ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਨਾਂ ਕਰਨ ਦੇ ਰੋਸ ਵਜੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਦਿੱਤੇ ਪ੍ਰੋਗਰਾਮ ਅਨੁਸਾਰ ਚਿਲਡਰਨ ਪਾਰਕ ਤੋ ਮਾਰਚ ਕੱਢਦਿਆਂ ਸਥਾਨਕ ਮਿੰਨੀ ਸਕੱਤਰੇਤ ਕੋਲ ਮੋਦੀ ਤੇ ਯੋਗੀ ਸਰਕਾਰ ਦੇ ਪੁਤਲੇ ਫ਼ੂਕੇ ਗਏ। ਯੂਨੀਅਨ ਦੇ ਆਗੂ ਰੇਸਮ ਸਿੰਘ ਯਾਤਰੀ ਦੀ ਅਗਵਾਈ ਹੇਠ ਕੀਤੇ ਇਸ ਰੋਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋ ਆਸ਼ੀਸ਼ ਮਿਸ਼ਰਾ ਟੈਣੀ ਦੀ ਜਮਾਨਤ ਰੱਦ ਕਰਨਾ ਸ਼ਲਾਘਾ ਯੋਗ ਹੈ ਪਰ ਜਿਸ ਤਰ੍ਹਾਂ ਪਹਿਲਾਂ ਯੂਪੀ ਸਰਕਾਰ ਵੱਲੋ ਉਸ ਨੂੰ ਜਮਾਨਤ ਦਿਵਾਈ ਗਈ ਸੀ ਉਹ ਆਪਣੇ ਆਪ ਵਿੱਚ ਸਰਕਾਰ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ ਅਤੇ ਸਿੱਧ ਕਰਦਾ ਕਿ ਕੇਦਰ ਅਤੇ ਯੂਪੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ,ਉਹਨਾਂ ਕਿਹਾ ਕਿ ਏਥੇ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਬਣੀ ਹੋਈ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਗੱਲ ਮੰਨੀ ਹੈ ਕਿ ਲਖੀਮਪੁਰ ਖੀਰੀ ਦੀ ਘਟਨਾਂ ਇੱਕ ਸੋਚੀ ਸਮਝੀ ਸਾਜਿਸ਼ ਸੀ,ਕਿਸਾਨਾਂ ਦਾ ਸੋਚ ਸਮਝ ਕੇ ਕੀਤਾ ਗਿਆ ਕਤਲ ਸੀ। ਜੋਧਾ ਸਿੰਘ ਨੰਗਲਾ ਨੇ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਗਿ੍ਰਫਤਾਰ ਨਾਂ ਕਰਨ ਅਤੇ ਲਖੀਮਪੁਰ ਖੀਰੀ ਕਾਂਡ ਦੇ ਗਵਾਹਾਂ ਨੂੰ ਸਰਕਾਰ ਵੱਲੋ ਸੁਰੱਖਿਆ ਨਾਂ ਦੇਣ ਅਤੇ ਗਵਾਹਾਂ ਉੱਪਰ ਦੇ ਗੁੰਡਿਆਂ ਵੱਲੋ ਬਾਰ ਬਾਰ ਜਾਨਲੇਵਾ ਹਮਲਾ ਕਰਨ ਤੋ ਇਹ ਗੱਲ ਸਿੱਧ ਹੁੰਦੀ ਹੈ ਕਿ ਦੀ ਸਰਕਾਰ ਵੀ ਉਹਨਾਂ ਗੁੰਡਿਆਂ ਨਾਲ ਮਿਲੀ ਹੋਈ ਹੈ। ਇਸ ਲਈ ਅੱਜ ਸਾਰੇ ਦੇਸ਼ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਅਤੇ ਉਹਨਾਂ ਗਵਾਹਾਂ ਨਾਲ ਖੜ੍ਹਨ ਜੋ ਇਨਸਾਫ ਲਈ ਲੜ ਰਹੇ ਹਨ। ਕਿਸਾਨ ਆਗੂ ਰੇਸਮ ਸਿੰਘ ਯਾਤਰੀ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਜ ਦਾ ਮੁੱਖ ਮੰਤਰੀ ਇੱਕ ਰਾਜਾਂ ਹੁੰਦਾ ਹੈ ਅਤੇ ਇੱਕ ਰਾਜੇ ਦਾ ਫਰਜ਼ ਬਣਦਾ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਨ ਦਾ ਪਰ ਹੋ ਉਲਟ ਰਿਹਾ ਹੈ 302 ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਣੀ ਨੂੰ ਤਾਂ ਜਮਾਨਤ ਮਿਲ ਗਈ ਸੀ ਪਰ ਨਿਰਦੋਸ਼ ਕਿਸਾਨ ਜੋ ਬਿਨਾਂ ਕਿਸੇ ਜ਼ੁਰਮ ਦੇ ਜੇਲ੍ਹ ਵਿੱਚ ਬੰਦ ਹਨ ਨਾਂ ਉਹਨਾਂ ਨੂੰ ਜਮਾਨਤ ਮਿਲ ਰਹੀ ਹੈ ਅਤੇ ਨਾਂ ਹੀ ਇਨਸਾਫ ਮਿਲ ਰਿਹਾ ਹੈ। ਇਸ ਰੋਸ਼ ਮਾਰਚ ਵਿਚ ਮਹਿਮਾ ਸਿੰਘ ਤਲਵੰਡੀ ਸਾਬੋ ਜਬਰਜੰਗ ਸਿੰਘ ਪੱਕਾ ਕਲਾ ,ਪਰਵਿੰਦਰ ਸਿੰਘ ਗਹਿਰੀ ਅਮਰਜੀਤ ਸਿੰਘ ਯਾਤਰੀ ਤਰਸੇਮ ਸਿੰਘ ਯਾਤਰੀ ਅਗਰੇਜ ਸਿੰਘ ਕਲਿਆਣ, ਬਲਵਿੰਦਰ ਸਿੰਘ ਮਾਨਸਾ ਬੂਟਾ ਸਿੰਘ ਜੋਧਪੁਰ, ਬਲਜੀਤ ਸਿੰਘ ਗੁੜਥੜੀ, ਗੁਰਦੀਪ ਸਿੰਘ ਮਹਿਮਾ ਜਸਬੀਰ ਸਿੰਘ ਗਹਿਰੀ ਆਦਿ ਆਗੂ ਸਾਮਲ ਸਨ।
Share the post "ਲਖੀਮਪੁਰ ਖ਼ੀਰੀ ਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ ਲਈ ਸਿੱਧੂਪੁਰ ਜਥੇਬੰਦੀ ਨੇ ਫ਼ੂਕਿਆ ਪੁਤਲਾ"