WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੇ ਨਿੱਜੀ ਹਸਪਤਾਲ ਅੱਗੇ ਕਿਸਾਨਾਂ ਨੇ ਲਗਾਇਆ ਧਰਨਾ

ਕੈਂਸਰ ਦੇ ਨਾਂ ‘ਤੇ ਡਾਕਟਰ ਉਪਰ ਆਰਥਿਕ ਲੁੱਟ ਦੇ ਲਗਾਏ ਦੋਸ਼

ਡਾਕਟਰ ਨੇ ਨਕਾਰੇ ਦੋਸ਼, ਕਿਹਾ ਹਰ ਜਾਂਚ ਲਈ ਹਾਂ ਤਿਆਰ

ਬਠਿੰਡਾ, 22 ਦਸੰਬਰ: ਬਠਿੰਡਾ ਦੇ ਇੱਕ ਨਿੱਜੀ ਕੈਂਸਰ ਹਸਪਤਾਲ ਉਪਰ ਬਿਨਾਂ ਬਿਮਾਰੀ ਕੈਂਸਰ ਦਾ ਇਲਾਜ ਕਰਨ ਦੇ ਨਾਂ ਹੇਠ ਲੱਖਾਂ ਰੁਪਏ ਦੀ ਆਰਥਿਕ ਲੁੱਟ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਇਕ ਪਰਿਵਾਰ ਵਲੋਂ ਕਿਸਾਨਾਂ ਦੀ ਮਦਦ ਨਾਲ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਦੇ ਪੁੱਤਰ ਦੇ ਹੋਏ ਇਲਾਜ਼ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕਾਂ ਨੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਹੀ ਇਲਾਜ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ। ਹਸਪਤਾਲ ਅੱਗੇ ਧਰਨੇ ‘ਤੇ ਬੈਠੇ ਪੀੜਤ ਕਿਸਾਨ ਸਤਿੰਦਰ ਪਾਲ ਵਾਸੀ ਠੂਠਿਆਂਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਭੂਸ਼ਨ ਸਿੰਘ ਦੇ ਸੈੱਲ ਘਟਣ ਕਾਰਨ ਛੇ ਮਹੀਨੇ ਪਹਿਲਾਂ ਉਹ ਇਸ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਪਣੇ ਪੁੱਤਰ ਨੂੰ ਲੈ ਕੇ ਆਏ ਸਨ।

ਸੰਸਦ ਵਿਚੋਂ ਵਿਰੋਧੀ ਧਿਰ ਨੂੰ ਮੁਅੱਤਲ ਕਰਕੇ ਮੋਦੀ ਸਰਕਾਰ ਨੇ ਕੀਤਾ ਸੰਸਦੀ ਜਮਹੂਰੀਅਤ ਦਾ ਕਤਲ – ਲਿਬਰੇਸ਼ਨ

ਇਸ ਦੌਰਾਨ ਡਾਕਟਰ ਵੱਲੋਂ ਟੈਸਟ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਉਸਦੇ ਪੁੱਤਰ ਨੂੰ ਬਲੱਡ ਕੈਂਸਰ ਹੈ ਤਾਂ ਉਸਦੇ ਪੈਰਾਂ ਥੱਲੋਂ ਜਮੀਨ ਖਿਸਕ ਗਈ। ਪੀੜਤ ਪਰਵਾਰ ਨੇ ਕਿਹਾ ਕਿ ਉਨਾਂ ਨੂੰ ਡਾਕਟਰਾਂ ਨੇ ਸਾਰਾ ਇਲਾਜ ਆਸ਼ੂਮਾਨ ਕਾਰਡ ਵਿੱਚ ਕਰਨ ਦਾ ਭਰੋਸਾ ਦਿੰਦਿਆਂ ਸਿਰਫ ਇਹ ਕਿਹਾ ਸੀ ਕਿ ਟੈਸਟਾਂ ਦਾ 60-70 ਹਜ਼ਾਰ ਖਰਚਾ ਅਲੱਗ ਤੋਂ ਆਵੇਗਾ, ਜਿਸਦੇ ਚੱਲਦੇ ਉਹ ਇਲਾਜ ਕਰਾਉਣ ਲਈ ਤਿਆਰ ਹੋ ਗਏ। ਉਨ੍ਹਾਂ ਕਿਹਾ ਕਿ ਇਲਾਜ ਤੋਂ ਬਾਅਦ ਲਗਾਤਾਰ ਉਹਨਾਂ ਤੋਂ ਪੈਸੇ ਲਏ ਗਏ ਅਤੇ ਕਰੀਬ 6 ਲੱਖ ਰੁਪਏ ਖਰਚ ਹੋ ਗੲਏ। ਉਨ੍ਹਾਂ ਇਹ ਵੀ ਕਿਹਾ ਕਿ ਜੋ ਦਵਾਈਆਂ ਅੰਦਰੋਂ ਦਿੱਤੀਆਂ ਜਾਂਦੀਆਂ ਸਨ ਉਹ ਬਹੁਤ ਮਹਿੰਗੀਆਂ ਸਨ ਜਦਕਿ ਉਸਦੇ ਮੁਕਾਬਲੇ ਬਾਹਰੋਂ ਉਹੀ ਦਵਾਈਆਂ ਸਸਤੀਆਂ ਮਿਲਦੀਆਂ ਸਨ। ਪਰਵਾਰ ਨੇ ਅੱਗੇ ਕਿਹਾ ਕਿ ਜਦ ਉਹਨਾਂ ਦਾ ਪੁੱਤਰ ਠੀਕ ਨਹੀਂ ਹੋਇਆਂ ਤਾਂ ਉਹ ਆਪਣੇ ਪੁੱਤਰ ਨੂੰ PGI ਤੋਂ ਇਲਾਜ ਕਰਵਾਉਣ ਲਈ ਲੈ ਗਏ ਜਿੱਥੇ ਡਾਕਟਰਾਂ ਨੇ ਦਸਿਆ ਕਿ ਮਰੀਜ਼ ਨੂੰ ਕੋਈ ਕੈਂਸਰ ਨਹੀਂ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਪੁਸਤਕ ਵੰਡ ਸਮਾਰੋਹ

