ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪੰਜਾਬ ਰੋਡਵੇਜ਼ /ਪਨਬਸ ਨੂੰ ਬੰਦ ਕਰਨ ’ਤੇ ਤੁਲੀ ਸਰਕਾਰ :- ਗੁਰਪ੍ਰੀਤ ਸਿੰਘ ਢਿੱਲੋਂ

Date:

spot_img

ਟਰਾਂਸਪੋਰਟ ਮੰਤਰੀ ਡੀਜਲ ਨਾ ਦੇ ਕੇ ਦੇ ਰਹੇ ਹਨ ਨਿੱਜੀ ਬੱਸ ਕੰਪਨੀਆਂ ਨੂੰ ਫਾਇਦਾ :- ਤਰਸੇਮ ਸਿੰਘ ਬਰਾੜ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਮੁਕਤਸਰ ਸਾਹਿਬ , 8 ਜਨਵਰੀ: ਅੱਜ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟਰਕਟ ਵਰਕਰਜ਼ ਯੂਨੀਅਨ ਡੀਪੂ ਸ੍ਰੀ ਮੁਕਤਸਰ ਸਾਹਿਬ ਵਲੋਂ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੱਛਲੇ ਕਈ ਦਿਨਾਂ ਤੋਂ ਡੀਪੂ ਨੂੰ ਡੀਜ਼ਲ ਪਵਾਉਣ ਲਈ ਸਰਕਾਰ ਵਲੋਂ ਕੋਈ ਵੀ ਬੱਜਟ ਜਾਰੀ ਨਹੀਂ ਕੀਤਾ ਗਿਆ ਇਸ ਕਰਕੇ ਡੀਜ਼ਲ ਦੇ ਬਿਨਾਂ ਡੀਪੂ ਦੀਆਂ ਲੱਗਭਗ ਸਾਰੀਆਂ ਬੱਸਾਂ ਖੜ ਚੁਕੀਆ ਹਨ ਜਿਸ ਕਰਕੇ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਕਰਦੇ ਲੱਖਾਂ ਲੋਕਾਂ ਨੂੰ ਅੱਜ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਾਡੇ ਕੱਚੇ ਮੁਲਜਮਾਂ ਦਾ ਰੁਜਗਾਰ ਵੀ ਸਰਕਾਰ ਦੀ ਘਟੀਆ ਕਾਰਗੁਜਾਰੀ ਕਾਰਨ ਖੜ੍ਹ ਗਿਆ ਜਾਪਦਾ ਹੈ। ਇਸ ਮੌਕੇ ਤੇ ਗੁਰਸੇਵਕ ਸਿੰਘ ਜਰਨਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਪੂਰੇ ਭਾਰਤ ਵਿੱਚ ਸ਼ਰਧਾ ਭਾਵਨਾ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਲੋਕ ਮਾਘੀ ਮੇਲੇ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਆਉਂਦੇ ਹਨ ਉਥੇ ਹੀ ਮਾਘੀ ਦਾ ਮੇਲਾ ਜੋ ਕਿ ਲੱਗਭਗਇੱਕ ਮਹੀਨਾ ਲੰਬਾ ਚਲਦਾ ਹੈ, ਲੋਕ ਦੇਖਣ ਆਉਂਦੇ ਹਨ ਇੱਥੇ ਹੀ ਬੱਸ ਓਪਰੇਟਰਾਂ ਨੂੰ ਅਤੇ ਮਹਿਕਮੇ ਨੂੰਚੰਗੀ ਸਵਾਰੀ ਮਿਲਣ ਦੀ ਆਸ ਹੁੰਦੀ ਹੈਂ ਪ੍ਰੰਤੂ ਇਸ ਦੇ ਉਲਟ ਪੰਜਾਬ ਰੋਡਵੇਜ਼ /ਪਨਬਸ ਡੀਪੂ ਸ੍ਰੀ ਮੁਕਤਸਰ ਸਾਹਿਬ ਕੋਲ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਦੀ ਵੀ ਕਮੀ ਹੋਣ ਕਾਰਨ ਟਾਈਮ ਮਿਸ ਹੋ ਰਹੇ ਹਨ ਇਸ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਸਪਸ਼ਟ ਨਜਰ ਆ ਰਹੀ ਹੈਂ। ਜਿਸ ਦੇ ਸਿੱਟੇ ਵਜੋਂ ਅਸੀਂ ਅੱਜ ਇਸ ਰੋਸ ਭਰਪੂਰ ਗੇਟ ਰੈਲੀ ਮੌਕੇ ਪੰਜਾਬ ਸਰਕਾਰ ਅਤੇ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਬੱਸਾ ਦਾ ਚੱਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਹੀਂ ਕੀਤਾ ਜਾ ਰਿਹਾ ਸਗੋਂ ਪੰਜਾਬ ਸਰਕਾਰ ਅਤੇ ਰੋਡਵੇਜ਼ ਦੇ ਅਦਾਰੇ ਨੂੰ ਚਲਾਉਣ ਵਾਲੇ ਅਧਿਕਾਰੀਆਂ ਵਲੋਂ ਬੱਸਾ ਨੂੰ ਡੀਜ਼ਲ ਨਾ ਦੇਣ ਕਾਰਨ ਹੀ ਡੀਪੂ ਸ੍ਰੀ ਮੁਕਤਸਰ ਸਾਹਿਬ ਦੀਆਂ ਬੱਸਾਂ ਲੱਗਭਗ ਰੁਕ ਗਈਆਂ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਇਸਦੇ ਰੋਸ ਵਜੋਂ ਅਤੇ ਰੋਡਵੇਜ਼ ਦੀਆਂ ਬੱਸਾਂ ਨੂੰ ਚੱਲਦੇ ਰੱਖਣ ਲਈ ਕੱਲ੍ਹ ਨੂੰ ਡੀਪੂ ਦੇ ਸਮੂਹ ਵਰਕਰਾਂ ਵੱਲੋਂ ਕਾਫ਼ਲੇ ਦੇ ਰੂਪ ਵਿੱਚ ਡੀ ਸੀ ਸਾਹਿਬ, ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਕਿ ਬੱਸਾ ਨੂੰ ਡੀਜ਼ਲ ਮੁੱਹਈਆ ਕਰਵਾ ਕੇ ਆਮ ਜਨਤਾ ਲਈ ਸਰਕਾਰੀ ਬੱਸ ਸਰਵਿਸ ਨੂੰ ਚਾਲੂ ਰੱਖਿਆ ਜਾਵੇ ਅਤੇ ਜੇਕਰ ਕੱਲ੍ਹ ਸ਼ਾਮ ਤੱਕ ਰੋਡਵੇਜ਼ ਦੀਆਂ ਬੱਸਾਂ ਲਈ ਡੀਜ਼ਲ ਦਾਂ ਪਰਬੰਧ ਨਾ ਕੀਤਾ ਗਿਆ ਤਾਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

