ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਅਕਤੂਬਰ: ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਾਰਜਕਾਰੀ ਸਕੱਤਰ ਹਰਜੀਤ ਸਿੰਘ, ਮੈਂਬਰ ਬਲਜਿੰਦਰ ਸਿੰਘ, ਖੁਸਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬਿਜਲੀ ਵਿਭਾਗ ਵਿਚ ਹਜਾਰਾਂ ਮੁਲਾਜਮ ਸਾਲਾਂ ਵਧੀ ਅਰਸੇ ਤੋਂ ਆਊਟਸੋਰਸਿੰਗ ਦੇ ਰੂਪ ਵਿੱਚ ਪੈਸਕੋ ਅਤੇ ਹੋਰ ਅਨੇਕਾਂ ਕੰਪਣੀਆਂ ਅਧੀਨ ਸਾਲਾਂ ਵਧੀ ਅਰਸੇ ਤੋਂ ਕੰਮ ਕਰਦੇ ਆ ਰਹੇ ਹਨ ਜਿਹੜੇ ਯੋਗਤਾ ਦੀਆਂ ਸਰਤਾਂ ਪੂਰੀਆਂ ਕਰਨ ਦੇ ਨਾਲ ਸਾਲਾਂ ਵਧੀ ਅਰਸੇ ਦਾ ਵਿਭਾਗੀ ਕੰਮਾਂ ਦਾ ਤਜਰਬਾ ਵੀ ਰਖਦੇ ਹਨ।ਪਰ ਵਿਭਾਗ ਇਨ੍ਹਾਂ ਨੂੰ ਕਾਮਾ ਵਿਰੋਧ ਦੇ ਬਾਵਜੂਦ ਨਜਰਅੰਦਾਜ ਕਰਕੇ ਬਾਹਰੋਂ ਭਰਤੀ ਕਰਨ ਲਈ ਬਜਿੱਦ ਹੈ। ਇਸ ਤਰ੍ਹਾਂ ਇਨ੍ਹਾਂ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਕੇ ਆਊਟਸੋਰਸਡ ਮੁਲਾਜਮਾਂ ਦੀ ਛਾਂਟੀ ਕਰਕੇ ਘਰਾਂ ਨੂੰ ਤੋਰ ਦਿੰਦਾ ਹੈ। ਜਿਸ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਕੇ ਸੁਣਾਉਣੀ ਕਰਦੀ ਹੈ ਕਿ ਅਗਰ ਉਸ ਨੇ ਇਸ ਮੁਲਾਜਮ ਵਿਰੋਧੀ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਠੇਕਾ ਮੁਲਾਜਮ ਤਿਖੇ ਸੰਘਰਸ ਲਈ ਮਜਬੂਰ ਹੋਣਗੇ।
Share the post "ਰੈਗੂਲਰ ਐਲ ਡੀ ਸੀ ਦੀ ਭਰਤੀ ਕਰਕੇ ਠੇਕਾ ਕਾਮਿਆਂ ਦੀ ਛਾਂਟੀ ਦੇ ਹੁਕਮਾਂ ਦੀ ਨਿਖੇਧੀ"