WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਕਾਂਗਰਸ ਨੂੰ ਝਟਕਾ: ਪੇਸ਼ੀ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਕੋਂਸਲਰ ਮਨਪ੍ਰੀਤ ਬਾਦਲ ਦੇ ਸਮਰਥਨ ’ਚ ਪੁੱਜੇ

ਲੰਘੀ 24 ਜੁਲਾਈ ਨੂੰ ਮਨਪ੍ਰੀਤ ਬਾਦਲ ਅਪਣੇ ਸਮਰਥਕਾਂ ਸਹਿਤ ਵਿਜੀਲੈਂਸ ਦਫ਼ਤਰ ’ਚ ਪੇਸ਼ੀ ਭੁਗਤਣ ਜਾਣ ਸਮੇਂ ਦੀ ਫ਼ਾਈਲ ਫ਼ੋਟੋ

ਮਨਪ੍ਰੀਤ ਬਾਦਲ ਨੇ ਕੀਤਾ ਐਲਾਨ, ਬਠਿੰਡਾ ਹੀ ਰਹੇਗੀ ਮੇਰੀ ਰਣ ਭੂਮੀ
ਸੁਖਜਿੰਦਰ ਮਾਨ
ਬਠਿੰਡਾ, 24 ਜੁਲਾਈ : ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸਿਕਾਇਤ ’ਤੇ ਵਿਜੀਲੈਂਸ ਦੀ ਪੇਸ਼ੀ ਭੁਗਤਣ ਬਠਿੰਡਾ ਪੁੱਜੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ’ਚ ਮੁੜ ਵੱਡਾ ਹੁਲਾਰਾ ਮਿਲਿਆ ਹੈ। ਪੇਸ਼ੀ ਮੌਕੇ ਸਮਰਥਨ ’ਚ ਇਕੱਠੇ ਹੋੲੈ ਵੱਡੀ ਗਿਣਤੀ ਵਿਚ ਸਮਰਥਕਾਂ ਵਿਚ ਜਿੱਥੇ ਭਾਜਪਾ ਆਗੂਆਂ ਦੀ ਗਿਣਤੀ ਤਾਂ ਸਿਰਫ਼ ਉਂਗਲਾਂ ’ਤੇ ਗਿਣਨਯੋਗ ਸੀ, ਉਥੇ ਕਾਂਗਰਸ ਪਾਰਟੀ ਦੇ ਆਗੂ ਤੇ ਖ਼ਾਸਕਰ ਕੋਂਸਲਰ ਵੱਡੀ ਤਾਦਾਦ ਵਿਚ ਪੁੱਜੇ ਹੋਏ ਸਨ। ਇੰਨ੍ਹਾਂ ਵਿਚ ਮੌਜੂਦਾ ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਤੋਂ ਇਲਾਵਾ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਮੁੱਖ ਤੌਰ ’ਤੇ ਸ਼ਾਮਲ ਸਨ। ਹਾਲਾਂਕਿ ਗੱਲਬਾਤ ਕਰਨ ’ਤੇ ਡਿਪਟੀ ਮੇਅਰ ਅਤੇ ਇੰਨ੍ਹਾਂ ਕੋਂਸਲਰਾਂ ਨੇ ਦਾਅਵਾ ਕੀਤਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਮਨਪ੍ਰੀਤ ਬਾਦਲ ਨਾਲ ਅਪਣੇ ਪ੍ਰਵਾਰਕ ਸਬੰਧਾਂ ਦੇ ਚੱਲਦੇ ਸਮਰਥਨ ਦੇਣ ਲਈ ਪੁੱਜੇ ਹੋਏ ਹਨ। ਉਨ੍ਹਾਂ ਕਿਹਾ ਕਿ ਔਖੀ ਘੜੀ ’ਚ ਕਿਸੇ ਦਾ ਸਾਥ ਦੇਣਾ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ। ਇੱਥੇ ਦਸਣਯੋਗ ਹੈ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਵੀ ਬਠਿੰਡਾ ਸ਼ਹਿਰ ’ਚ ਕਾਂਗਰਸ ਪਾਰਟੀ ਦਾ ਇੱਕ ਵੱਡਾ ਖੇਮਾ ਸਾਬਕਾ ਵਿਤ ਮੰਤਰੀ ਪ੍ਰਤੀ ਵੱਡੀ ਹਮਦਰਦੀ ਰੱਖਦਾ ਆ ਰਿਹਾ ਹੈ। ਜਿਸਦੇ ਕਾਰਨ ਮੌਜੂਦਾ ਸਮੇਂ ਕਾਂਗਰਸ ਨਗਰ ਨਿਗਮ ਅੰਦਰ ਵੀ ਮਨਪ੍ਰੀਤ ਹਿਮਾਇਤੀ ਤੇ ਵਿਰੋਧੀ ਧੜੇ ਵਿਚ ਵੰਡੀ ਹੋਈ ਹੈ। ਹਾਲਾਂਕਿ ਪਿਛਲੇ ਦਿਨਾਂ ‘ਚ ਕਾਂਗਰਸ ਪਾਰਟੀ ਨੇ ਕਰੀਬ ਇੱਕ ਦਰਜ਼ਨ ਕੋਂਸਲਰਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ ਪਰ ਇਸਦੇ ਬਾਵਜੂਦ ਵੱਡੀ ਗਿਣਤੀ ਵਿਚ ਮਨਪ੍ਰੀਤ ਦੇ ਸਮਰਥਕ ਹਾਲੇ ਵੀ ਕਾਂਗਰਸ ਵਿਚ ਮੌਜੂਦ ਹਨ। ਜਿੰਨ੍ਹਾਂ ਦੀ ਝਲਕ ਅੱਜ ਇਸ ਪੇਸ਼ੀ ਮੌਕੇ ਦੇਖਣ ਨੂੰ ਮਿਲੀ ਹੈ। ਦਸਣਾ ਬਣਦਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਣ ਗਏ ਸਨ। ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਪਿਛਲੇ ਲੰਮੇ ਸਮਂੇ ਤੋਂ ਹੀ ਛੱਤੀ ਦਾ ਅੰਕੜਾ ਚੱਲ ਰਿਹਾ ਹੈ। ਜਿਸ ਕਾਰਨ ਮਨਪ੍ਰੀਤ ਬਾਦਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ। ਉਂਜ ਇਹ ਗੱਲ ਵੱਖਰੀ ਹੈ ਕਿ ਪਲਾਟ ਦੀ ਖਰੀਦੋ-ਫ਼ਰੌਖਤ ’ਚ ਗੜਬੜੀ ਦੇ ਦੋਸ਼ਾਂ ਵਾਲੀ ਸਿਕਾਇਤ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਤੇ ਸ: ਬਾਦਲ ਦੇ ਇੱਕ ਹੋਰ ਸਿਆਸੀ ‘ਸਰੀਕ’ ਸਰੂਪ ਚੰਦ ਸਿੰਗਲਾ ਵਲੋਂ ਹੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਦੇ ਨਜਦੀਕੀਆਂ ਵਲੋਂ ਅੱਜ ਪੇਸ਼ੀ ਮੌਕੇ ਬਠਿੰਡਾ ’ਚ ਵੱਡਾ ਇਕੱਠ ਕਰਨ ਲਈ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਸਮਰਥਕਾਂ ਤੋਂ ਇਲਾਵਾ ਭਾਜਪਾ ਬਠਿੰਡਾ ਸ਼ਹਿਰੀ ਦੇ ਕਈ ਆਗੂਆਂ ਨੂੰ ਵੀ ਫ਼ੋਨ ਕੀਤੇ ਗਏ ਸਨ ਪ੍ਰੰਤੂ ਭਾਜਪਾ ਵਲੋਂ ਇੱਥੇ ਜਸਵੀਰ ਸਿੰਘ ਮਹਿਰਾਜ, ਸੁਖਪਾਲ ਸਰਾ, ਆਸੂਤੋਸ਼ ਤਿਵਾੜੀ, ਵਿਨੋਦ ਬਿੰਟਾ ,ਸੰਦੀਪ ਅਗਰਵਾਲ ਤੇ ਮਨੀਸ਼ ਸਰਮਾ ਹੀ ਦਿਖ਼ਾਈ ਦਿੱਤੇ। ਦੂਜੇ ਪਾਸੇ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਤੇ ਕੋਂਸਲਰ ਮਨਪ੍ਰੀਤ ਦੀ ਹਿਮਾਇਤ ’ਚ ਪੂਰੇ ਉਤਸ਼ਾਹ ਵਿਚ ਨਜ਼ਰ ਆਏ।

