ਸੁਖਜਿੰਦਰ ਮਾਨ
ਚੰਡੀਗੜ੍ਹ, 13 ਅਗਸਤ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਸੜਕ ਢਾਂਚੇ ਨੂੰ ਮਜਬੂਤ ਕਰਨ ਵਿਚ ਜੁਟੀ ਹੋਈ ਹੈ। ਮੌਜੂਦਾ ਸਰਕਾਰ ਨੇ ਸੂਬੇ ਵਿਚ ਜਿੱਥੇ 6192 ਕਰੋੜ ਰੁਪਏ ਦੀ ਲਾਗਤ ਨਾਲ 9422 ਕਿਲੋਮੀਟਰ ਲੰਬੀ ਸੜਕਾਂ ਦਾ ਸੁਧਾਰ ਕੀਤਾ ਹੈ ਉੱਥੇ 796 ਕਰੋੜ ਰੁਪਏ ਦੀ ਲਾਗਤ ਨਾਲ 905 ਕਿਲੋਮੀਟਰ ਲੰਬੀ ਨਵੀਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਡਿਪਟੀ ਸੀਐਮ ਨੇ ਇਹ ਜਾਣਕਾਰੀ ਅੱਜ ਸਿਰਸਾ ਵਿਚ ਜਨਸਮਸਿਆਵਾਂ ਸੁਨਣ ਬਾਅਦ ਦਿੱਤੀ। ਇਸ ਮੌਕੇ ‘ਤੇ ਸਿਰਸਾ, ਡੱਬਵਾਲੀ, ਫਤਿਹਾਬਾਦ, ਓਡਾ, ਉਚਾਨਾ, ਹਿਸਾਰ, ਜੀਂਦ ਆਦਿ ਜਿਲ੍ਹਿਆਂ ਤੋਂ ਅਨੇਕ ਲੋਕ ਆਪਣੀ ਸਮਸਿਆਵਾਂ ਲੈ ਕੇ ਡਿਪਟੀ ਮੁੱਖ ਮੰਤਰੀ ਨਾਲ ਮਿਲਨ ਆਏ ਹੋਏ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਸਬੰਧਿਤ ਖੇਤਰਾਂ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਫੋਨ ਕਰ ਉਨ੍ਹਾਂ ਨੂੰ ਸਮਸਿਆਵਾਂ ਨੂੰ ਨਿਪਟਾਨ ਦੇ ਆਦੇਸ਼ ਦਿੱਤੇ। ਇਸ ਮੌਕੇ ‘ਤੇ ਸੁੱਖਮੰਦਰ ਸਿਹਾਗ ਦੀ ਅਗਵਾਈ ਹੇਠ ਓਡਾ ਦੇ ਅਨੇਕ ਲੋਕ ਡਿਪਟੀ ਸੀਐਮ ਨਾਲ ਮਿਲੇ ਅਤੇ ਉਨ੍ਹਾਂ ਨੂੰ ਓਡਾ ਵਿਚ ਪਿਛਲੇ ਦਿਨਾਂ ਹੋਈ ਬਹੁਤ ਵੱਧ ਬਰਸਾਤ ਤੋਂ ਜਲਭਰਾਵ ਦੇ ਬਾਰੇ ਵਿਚ ਦਸਿਆ। ਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦੇ ਆਦੇਸ਼ ਦਿੱਤੇ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਮ ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਸਰਕਾਰ ਹੈ ਅਤੇ ਹਰ ਪੱਲ ਸੂਬਾਵਾਸੀਆਂ ਦੇ ਹਿੱਤਾਂ ਦੇ ਲਈ ਕੰਮ ਕਰਨ ਨੂੰ ਸੰਕਲਪਿਤ ਹੈ।
Share the post "ਰਾਜ ਸਰਕਾਰ ਸੂਬੇ ਦੇ ਸੜਕ ਢਾਂਚੇ ਨੂੰ ਮਜਬੂਤ ਕਰਨ ਵਿਚ ਜੁਟੀ: ਡਿਪਟੀ ਮੁੱਖ ਮੰਤਰੀ"