ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਲਾਈਨੋਪਾਰ ਇਲਾਕਾ, ਜਿਸਨੂੰ ਬਠਿੰਡਾ ਪੱਛਮ ਵੀ ਕਿਹਾ ਜਾਂਦਾ ਹੈ, ਵਿਚ ਸਟੇਡੀਅਮ ਬਣਵਾਓ ,ਨਵੀਂ ਪੀੜ੍ਹੀ ਨੂੰ ਸਾਰਥਕ ਦਿਸਾ ਦਿਖਾਓ, ਮੁਹਿੰਮ ਦੇ ਤਹਿਤ ਬਠਿੰਡਾ ਪੱਛਮ ਵੈਲਫੇਅਰ ਆਰਗਨਾਈਜੇਸਨ ਵਲੋਂ ਵੱਖ ਵੱਖ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ ਵੀ ਸੰਸਥਾ ਦੇ ਅਹੁੱਦੇਦਾਰਾਂ ਵਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਸਟੇਡੀਅਮ ਦੇ ਨਾਲ-ਨਾਲ ਮੂਲ ਸਹੂਲਤਾਂ ਵੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜ ਨੰਬਰਦਾਰ ਨੇ ਕਿਹਾ ਕਿ ਵਿਧਾਇਕ ਬਣਨ ’ਤੇ ਬਠਿੰਡਾ ਪੱਛਮ ਵਿਖੇ ਸਪੋਰਟਸ ਸਟੇਡੀਅਮ ਨੂੰ ਪਹਿਲ ਦੇ ਅਧਾਰ ’ਤੇ ਬਣਵਾਉਣ ਦਾ ਭਰੋਸਾ ਦਿਵਾਇਆ। ਸੰਸਥਾ ਦੇ ਆਗੂਆਂ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਮੌਕੇ ਵਫਦ ਵਿਚ ਚੇਅਰਮੈਨ ਜਗਦੀਸ ਸਚਦੇਵਾ,ਪ੍ਰਧਾਨ ਅੰਜਨੀ ਕੁਮਾਰ ਸਰਮਾ ,ਜਰਨਲ ਸਕੱਤਰ ਹੇਮੰਤ ਅਰੋੜਾ, ਸਹਿਤ ਸੁਭਾਸ ਚੰਦਰ, ਰਾਜਨ ਸਰਮਾ,ਜਸਵੀਰ ਜੱਸਲ,ਜਸਪ੍ਰੀਤ ਸਿੰਘ ਆਦਿ ਸਾਮਿਲ ਸਨ।ਆਰਗਨਾਈਜੇਸਨ ਦੇ ਮੁੱਖ ਬੁਲਾਰੇ ਦੇਸ ਰਾਜ ਛਤਰੀਵਾਲਾ ਆਦਿ ਹਾਜ਼ਰ ਸਨ।
Share the post "ਲਾਈਨੋਪਾਰ ਇਲਾਕੇ ’ਚ ਸਟੇਡੀਅਮ ਦੀ ਮੰਗ ਨੂੰ ਲੈ ਕੇ ਭਾਜਪਾ ਉਮੀਦਵਾਰ ਨੂੰ ਦਿੱਤਾ ਮੰਗ ਪੱਤਰ"