ਬਾਕਸ
ਇਹ ਕਾਂਗਰਸੀ ਆਗੂ ਤੇ ਕੋਂਸਲਰ ਪੁੱਜੇ ਹੋਏ ਸਨ ਮਨਪ੍ਰੀਤ ਦੇ ਸਮਰਥਨ ’ਚ
ਬਠਿੰਡਾ: ਸਥਾਨਕ ਸਰਕਟ ਹਾਊਸ ਦੇ ਸਾਹਮਣੇ ਪੁੱਜੇ ਕਾਂਗਰਸੀ ਆਗੂਆਂ ਤੇ ਕੋਂਸਲਰਾਂ ਵਿਚ ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ, ਕੋਂਸਲਰ ਉਮੇਸ਼ ਗੋਗੀ, ਸੰਦੀਪ ਬੋਬੀ, ਰਾਜ ਕੁਮਾਰ, ਗੋਰਾ ਐਮ.ਸੀ, ਬੇਅੰਤ ਸਿੰਘ, ਸੁਖਰਾਜ ਔਲਖ, ਸੋਨੂੰ ਸੈਣੀ, ਵਿਨੋਦ ਸੈਣੀ, ਰਾਜੂ ਸਰਾਂ, ਪਰਵਿੰਦਰ ਸਿੰਘ ਨੰਬਰਦਾਰ, ਰਤਨ ਰਾਹੀ, ਸੰਦੀਪ ਕਪੂਰ, ਮੋਹਨ ਲਾਲ ਝੂੰਬਾ ਸਾਬਕਾ ਚੇਅਰਮੈਨ, ਕੁਲਜੀਤ ਗੋਗੀ, ਸੰਜੇ ਬਿਸਵਾਲ, ਸੁਰਿੰਦਰ ਗੁਪਤਾ, ਰਾਜੂ ਭੱਠੇਵਾਲਾ, ਕੋਂਸਲਰ ਰੀਨਾ ਗੁਪਤਾ, ਕੋਂਸਲਰ ਆਤਮਾ ਸਿੰਘ, ਮੇਸ਼ਾ ਚੱਕੀ ਵਾਲਾ, ਸ਼ਾਮ ਲਾਲ ਜੈਨ ਐਮ.ਸੀ, ਇੰਦਰਜੀਤ ਸਿੰਘ ਐਮ.ਸੀ, ਰਜਿੰਦਰ ਸਿੱਧੂ,ਅਸੈਸਰ ਪਾਸਵਾਨ, ਸਬਜੀ ਮੰਡੀ ਦੇ ਆਗੂ ਪ੍ਰਿਤਪਾਲ ਪਾਲੀ ਤੋਂ ਇਲਾਵਾ ਗਿੱਦੜਵਹਾ ਹਲਕੇ ਨਾਲ ਵੀ ਇੱਕ ਵੱਡੀ ਟੀਮ ਪੁੱਜੀ ਹੋਈ ਸੀ।

ਬਾਕਸ
ਬਠਿੰਡਾ ਹੀ ਹੋਵੇਗੀ ਮੇਰੀ ਰਣਭੂਮੀ: ਮਨਪ੍ਰੀਤ ਬਾਦਲ
ਬਠਿੰਡਾ: ਇਸ ਦੌਰਾਨ ਮਨਪ੍ਰੀਤ ਬਾਦਲ ਨੇ ਅਪਣੀ ਅਗਲੀ ਰਣਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਨਾਂ ਦੀ ਰਣਭੂਮੀ ਬਠਿੰਡਾ ਹੀ ਰਹੇਗੀ। ਸ: ਬਾਦਲ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ 2022 ਦੀਆਂ ਚੋਣਾਂ ’ਚ ਦਿੱਤਾ ਫ਼ਤਵਾ ਉਹ ਸਿਰ ਮੱਥੇ ਮੰਨਦੇ ਹਨ। ਜਿਸਦੇ ਚੱਲਦੇ ਉਹ ਕਿਤੇ ਛੱਡ ਕੇ ਨਹੀਂ ਜਾ ਰਹੇ, ਬਲਕਿ ਹਮੇਸ਼ਾ ਬਠਿੰਡਾ ਦੇ ਲੋਕਾਂ ਵਿਚ ਹੀ ਰਹਿਣਗੇ।

Related posts

‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਗੁਰੂਸਰ ਮਹਿਰਾਜ ਵਿਖੇ ਕੈਂਪ ਆਯੋਜਿਤ

punjabusernewssite

ਬਿਨਾਂ ਡਰ-ਭੈਅ ਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਈਆਂ ਜਾਣਗੀਆਂ ਲੋਕ ਸਭਾ ਚੋਣਾਂ : ਡਿਪਟੀ ਕਮਿਸ਼ਨਰ

punjabusernewssite

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਸਿਕਾਇਤ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਵਲੋਂ ਸੋਮਵਾਰ ਨੂੰ ਤਲਬ

punjabusernewssite