ਪੀੜਤਾਂ ਨੇ ਧਰਨੇ ਦੌਰਾਨ ਦੋਸ਼ ਲਗਾਇਆ ਕਿ ਜਿੱਥੇ ਡਾਕਟਰ ਨੇ ਇਲਾਜ ਦੌਰਾਨ ਕੈਂਸਰ ਦੀ ਬੀਮਾਰੀ ਦੱਸ ਕੇ ਉਨਾਂ ਨੂੰ ਮਾਨਸਿਕ ਤੌਰ ‘ਤੇ ਡਰਾਇਆ, ਉਥੇ ਇਲਾਜ ਦੇ ਨਾਂ ‘ਤੇ ਵੀ ਲੱਖਾਂ ਰੁਪਏ ਲੈਣ ਲਏ। ਜਿਸਦੇ ਚੱਲਦੇ ਪੈਸੇ ਵਾਪਸ ਕਰਵਾਉਣ ਦੇ ਨਾਲ ਨਾਲ ਇਸ ਕੇਸ ਦੀ ਉਚ ਪੱਧਰੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਦੂਜੇ ਪਾਸੇ ਬੱਚੇ ਹਸਪਤਾਲ ਦੇ ਡਾਕਟਰ ਅਨੁਜ ਬਾਂਸਲ ਨੇ ਇੰਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਦਾਅਵਾ ਕੀਤਾ ਕਿ ਬੱਚੇ ਦੀਆਂ ਰਿਪੋਰਟਾਂ ਉਹਨਾਂ ਦੇ ਹਸਪਤਾਲ ਤੋਂ ਇਲਾਵਾ ਦਿੱਲੀ ਤੋਂ ਵੀ ਕਰਵਾਈਆਂ ਗਈਆਂ ਸਨ ਜਿਸਤੋਂ ਬਾਅਦ ਇਲਾਜ਼ ਕੀਤਾ ਗਿਆ ਤੇ ਉਹਨਾਂ ਦੇ ਇਲਾਜ ਨਾਲ ਹੀ ਬੱਚਾ ਠੀਕ ਹੋਇਆ ਹੈ। ਡਾਕਟਰ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਹਰ ਜੁਰਮਾਨਾ ਤੇ ਸਜਾ ਭੁਗਤਨ ਲਈ ਵੀ ਤਿਆਰ ਹਨ।

Related posts

ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਬਠਿੰਡਾ ਦੇ ਕਾਂਗਰਸੀਆਂ ’ਚ ਵਿਆਹ ਵਰਗਾ ਮਾਹੌਲ

punjabusernewssite

ਦਿਹਾਤੀ ਮਜ਼ਦੂਰ ਸਭਾ ਸਿਹਤ ਵਿਭਾਗ ਦੇ ਹੜਤਾਲੀ ਕਾਮਿਆਂ ਦੇ ਹੱਕ ਵਿੱਚ ਨਿੱਤਰੀ

punjabusernewssite

ਗਿ੍ਰਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਜਮਹੂਰੀ ਅਧਿਕਾਰ ਸਭਾ

punjabusernewssite