ ਸੁਰਿੰਦਰ ਵੇਦ, ਅਗਰਵਾਲ ਏਕਤਾ ਸਭਾ ਦੇ ਗਿਆਨ ਪ੍ਰਕਾਸ਼ ਗਰਗ, ਬਾਲਾਜੀ ਮਹਿੰਦੀਪੁਰ ਮੰਡਲ, ਭਾਜਪਾ ਨੇਤਾ ਆਸ਼ੂਤੋਸ਼ ਤਿਵਾੜੀ, ਯੁਵਾ ਮੋਰਚਾ ਦੇ ਰਾਸ਼ਟਰੀ ਕਾਰਕੁਨ ਲਕਸ਼ਿਤ ਮਿੱਤਲ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੀ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ, 7 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

Rampura Phul News: Bathinda Police ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ...

ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਸਟੇਟ ਐਵਾਰਡਾਂ ਨਾਲ ਸਨਮਾਨ ਕਰੇਗੀ ਮਾਨ ਸਰਕਾਰ: ਹਰਜੋਤ ਸਿੰਘ ਬੈਂਸ

👉•ਐਵਾਰਡਾਂ ਲਈ ਪੂਰੀ ਪਾਰਦਰਸ਼ਤਾ, ਯੋਗਤਾ-ਅਧਾਰਤ ਪ੍ਰਕਿਰਿਆ ਰਾਹੀਂ ਕੀਤੀ ਗਈ...

Bathinda ‘ਚ ਇੱਕ ਹੋਰ ਲਾਸ਼ ਗੰਦੇ ਨਾਲੇ ਵਿਚੋਂ ਬਰਾਮਦ; 29 ਦਿਨਾਂ ਤੋਂ ਮ੍ਰਿਤਕ ਸੀ ਲਾਪਤਾ

Bathinda News: ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਨਜ਼ਦੀਕ ਗੁਜਰਦੇ...