ਅੰਤੋਂਦੇਯ ਪਰਿਵਾਰਾਂ ਦੇ ਲਈ ਸ਼ੁਰੂ ਕੀਤੀ ਨਿਰੋਗੀ ਹਰਿਆਣਾ ਯੋਜਨਾ
ਯੋਜਨਾ ਦੇ ਤਹਿਤ ਅੰਤੋਂਦੇਯ ਪਰਿਵਾਰਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਮੁਫਤ
ਰਾਸ਼ਟਰਪਤੀ ਨੇ ਸਰਕਾਰੀ ਮੈਡੀਕਲ ਕਾਲਜ, ਸਿਰਸਾ ਦਾ ਵੀ ਰੱਖਿਆ ਨੀਂਹ ਪੱਥਰ
ਹਰਿਆਣਾ ਵਿਚ ਈ-ਟਿਕਟਿੰਗ ਪ੍ਰਣਾਲੀ ਦੀ ਵੀ ਕੀਤੀ ਸ਼ੁਰੂਆਤ
ਪਹਿਲੀ ਟਿਕਟ ਵਜੋ ਨੈਸ਼ਨਲ ਈ-ਮੋਬਿਲਿਟੀ ਕਾਰਡ ਦੀ ਰੈਪਲਿਕਾ ਰਾਸ਼ਟਰਪਤੀ ਨੂੰ ਭੇਂਟ ਕੀਤੀ ਗਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ : ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਸ੍ਰੀਮਦਭਗਵਦ ਗੀਤਾ ਦੀ ਪਵਿੱਤਰ ਧਰਤੀ ਧਰਮਖੇਤਰ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹਾਉਤਸਵ ਦੇ ਪ੍ਰੋਗ੍ਰਾਮਾਂ ਦੀ ਲੜੀ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਸ੍ਰੀਮਦਭਗਵਦਗੀਤਾ ਸਦਨ ਵਿਚ ਕੌਮਾਂਤਰੀ ਗੀਤਾ ਸੈਮੀਨਾਰ ਵਿਚ ਹਿੱਸਾ ਲਿਆ। ਇੱਥੋਂ ਰਾਸ਼ਟਰਪਤੀ ਨੇ ਸੂਬਾਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਹਰਿਆਣਾ ਸਰਕਾਰ ਦੀ 3 ਮਹਤੱਵਪੂਰਣ ਪਰਿਯੋਜਨਾਵਾਂ ਦਾ ਵਰਚੂਅਲੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ’ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮਾਣਯੋਗ ਮੌਜੂਦਗੀ ਰਹੀ।ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੰਤੋਂਦੇਯ ਪਰਿਵਾਰਾਂ ਦੇ ਲਈ ਨਿਰੋਗੀ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ ਅੰਤੋਂਦੇਯ ਪਰਿਵਾਰਾਂ ਦੀ ਵਿਆਪਕ ਸਿਹਤ ਜਾਂਚ ਮੁਫਤ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ 1 ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਲਾਭਕਾਰਾਂ ਵਜੋ ਸ਼ਾਮਿਲ ਕੀਤਾ ਜਾਵੇਗਾ, ਜਦੋਂ ਕਿ ਬਾਮੀ ਆਬਾਦੀ ਨੂੰ ਬਾਅਦ ਦੇ ਪੜਾਆਂ ਵਿਚ ਕਵਰ ਕੀਤਾ ਜਾਵੇਗਾ।
ਸਿਰਸਾ ਨੂੰ ਮਿਲੀ ਮੈਡੀਕਲ ਕਾਲਜ ਦੀ ਸੌਗਾਤ, ਰਾਸ਼ਟਰਪਤੀ ਨੇ ਰੱਖਿਆ ਨੀਂਹ ਪੱਥਰ
ਹਰਿਆਣਾ ਸਰਕਾਰ ਨਾਗਰਿਕਾਂ ਨੂੰ ਪ੍ਰਾਥਮਿਕ , ਸੈਕੇਂਡਰੀ ਅਤੇ ਤੀਜੇ ਪੱਧਰ ’ਤੇ ਗੁਣਵੱਤਾਪੂਰਣ ਸਿਹਤ ਸੇਵਾ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ। ਡਾਕਟਰਾਂ ਦੀ ਵੱਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਵਾਂਟੇਂਡ ਡਾਕਟਰ:ਰੋਗੀ ਅਨੁਪਾਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਬਨਾਉਣ ਦਾ ਟੀਚਾ ਰੱਖਿਆ ਹੈ। ਇਸੀ ਲੜੀ ਵਿਚ ਅੱਜ ਰਾਸ਼ਟਰਪਤੀ ਨੇ ਜਿਲ੍ਹਾ ਸਿਰਸਾ ਵਿਚ 21 ਏਕੜ ਜਮੀਨ ’ਤੇ ਬਨਣ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ’ਤੇ ਲਗਭਗ 950 ਕਰੋੜ ਰੁਪਏ ਦਾ ਲਾਗਤ ਆਵੇਗੀ।
