WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਲਾਰੈਂਸ ਬਿਸਨੋਈ ਤੇ ਜੱਗੂ ਭਗਵਾਨਪੁਰੀਆ ਨੇ ਲਈ ਸੁੱਖਾ ਦੁੱਨੇਕਾ ਕਤਲ ਦੀ ਜਿੰਮੇਵਾਰੀ

ਕਿਹਾ, ਨੰਗਲ ਅੰਬੀਆਂ ਦੇ ਕਤਲ ਦਾ ਲਿਆ ਬਦਲਾ
ਨਵੀਂ ਦਿੱਲੀ, 21 ਸਤੰਬਰ: ਪੰਜਾਬ ਦੇ ਖ਼ਤਰਨਾਕ ਗੈਂਗਸਟਰਾਂ ਦੀ ਸ੍ਰੈਣੀ ਵਿਚ ਸ਼ਾਮਲ ਗੈਗਸਟਰ ਸੁੱਖਾ ਦੁੱਨੇਕਾ ਦੇ ਕੈਨੇਡਾ ’ਚ ਹੋਏ ਕਤਲ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਚਰਚਿਤ ਗੈਂਗਸਟਰ ਲਾਰੈਂਸ ਬਿਸਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਇਹ ਕਤਲ ਦੀ ਜਿੰਮੇਵਾਰੀ ਚੁੱਕੀ ਹੈ। ਦੋਨਾਂ ਵਲੋਂ ਸੋਸਲ ਮੀਡੀਆ ’ਤੇ ਆਪੋ-ਅਪਣੇ ਪੇਜ਼ਾਂ ਉਪਰ ਪੋਸਟਾਂ ਪਾ ਕੇ ਸੁੱਖੇ ਦਾ ਕਤਲ ਕਰਵਾਉਣ ਦਾ ਦਾਅਵਾ ਕੀਤਾ ਹੈ।ਹਾਲਾਂਕਿ ਦੋਨਾਂ ਹੀ ਗੈਂਗਸਟਰਾਂ ਵਲੋਂ ਪਾਈ ਪੋਸਟ ਵਿਚ ਇਸ ਕਤਲ ਦੇ ਪਿੱਛੇ ਉੱਘੇ ਕਬੱਡੀ ਖਿਡਾਰੀ ਨੰਗਲ ਅੰਬੀਆ ਦੇ ਹੋਏ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਗਿਆ ਹੈ ਪ੍ਰੰਤੂ ਦੋਨਾਂ ਹੀ ਗੈਂਗਸਟਰਾਂ ਨੇ ਆਪੋ-ਅਪਣੀਆਂ ਪੋਸਟਾਂ ਵਿਚ ਇੱਕ-ਦੂਜੇ ਦਾ ਨਾਂ ਨਹੀਂ ਲਿਖਿਆ ਹੈ।

ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਜਾਵੇ.., ਹੌਲਦਾਰ ਹੀ ਨਿਕਲਿਆ ਲੁਟੇਰਾ

ਇਸਤੋਂ ਇਲਾਵਾ ਲਾਰੈਂਸ ਬਿਸਨੋਈ ਦੇ ਗਰੁੱਪ ਵਲੋਂ ਪਾਈ ਪੋਸਟ ਵਿਚ ਨੰਗਲ ਅੰਬੀਆਂ ਦੇ ਨਾਲ-ਨਾਲ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਦਾ ਵੀ ਜਿਕਰ ਕਰਦਿਆਂ ਇਸਦੇ ਲਈ ਸੁੱਖਾ ਦੁੱਨੇਕਾ ਨੂੰ ਜਿੰਮੇਵਾਰ ਠਹਿਰਾਇਆ ਹੈ। ਜਦਕਿ ਜੱਗੂ ਭਗਵਾਨਪੁਰੀਆ ਦੇ ਗਰੁੱਪ ਦੀ ਪੋਸਟ ਉਪਰ ਸਿਰ ਨੰਗਲ ਅੰਬੀਆ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕੀਤੀ ਗਈ ਹੈ।ਇਸੇ ਤਰ੍ਹਾਂ ਲਾਰੈਂਸ ਗਰੁੱਪ ਨੇ ਅਪਣੀ ਪੋਸਟ ਵਿਚ ਸੁੱਖਾ ਦੁੱਨੇਕਾ ਨੂੰ ਨਸ਼ੇੜੀ ਦਸਦਿਆਂ ਪੈਸਿਆਂ ਲਈ ਨੌਜਵਾਨਾਂ ਦੇ ਘਰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ। ਉਂਜ ਦੋਨਾਂ ਹੀ ਗਰੁੱਪਾਂ ਨੇ ਅਪਣੇ ਦੁਸਮਣਾਂ ਨੂੰ ਖ਼ਬਰਦਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਦੁਸਮਣੀ ਕਰਨ ਵਾਲਿਆਂ ਦਾ ਇਹੀਂ ਹਸਰ ਕੀਤਾ ਜਾਵੇਗਾ, ਬੇਸ਼ੱਕ ਉਹ ਜਿੱਥੇ ਮਰਜੀ ਬੈਠੇ ਹੋਣ।

ਬਹਾਦਰੀ ਨੂੰ ਸਲਾਮ: ਗੋਲੀ ਲੱਗਣ ਦੇ ਬਾਵਜੂਦ ਬੈਂਕ ਡਕੈਤਾਂ ਦਾ ਮੁਕਾਬਲਾ ਕਰਨ ਵਾਲੇ ਥਾਣੇਦਾਰ ਨੂੰ ਮਿਲੀ ਤਰੱਕੀ

