WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਰਾਮਪੁਰਾ ਮੰਡੀ ’ਚ ਵਪਾਰੀ ਦੀ ਕੁੱਟਮਾਰ ਕਰਕੇ ਕਾਰ ਖੋਹਣ ਵਾਲਾ ਗੈਂਗ ਕਾਬੂ

ਵਪਾਰੀ ਦਾ ਡਰਾਇਵਰ ਹੀ ਨਿਕਲਿਆ ਮਾਸਟਰ ਮਾਈਂਡ
ਸਾਥੀਆਂ ਨਾਲ ਮਿਲਕੇ ਪਹਿਲਾਂ ਵੀ ਦੇ ਚੁੱਕਿਆ ਹੈ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ
ਪੁਲਿਸ ਨੇ ਡਰਾਈਵਰ ਸਹਿਤ ਸੱਤ ਲੋਕਾਂ ਨੂੰ ਕੀਤਾ ਕਾਬੂ, ਇੱਕ ਹਾਲੇ ਤਕ ਫਰਾਰ
ਵਪਾਰੀ ਤੋਂ ਖੋਹੀ ਕਾਰ ਸਹਿਤ ਤਿੰਨ ਮੋਟਰਸਾਇਕਲ ਬਰਾਮਦ
ਲੁੱਟਖੋਹ ਲਈ ਵਰਤੇ ਜਾਂਦੇ ਹਥਿਆਰਾਂ ਵਿੱਚ ਦੇਸੀ ਕੱਟਾ, ਤੇਜਧਾਰ ਤਲਵਾਰਾਂ ਅਤੇ ਬੇਸਬਾਲ ਵੀ ਕੀਤੀਆਂ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਲੰਘੀ 26 ਨਵੰਬਰ ਨੂੰ ਸਵੇਰ ਸਮੇਂ ਜ਼ਿਲ੍ਹੇ ਦੀ ਰਾਮਪੁਰਾ ਮੰਡੀ ਦੇ ਰੋਇਲ ਇਨਕਲੇਵ ਇਲਾਕੇ ਵਿਚ ਰਹਿਣ ਵਾਲੇ ਵਪਾਰੀ ਪ੍ਰਸੋਤਮ ਕੁਮਾਰ ਦੀ ਕੁੱਟਮਾਰ ਕਰਕੇ ਉਸਦੀ ਕਰੇਟਾ ਗੱਡੀ ਖੋਹਣ ਵਾਲੇ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਕਾਂਡ ਦਾ ਮੁੱਖ ਸਰਗਨਾ ਉਕਤ ਵਪਾਰੀ ਦਾ ਡਰਾਈਵਰ ਹੀ ਨਿਕਲਿਆ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਬਠਿੰਡਾ ਦੇ ਐਸ ਐਸ ਪੀ ਜੇ . ਇਲਨਚੇਲੀਅਨ ਅਤੇ ਡੀਅੇਸਪੀ ਆਸਵੰਤ ਸਿੰਘ ਧਾਲੀਵਾਲ ਨੇ ਦਸਿਆ ਕਿ ਘਟਨਾ ਤੋਂ ਬਾਅਦ ਵਿਗਿਆਨਕ ਢੰਗ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀੜਤ ਵਪਾਰੀ ਪ੍ਰਸੋਤਮ ਕੁਮਾਰ ਦਾ ਡਰਾਇਵਰ ਮਨਪ੍ਰੀਤ ਸਿੰਘ ਮਨੀ ਨੇ ਅਪਣੇ ਸਾਥੀਆਂ ਦਰਸਨ ਸੋਨਾ, ਸਾਗਰ ਸਿੰਘ ਅਤੇ ਅਨਮੋਲਪ੍ਰੀਤ ਮਨੀ ਵਾਸੀ ਕੋਟਕਪੂਰਾ ਨਾਲ ਮਿਲਕੇ ਇਸ ਲਈ ਅੰਜਾਮ ਦਿੱਤਾ ਕਿ ਉਹ ਆੜਤੀ ਦੇ ਪੈਸੇ ਨੂੰ ਲੁੱਟਣਾ ਚਾਹੁੰਦਾ ਸੀ। ਜਿਸਦੇ ਚੱਲਦੇ ਉਹ 26 ਨਵੰਬਰ ਦੀ ਸਵੇਰ ਸਮੇਂ ਹੀ ਵਪਾਰੀ ਦੇ ਘਰ ਰੋਇਲ ਅਸਟੇਟ ਚਲੇ ਗਏ ਪਰੰਤੂ ਵਪਾਰੀ ਵਲੋਂ ਸਖਤ ਵਿਰੋਧ ਕਰਨ ’ਤੇ ਭੱਜਣਾ ਪਿਆ ਪਰ ਜਾਂਦੇ ਸਮੇਂ ਉਸਦੀ ਕਰੇਟਾ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਚਾਰਾਂ ਨੂੰ ਕਾਬੂ ਕਰਨ ਤੋਂ ਬਾਅਦ ਮੁਢਲੀ ਪੁਛਗਿਛ ਦੌਰਾਨ ਪਤਾ ਚਲਿਆ ਕਿ 24 ਜੁਲਾਈ ਨੂੰ ਰਾਮਪੁਰਾ ਦੇਮੇਨ ਚੌਕ ’ਤੇ ਸਥਿਤ ਮਨਮੋਹਣ ਕਰਿਆਨਾ ਸਟੋਰ ਦੇ ਮਾਲਕ ਦੀ ਮਾਰਕੁੱਟ ਕਰਕੇ ਲੁੱਟ ਖੋਹ ਦੀ ਘਟਨਾ ਵੀ ਮਨਪ੍ਰੀਤ ਮਨੀ, ਸੋਨਾ ਅਤੇ ਸਾਗਰ ਨੇ ਅਪਣੇ ਇੱਕ ਹੋਰ ਸਾਥੀ ਮਨੀ ਪਟਿਆਲਾ ਨਾਲ ਮਿਲਕੇ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ 18 ਸਤੰਬਰ ਨੂੰ ਰਾਮਪੁਰਾ ਵਿਖੇ ਸਥਿਤ ਵਿਸਾਲ ਮੈਡੀਕਲ ਹਾਲ ਦੇ ਮਾਲਕ ਵਿਸਾਲ ਦੀ ਕੁੱਟਮਾਰ ਕਰਕੇ ਲੁੱਟ ਖੋਹ ਦੀ ਘਟਨਾ ਵੀ ਡਰਾਇਵਰ ਮਨਪ੍ਰੀਤ ਮਨੀ ਨੇ ਹਰਪ੍ਰੀਤ ਲਾਡੀ ਮਿਲਕੇ ਕੀਤੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆ ਨੂੰ ਜਾਅਲੀ ਸਿਨਾਖਤ ਤੇ ਸਿੰਮ ਕਾਰਡ ਹਰਪ੍ਰੀਤ ਹੈਪੀ ਅਤੇ ਘਟਨਾ ਤੋਂ ਬਾਅਦ ਇੰਨਾਂ ਦੀ ਠਹਿਰ ਅਤੇ ਖਾਣਪੀਣ ਦਾ ਪ੍ਰਬੰਧ ਪੰਮਾ ਨਾਹਰ ਵਾਸੀ ਰਾਮਪਰਾ ਕਰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਕੱਲੇ ਮਨੀ ਵਾਸੀ ਪਟਿਆਲਾ ਨੂੰ ਛੱਡ ਬਾਕੀ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਰਾਮਪੁਰਾ ਦੇ ਅੇਸ ਅੇਚ ਓ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।

Related posts

ਬੇਅਦਬੀ ਕਾਂਡ ’ਚ ਇਨਸਾਫ਼ ਦਾ ਭਰੋਸਾ ਦਿਵਾਉਣ ਵਾਲੇ ਦੋ ਮੰਤਰੀ ਤੇ ਤਿੰਨ ਵਿਧਾਇਕ ਮੁੜ 20 ਨੂੰ ਤਲਬ

punjabusernewssite

ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਪਿੰਡ ਬਾਦਲ ਸੱਦੀ ਮੀਟਿੰਗ

punjabusernewssite

ਆਰ.ਐਮ.ਪੀ.ਆਈ.ਵੱਲੋਂ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਰੋਸ ਰੈਲੀ ਅਤੇ ਮੁਜ਼ਾਹਰਾ

punjabusernewssite