ਹਰਿਆਣਾ ਵਿਚ ਈ-ਟਿਕਟਿੰਗ ਪ੍ਰਣਾਲੀ ਸ਼ੁਰੂ , ਪਹਿਲੇ ਪੜਾਅ ਵਿਚ 6 ਡਿਪੋ ਵਿਚ ਹੋਵੇਗੀ ਲਾਗੂ
ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਸੂਬਾਵਾਸੀਆਂ ਨੂੰ ਬਿਨ੍ਹਾ ਰੁਕਾਵਟ ਅਤੇ ਸਰਲ ਟਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਲਈ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਸੂਬਾ ਸਰਕਾਰ ਨੇ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਈ-ਟਿਕਟਿੰਗ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਇਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਦੇ ਨਾਲ ਹੀ ਰਾਸ਼ਟਰਪਤੀ ਨੂੰ ਪਹਿਲੀ ਟਿਕਟ ਵਜੋ ਨੈਸ਼ਨਲ ਈ-ਮੋਬਿਲਿਟੀ ਕਾਰਡ ਦਕੀ ਰੈਪਲਿਕਾ ਭੇਂਟ ਕੀਤੀ ਗਈ। ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਪਨ ਲੂਪ ਟਿਕਟਿੰਗ ਪ੍ਰਣਾਲੀ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ। ਸ਼ੁਰੂਆਤੀ ਪੜਾਅ ਵਿਚ 6 ਡਿਪੋ ਮਤਲਬ ਚੰਡੀਗੜ੍ਹ, ਕਰਨਾਲ, ਫਰੀਦਾਬਾਦ, ਸੋਨੀਪਤ, ਭਿਵਾਨੀ ਅਤੇ ਸਿਰਸਾ ਵਿਚ ਈ-ਟਿਕਟਿੰਗ ਪ੍ਰਣਾਲੀ ਲਾਗੂ ਹੋਵੇਗੀ। ਇਸੀ ਤਰ੍ਹਾ ਹਰਿਆਣਾ ਰੋਡਵੇਜ ਦੇ ਬਾਕੀ 18 ਡਿਪੋ ਵਿਚ ਜਨਵਰੀ 2023 ਦੇ ਆਖੀਰ ਤਕ ਇਸ ਪਰਿਯੋਜਨਾ ਨੂੰ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤਾ ਜਾਵੇਗਾ। ਇਸ ਪਰਿਯੋਜਨਾ ਦੇ ਮੁੱਖ ਉਦੇਸ਼ ਮਾਲ ਲੀਕੇਜ ਨੂੰ ਬੰਦ ਕਰਨਾ ਹੈ। ਨਾਲ ਹੀ ਓਪਨ ਲੂਪ ਟਿਕਟਿੰਗ ਦੀ ਵਰਤੋ ਨੂੰ ਪ੍ਰੋਤਸਾਹਨ ਦੇਣਾ, ਜਿਸ ਨੂੰ ਬਾਅਦ ਵਿਚ ਪੂਰੇ ਭਾਰਤ ਵਿਚ ਯਾਤਰਾ ਦੇ ਹੋਰ ਢੰਗਾਂ ਲਈ ਵੀ ਵਰਤੋ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਛੋਟ ਪਾਉਣ ਵਾਲਿਆਂ ਦੀ ਪਹਿਚਾਣ, ਫਰਜੀ ਪਾਸ ਨੂੰ ਖਤਮ ਕਰਨਾ, ਰਿਆਇਤ ਪਾਉਣ ਵਾਲੇ ਯਾਤਰੀਆਂ ਲਈ ਕਾਗਜੀ ਬਚੱਤ, ਕਾਮਨ ਮੋਬਿਲਿਟੀ ਕਾਰਡ ਦੀ ਵਰਤੋ ਰਾਹੀਂ ਯਾਤਰੀਆਂ ਲਈ ਬਿਹਤਰ ਯਾਤਰਾ ਤਜਰਬਾ ਪ੍ਰਦਾਨ ਕਰਨਾ, ਯਾਤਰੀਆਂ ਦੀ ਗਿਣਤੀ ਦੇ ਅਨੁਰੂਪ ਰੂਟ ਰਾਸ਼ਨਲਾਈਜੇਸ਼ਨ ਅਤੇ ਬੱਸਾਂ, ਪਬਲਿਕ ਟ?ਰਾਂਸਪੋਰਟ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਕਰਨਾ ਸ਼ਾਮਿਲ ਹੈ।
Share the post "ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਹਰਿਆਣਾ ਨੂੰ ਦਿੱਤੀ 3 ਵੱਡੀ ਪਰਿਯੋਜਨਾਵਾਂ ਦੀ ਸੌਗਾਤ"