ਦਸਣਾ ਬਣਦਾ ਹੈ ਕਿ ਸੁੱਖਾ ਦੁੱਨੇਕਾ ਦਾ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਬੀਤੇ ਕੱਲ ਕਤਲ ਹੋਣ ਦੀ ਸੂਚਨਾ ਹੈ। ਹਾਲਾਂਕਿ ਸੁੱਖੇ ਦੇ ਕਤਲ ਦੀ ਪੁਸ਼ਟੀ ਨਾਂ ਤਾਂ ਹਾਲੇ ਤੱਕ ਕੈਨੇਡਾ ਪੁਲਿਸ ਵਲੋਂ ਕੀਤੀ ਗਈ ਹੈ ਤੇ ਨਾਂ ਹੀ ਉਸਦੀ ਲਾਸ਼ ਸਾਹਮਣੇ ਆਈ ਹੈ। ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਬੀਤੇ ਕੱਲ ਕੈਨੇਡਾ ਦੇ ਸ਼ਹਿਰ ਵਿਨੀਪੈੱਗ ’ਚ ਦੋ ਜਣਿਆਂ ਵਿਚਕਾਰ ਗੋਲੀਬਾਰੀ ਹੋਈ ਸੀ ਤੇ ਇਸ ਗੋਲੀਬਾਰੀ ਵਿਚ ਸੁੱਖਾ ਦੁੱਨੇਕਾ ਦੀ ਮੌਤ ਹੋਈ ਹੈ। ਦਸਣਾ ਬਦਦਾ ਹੈ ਕਿ ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੇਕਾ ਦਾ ਰਹਿਣ ਵਾਲਾ ਸੁੱਖਾ ਦੁੱਨੇਕਾ ਦਾ ਅਸਲ ਨਾਮ ਸੁਖਦੁਲ ਸਿੰਘ ਉਰਫ਼ ਸੁੱਖਾ ਹੈ। ਜੁਰਮ ਦੀ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਡੀਸੀ ਦਫਤਰ ਵਿਚ ਕੰਮ ਕਰਨ ਵਾਲੇ ਸੁੱਖੇ ਵਿਰੁਧ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਪੌਣੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ।

ਬਠਿੰਡਾ ਪੁਲਿਸ ਦੀ ਗੈਂਗਸਟਰ ਗੋਲਡੀ ਬਰਾੜ ਦੇ ‘ਹਮਦਰਦਾਂ’ ਦੀਆਂ 81 ਥਾਵਾਂ ’ਤੇ ਦਬਿਸ਼

ਸੁੱਖਾ ਦੁੱਨੇਕਾ ਸਾਲ 2017 ਵਿਚ ਇੱਕ ਫ਼ਰਜੀ ਪਾਸਪੋਰਟ ਤਿਆਰ ਕਰਕੇ ਕੈਨੇਡਾ ਭੱਜ ਗਿਆ ਸੀ, ਜਿਸਤੋਂ ਬਾਅਦ ਉਸਦਾ ਨਾਂ ਚਰਚਾ ਵਿਚ ਚੱਲਿਆ ਆ ਰਿਹਾ ਹੈ। ਕੈਨੇਡਾ ਵਿਚ ਬੈਠੇ ਸੁੱਖਾ ਦੁੱਨੇਕਾ ਨੂੰ ਭਾਰਤੀ ਜਾਂਚ ਏਜੰਸੀ ਐਨਆਈਏ ਨੇ ਖ਼ਤਰਨਾਕ ਗੈਂਗਸਟਰਾਂ ਦੀ ਏ ਕੈਟਾਗਿਰੀ ਵਿਚ ਸਾਮਲ ਕੀਤਾ ਹੈ ਤੇ ਬੀਤੇ ਕੱਲ ਹੀ ਹੋਰਨਾਂ 43 ਗੈਂਗਸਟਰਾਂ ਸਹਿਤ ਸੁੱਖਾ ਦੁੱਨੇਕਾ ਉਪਰ ਵੀ 5 ਲੱਖ ਦਾ ਇਨਾਮ ਰੱਖਿਆ ਸੀ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਜੱਗੂ ਭਗਵਾਨਪੁਰੀਆ ਪੰਜਾਬ ਦੀ ਕਪੂਰਥਲਾ ਜੇਲ੍ਹ ਵਿਚ ਬੰਦ ਹੈ ਜਦ ਕਿ ਲਾਰੈਂਸ ਬਿਸਨੋਈ ਨੂੰ ਗੁਜਰਾਤ ਪੁਲਿਸ ਰਿਮਾਂਡ ਉਪਰ ਲੈ ਕੇ ਗਈ ਹੋਈ ਹੈ।

 

 

Related posts

ਲੋਕ ਸਭਾ ਚੋਣਾਂ: ਭਾਜਪਾ ਨੇ ਮੋਦੀ ਸਹਿਤ 195 ਉਮੀਦਵਾਰਾਂ ਦਾ ਕੀਤਾ ਐਲਾਨ

punjabusernewssite

ਦ੍ਰੋਪਤੀ ਮੁਰਮੂ ਚੁਣੀ ਗਈ ਦੇਸ ਦੀ 15ਵੀਂ ਰਾਸ਼ਟਰਪਤੀ

punjabusernewssite

ਈਡੀ ਅੱਜ ਮੁੜ ਕੇਜਰੀਵਾਲ ਨੂੰ ਅਦਾਲਤ ’ਚ ਕਰੇਗੀ ਪੇਸ਼

punjabusernewssite