ਗ੍ਰਿਫਤਾਰ ਨੌਜਵਾਨ ਨਕੋਦਰ ਕਾਂਡ ਦੇ ਅਰੋਪੀਆਂ ਦੇ ਹਨ ਨਜਦੀਕੀ
ਸੁਖਜਿੰਦਰ ਮਾਨ
ਬਠਿੰਡਾ , 21 ਦਸੰਬਰ: ਸੀ ਆਈ ਏ-1 ਬਠਿੰਡਾ ਦੇ ਇੰਚਾਰਜ਼ ਐਸ ਆਈ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਵਿੰਗ ਦੀ ਟੀਮ ਵਲੋਂ ਜ਼ਿਲੇ ਵਿਚ ਰਾਹਗੀਰਾਂ ਨੂੰ ਘੇਰ ਕੇ ਉਨ੍ਹਾਂ ਦੀ ਲੁੱਟਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇੰਨ੍ਹਾਂ ਕੋਲੋ ਇੱਕ ਮੋਟਰਸਾਈਕਲ ਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਸੀਆਈਏ ਇੰਚਾਰਜ਼ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਅਮਰੀਕ ਸਿੰਘ ਵਾਸੀ ਰਾਮੂਵਾਲਾ,ਹਰਦੀਪ ਸਿੰਘ ਉਰਫ ਠਾਕਰਵਾਸੀ ਪਿੰਡ ਦੁਨੇਵਾਲਾ, ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਪਿੰਡ ਬਾਘਾ, ਅਮਨਾ ਵਿਰਕ ਵਾਸੀ ਵਿਰਕ ਕਲਾ ਜਿਲਾ ਬਠਿੰਡਾ,ਸਾਜਨ ਸਿੰਘ ਵਾਸੀ ਚੋਟੀਆ ਜਿਲਾ ਸ੍ਰੀ ਮੁਕਤਸਰ ਸਾਹਿਬ, ਅਰਸ਼ ਚਹਿਲ ਉਰਫ ਅਰਸੀ ਵਾਸੀ ਪਿੰਡ ਸਮਾਓ ਜਿਲ੍ਹਾ ਮਾਨਸਾ ਨੇ ਰਲਕੇ ਇੱਕ ਗੈਗ ਬਣਾਇਆ ਹੋਇਆ ਹੈ ਜੋ ਜਿਲਾ ਬਠਿੰਡਾ ਦੇ ਵੱਖ-ਵੱਖ ਏਰੀਆ ਵਿਚੋ ਰਾਹਗੀਰਾ ਨੂੰ ਘੇਰ ਕੇ ਉਹਨਾ ਪਾਸੋ ਵਹੀਕਲ,ਨਗਦੀ ਤੇ ਹੋਰ ਕੀਮਤੀ ਚੀਜਾ ਦੀ ਲੁੱਟ-ਖੋਹ ਕਰਦੇ ਹਨ। ਪੁਲਿਸ ਨੇ ਮੁਖਬਰੀ ਦੇ ਆਧਾਰ ’ਤੇ ਅੱਗੇ ਪੜਤਾਲ ਵਧਾਉਂਦਿਆਂ ਦੋ ਨੌਜਵਾਨਾਂ ਅਮਨਜੀਤ ਸਿੰਘ ਉਰਫ ਅਮਨਾ ਵਾਸੀ ਪਿੰਡ ਵਿਰਕ ਕਲਾਂ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਪਿੰਡ ਬਾਘਾ ਨੂੰ ਰਿਫਾਇਨਰੀ Çਲੰਕ ਰੋਡ ਪਿੰਡ ਜੱਸੀ ਬਾਗ ਵਾਲੀ ਦੇ ਨੇੜਿਓਂ ਕਾਬੂ ਕਰਕੇ ਇਹਨਾਂ ਪਾਸੋਂ 01 ਪਿਸਤੋਲ 315 ਬੋਰ ਸਮੇਤ 02 ਰੋਂਦ ਅਤੇ 01 ਮੋਟਰਸਾਇਕਲ ਸਪਲੈਂਡਰ ਪਲੱਸ ਬਿਨਾਂ ਨੰਬਰੀ ਬਰਾਮਦ ਕਰਵਾਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਉਕਤ ਦੋਨੋ ਨੌਜਵਾਨ ਨਕੋਦਰ ਵਿਖੇ ਫਿਰੋਤੀ ਦੇ ਨਾਮ ਪਰ ਹੋਏ ਦੋਹਰੇ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਅਮਰੀਕ ਸਿੰਘ, ਮੁੱਖ ਸ਼ੂਟਰ ਸਾਜਨ ਸਿੰਘ ਅਤੇ ਹਰਦੀਪ ਸਿੰਘ ਉਰਫ ਠਾਕੁਰ ਦੇ ਕਰੀਬੀ ਸਾਥੀ ਹਨ। ਇਸਤੋਂ ਇਲਾਵਾ ਅਮਨਜੀਤ ਸਿੰਘ ਸਿਟੀ ਡੱਬਵਾਲੀ ਦੇ ਏਰੀਆ ਵਿੱਚ ਖੋਹ ਹੋਈ ਸਵਿਫਟ ਕਾਰ ਦਾ ਮੁੱਖ ਦੋਸ਼ੀ ਹੈ।
ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਦੋ ਕਾਬੂ
6 Views