ਤਿੰਨ ਦਿਨਾਂ ਵਿਚ ਤਿੰਨ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ, ਸਰਕਾਰੀ ਪਿਸਤੌਲ ਨਾਲ ਹੀ ਦਿੰਦਾ ਸੀ ਵਾਰਦਾਤ ਨੂੂੰ ਅੰਜਾਮ
ਕਪੂਰਥਲਾ, 21 ਸਤੰਬਰ: ਜਦ ਜੁਰਮ ਨੂੰ ਰੋਕਣ ਵਾਲਾ ਵਰਦੀਦਾਰੀ ਮੁਲਾਜਮ ਹੀ ਪੈਸਿਆਂ ਪਿੱਛੇ ਜੁਰਮ ਕਰਨ ਲੱਗ ਪਏ ਤਾਂ ਇਸਤੋਂ ਮਾੜਾ ਕੁੱਝ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸਦੇ ਵਿਚ ਪਿਛਲੇ ਕਈ ਦਿਨਾਂ ਤੋਂ ਇਲਾਕੇ ’ਚ ਲਗਾਤਾਰ ਪੈਟਰੋਲ ਪੰਪਾਂ ‘ਤੇ ਹੋ ਰਹੀਆਂ ਲੁੱਟਖੋਹ ਘਟਨਾਵਾਂ ਦਾ ਸਰਗਨਾ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਹੀ ਨਿਕਲਿਆ ਹੈ, ਜਿਸਨੇ ਸਾਈਡ ਬਿਜਨਿਸ ਵਜੋਂ ਅਪਣੇ ਕੁੱਝ ਸਾਥੀਆਂ ਨਾਲ ਮਿਲਕੇ ਇਹ ਗਿਰੋਹ ਬਣਾਇਆ ਹੋਇਆ ਸੀ।
ਬਹਾਦਰੀ ਨੂੰ ਸਲਾਮ: ਗੋਲੀ ਲੱਗਣ ਦੇ ਬਾਵਜੂਦ ਬੈਂਕ ਡਕੈਤਾਂ ਦਾ ਮੁਕਾਬਲਾ ਕਰਨ ਵਾਲੇ ਥਾਣੇਦਾਰ ਨੂੰ ਮਿਲੀ ਤਰੱਕੀ
ਵੱਡੀ ਗੱਲ ਇਹ ਹੈ ਕਿ ਇਸ ਪੁਲਿਸ ਮੁਲਾਜਮ ਨੈ ਪਿਛਲੇ ਤਿੰਨ ਦਿਨਾਂ ਵਿਚ ਹੀ ਪੈਟਰੋਲ ਪੰਪ ਲੁੱਟਣ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹ ਪੰਜਾਬ ਪੁਲਿਸ ਵਲੋਂ ਮਿਲਿਆ ਸਰਕਾਰੀ ਪਿਸਤੌਲ ਹੀ ਵਰਤਦਾ ਸੀ। ਫ਼ਿਲਹਾਲ ਪੁਲਿਸ ਨੇ ਕਾਂਸਟੇਬਲ ਨੂੰ ਕਾਬੂ ਕਰਕੇ ਉਸਦੇ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਕਾਬੂ ਕੀਤੇ ਗਏ ਕਾਂਸਟੇਬਲ ਦੀ ਪਹਿਚਾਣ ਰਣਧੀਰ ਸਿੰਘ ਦੇ ਤੌਰ ’ਤੇ ਹੋਈ ਹੈ ਜੋਕਿ ਨਕੌਦਰ ਵਿਚ ਕਿਸੇ ਦੇ ਸੁਰੱਖਿਆ ਗਾਰਡ ਵਜੋਂ ਤੈਨਾਤ ਦਸਿਆ ਜਾ ਰਿਹਾ ਹੈ। ਉੁਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਸਦੇ ਵਿਰੁਧ ਵਿਭਾਗੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਵੱਡੀ ਖ਼ਬਰ: ਖ਼ਤਨਕਾਰ ਗੈਂਗਸਟਰ ਸੁੱਖਾ ਦੁੱਨੇਕਾ ਦਾ ਕੈਨੇਡਾ ’ਚ ਹੋਇਆ ਕਤਲ!
ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਨਜਦੀਕ ਪੈਂਦੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਪੈਟਰੋਲ ਪੰਪ ’ਤੇ ਦੋ ਮੋਟਰਸਾਈਕਲ ਸਵਾਰ ਤੇਲ ਭਰਾਉਣ ਆਏ ਸਨ। ਇਸ ਦੌਰਾਨ ਪਿੱਛੇ ਬੈਠੇ ਨੌਜਵਾਨ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਕਰਿੰਦੇ ਨੂੰ ਪੈਸੇ ਦੇਣ ਲਈ ਕਿਹਾ ਤੇ ਡਰਦੇ ਹੋਏ ਕਰਿੰਦੇ ਨੇ ਅਪਣੇ ਕੋਲ ਮੌਜੂਦ ਪੰਜ ਹਜ਼ਾਰ ਰੁਪਏ ਉਸਨੂੰ ਦੇ ਦਿੱਤੇ। ਜਦ ਤੇਲ ਪਵਾ ਕੇ ਤੇ ਪੈਸੇ ਲੈ ਕੇ ਇਹ ਮੋਟਰਸਾਈਕਲ ਫ਼ਰਾਰ ਹੋਣ ਲੱਗੇ ਤਾਂ ਪੰਪ ਦੇ ਕੁੱਝ ਕਰਿੰਦਿਆਂ ਨੇ ਪਿਛੇ ਬੈਠੇ ਨੌਜਵਾਨ ਨੂੰ ਜੱਫ਼ਾ ਪਾ ਕੇ ਸੁੱਟ ਲਿਆ ਜਦੋਂਕਿ ਦੂਜਾ ਭੱਜਣ ਵਿਚ ਸਫ਼ਲ ਰਿਹਾ।
ਬਠਿੰਡਾ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਮਾਮਲੇ ’ਚ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ
ਇਸ ਦੌਰਾਨ ਉਸਦੀ ਗਿੱਦੜ ਕੁੱਟ ਤੋਂ ਬਾਅਦ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਮੌਕੇ ’ਤੇ ਡੀਐਸਪੀ ਤੇ ਐਸ.ਐਚ.ਓ ਪੁੱਜੇ। ਇਸ ਦੌਰਾਨ ਜਦ ਇਸ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਜੇਬ ਵਿਚੋਂ ਪੰਜਾਬ ਪੁਲਿਸ ਦਾ ਸਿਨਾਖ਼ਤੀ ਕਾਰਡ ਨਿਕਲਿਆ, ਜਿਸਤੋਂ ਬਾਅਦ ਉਸਨੇ ਖ਼ੁਦ ਦੇ ਪੰਜਾਬ ਪੁਲਿਸ ਦਾ ਜਵਾਨ ਹੋਣ ਦੀ ਪੁਸ਼ਟੀ ਕੀਤੀ।
ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ
ਇਹ ਵੀ ਪਤਾ ਲੱਗਿਆ ਹੈ ਕਿ ਸੋਮਵਾਰ ਨੂੰ ਕਾਂਸਟੇਬਲ ਰਣਧੀਰ ਸਿੰਘ ਨੇ ਅਪਣੇ ਸਾਥੀ ਨਾਲ ਮਿਲਕੇ ਨਕੌਦਰ ਨਜਦੀਕ ਇੱਕ ਲੱਖ ਰੁਪਏ ਅਤੇ ਤਿੰਨ ਮੋਬਾਇਲ ਫ਼ੋਨ ਤੋਂ ਇਲਾਵਾ ਮੰਗਲਵਾਰ ਨੂੰ ਸ਼ਾਹਕੋਟਦੇ ਨਜਦੀਕ 35 ਹਜ਼ਾਰ ਰੁਪਏ ਪਿਸਤੌਲ ਦੀ ਨੌਕ ’ਤੇ ਲੁੱਟੇ ਸਨ ਤੇ ਬੁੱਧਵਾਰ ਬਾਅਦ ਦੁਪਿਹਰ ਉਸਦੇ ਵਲੋਂ ਤੀਜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।
ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ
ਕਾਂਸਟੇਬਲ ਰਣਧੀਰ ਸਿੰਘ ਦੋ ਵਾਰਦਾਤਾਂ ਮੰਨਿਆਂ, ਜਾਂਚ ਜਾਰੀ: ਡੀਐਸਪੀ
ਕਪੂਰਥਲਾ: ਉਧਰ ਇਲਾਕੇ ਦੇ ਡੀਐਸਪੀ ਬਬਨਦੀਪ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੌਕੇ ਤੋਂ ਫ਼ੜਿਆ ਗਿਆ ਲੁਟੇਰਾ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਉਸਦੀ ਪੋਸਟਿੰਗ ਪਹਿਲਾਂ ਸਿਟੀ ਨਕੌਦਰ ਵਿਚ ਸੀ ਪ੍ਰੰਤੁੂ ਹੁਣ ਉਹ ਇੱਕ ਵਿਅਕਤੀ ਨਾਲ ਸੁਰੱਖਿਆ ਮੁਲਾਜਮ ਦੇ ਤੌਰ ‘ਤੇ ਤੈਨਾਤ ਸੀ। ਉਨ੍ਹਾਂ ਕਿਹਾ ਕਿ ਮੁਢਲੀ ਪੁਛਗਿਛ ਦੌਰਾਨ ਉਸਨੇ ਕੁੱਝ ਵਾਰਦਾਤਾਂ ਵਿਚ ਅਪਣੀ ਸਮੂਲੀਅਤ ਮੰਨੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਕਿਹਾ ਕਿ ਫ਼ਰਾਰ ਹੋਏ ਦੂਜੇ ਸਾਥੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।