ਬਠਿੰਡਾ, 25 ਸਤੰਬਰ : ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ ਹੈ ਜੇਕਰ ਵਾਤਾਵਰਣ ਸ਼ੁੱਧ ਹੈ ਤਾਂ ਹੀ ਅਸੀਂ ਆਪਣੀ ਜਿੰਦਗੀ ਦਾ ਸੁੱਖਦ ਆਨੰਦ ਮਾਣ ਸਕਾਂਗੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ ਨੇ ਬਠਿੰਡਾ ਕੈਂਟ ਵਲੋਂ ਸਥਾਨਕ ਇੱਕ ਹੋਟਲ ਵਿਖੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕ 3090 ਜੁਆਇੰਟ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਬਠਿੰਡਾ ਦੇ ਇੱਕ ਪਿੰਡ ‘ਚ ਇੰਝ ਸੁੱਤੇ ਪਏ ਪ੍ਰਵਾਰ ਉਪਰ ਮੌਤ ਬਣਕੇ ਛੱਤ ਡਿੱਗੀ
ਇਸ ਮੌਕੇ ਉਨ੍ਹਾਂ ਕਰਵਾਏ ਗਏ ਸੈਮੀਨਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਬੇਸਿਕ ਐਜੂਕੇਸ਼ਨ ਤੇ ਲਿਟਰੇਸੀ ਤੋਂ ਇਲਾਵਾ ਵਾਤਾਵਰਣ ਅਤੇ ਪਲਸ ਪੋਲੀਓ ਤੇ ਸੋਲਡ ਵੇਸਟ ਮੈਨੇਜਮੈਂਟ ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ। ਸੈਮੀਨਾਰ ਦੌਰਾਨ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਤੋਂ ਆਏ ਵੱਖ-ਵੱਖ ਰੋਟੇਰੀਅਨਾਂ ਨੇ ਬੇਸਿਕ ਐਜੂਕੇਸ਼ਨ ਤੇ ਲਿਟਰੇਸੀ ਤੋਂ ਇਲਾਵਾ ਵਾਤਾਵਰਣ ਅਤੇ ਪਲਸ ਪੋਲੀਓ ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ। ਇਸ ਮੌਕੇ ਪੀਡੀਜੀ ਆਸ਼ੀਸ ਗਾਂਗੂਲੀ ਨੇ ਐਂਡ ਪੋਲੀਓ ਨਿਊ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮਨਪ੍ਰੀਤ ਪਲਾਟ ਮਾਮਲੇ ’ਚ ਅਦਾਲਤ ਨੇ ਰਾਜੀਵ ਤੇ ਅਮਨਦੀਪ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਸੈਮੀਨਾਰ ਦੌਰਾਨ ਡਾ. ਧਰਮੇਂਦਰ ਸਿੰਘ ਊਬਾ, ਡਾ. ਕੇਸੀ ਕਾਜਲ, ਪੀਡੀਜੀ ਮਨਮੋਹਨ ਸਿੰਘ, ਡਾ. ਨਾਵੇਦ ਅਸਲਾਮ , ਡਾ. ਕੇਕੇ ਜੋਹਰੀ, ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ, ਹੋਸਟ ਕਲੱਬ ਦੇ ਪ੍ਰਧਾਨ ਦੀਪਕ ਸਿੰਗਲਾ, ਸੈਕਟਰੀ ਜੋਗਿੰਦਰ ਪਾਲ ਹਾਂਡਾ, ਜ਼ਿਲ੍ਹਾ ਟਰੇਨਰ ਪ੍ਰੇਮ ਅਗਰਵਾਲ, ਡੀਜੀ ਅਰੁਣ ਮੋਗੀਆ, ਡੀਜੀਐਨ ਭੁਪੇਸ਼ ਮਹਿਤਾ, ਡਾ. ਸੰਦੀਪ ਚੌਹਾਨ ਨਰੇਸ਼ ਅਗਰਵਾਲ ਨੇ ਸਮਾਗਮ ਦੌਰਾਨ ਮੌਜੂਦ ਰੋਟੇਰੀਅਨਾਂ ਨਾਲ ਆਪੋਂ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨਵਪ੍ਰੀਤ ਸਿੰਘ, ਦਵਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸੈਕਟਰੀ ਜਨਰਲ ਆਰਐਨ ਕਾਂਸਲ ਨੇ ਮੁੱਖ ਤੌਰ ਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।
Share the post "ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ : ਵਧੀਕ ਡਿਪਟੀ ਕਮਿਸ਼ਨਰ"