Breaking News; ਬਠਿੰਡਾ ਦੇ ਮਸ਼ਹੂਰ ਡਾਕਟਰ ਦੇ ਕਲੀਨਿਕ ਉੱਪਰ ਪੈਟਰੋਲ ਬੰ*ਬ ਸੁੱਟਣ ਵਾਲੇ ਕਾਬੂ

ਸ਼ਹਿਜ਼ਾਦ ਭੱਟੀ ਵੀ ਕੇਸ 'ਚ ਕੀਤਾ ਨਾਮਜ਼ਦ; ਬੰਬ ਸੁੱਟਣ...

ਕਾਂਗਰਸ ਹਾਈਕਮਾਂਡ ਨੇ ਮੁੜ ਸੱਦੇ ਪੰਜਾਬ ਦੇ ਵੱਡੇ ਆਗੂ; ਪਾਰਟੀ ਢਾਂਚੇ ਨੂੰ ਲੈ ਕੇ ਹੋਵੇਗਾ ਐਲਾਨ!

Punjab News: ਪੰਜਾਬ ਕਾਂਗਰਸ ਵਿਚ ਬਦਲਾਅ ਦੀਆਂ ਚਰਚਾਵਾਂ ਦੌਰਾਨ...

ਮਸ਼ਹੂਰ ਪੰਜਾਬੀ ਗਾਇਕ ਦੇ ਜਿੰਮ ‘ਤੇ ਫ਼ਾਈ*ਰਿੰਗ ਕਰਨ ਵਾਲੇ ਸ਼ੂਟਰਾਂ ਦਾ ਪੁਲਿਸ ਵੱਲੋਂ Encounter

New Delhi News: ਪਿਛਲੇ ਦਿਨੀਂ ਪੰਜਾਬੀ ਦੇ ਨਾਮਵਾਰ ਗਾਇਕ...