ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ ਫਰਵਰੀ-2022 ਦੇ ਮੱਦੇਨਜ਼ਰ ਜੋ ਅਸਲਾ ਜਮ੍ਹਾਂ ਕਰਵਾਇਆ ਗਿਆ ਸੀ, ਨੂੰ ਤੁਰੰਤ ਰਲੀਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਫਰਵਰੀ-2022 ਦੇ ਕੰਮ ਨੂੰ ਅਮਨ ਸਾਂਤੀ ਨਾਲ ਨੇਪਰੇ ਚਾੜਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ, ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ, ਇਸ ਜਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਆਪਣੇ-ਆਪਣੇ ਲਾਇਸੰਸੀ ਹਥਿਆਰ ਨੇੜੇ ਦੇ ਪੁਲਿਸ ਸਟੇਸਨ ਜਾਂ ਕਿਸੇ ਵੀ ਅਧਿਕਾਰਤ ਗੰਨ ਹਾਊਸ ਪਾਸ ਅਸਲਾ ਜਮਾਂ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਸਨ। ਹੁਣ ਵਿਧਾਨ ਸਭਾ ਚੋਣਾਂ ਫਰਵਰੀ-2022 ਦਾ ਕੰਮ ਅਮਨ-ਸਾਂਤੀ ਨਾਲ ਮੁਕੰਮਲ ਹੋ ਚੁੱਕਾ ਹੈ ਅਤੇ ਅਸਲਾ ਲਾਇਸੰਸ ਧਾਰਕਾਂ ਦੇ ਅਸਲਿਆਂ ਨੂੰ ਹੋਰ ਜਮਾਂ ਰੱਖਣ ਦੀ ਜਰੂਰਤ ਨਹੀਂ ਜਾਪਦੀ। ਹੁਕਮ ਅਨੁਸਾਰ ਅਸਲਾ ਧਾਰਕਾਂ ਨੂੰ ਅਸਲਾ ਰਲੀਜ ਕਰਦੇ ਹੋਏ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਭਾਰਤ ਸਰਕਾਰ ਦੀ ਸੋਧੀ ਹੋਈ ਪਾਲਿਸੀ ਦੇ ਪੱਤਰ -11026/42/2019- ਮਿਤੀ 08/01/2022 ਮੁਤਾਬਿਕ ਜਿਨ੍ਹਾਂ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਕੈਟਾਗਿਰੀ ਦੇ ਬਣੇ ਹੋਏ ਹਨ, ਉਹ ਕੇਵਲ ਦੋ ਅਸਲੇ ਹੀ ਆਪਣੇ ਕੋਲ ਰੱਖ ਸਕਦੇ ਹਨ। ਇਸ ਲਈ ਉਕਤ ਹੁਕਮਾਂ ਦੇ ਸਨਮੁੱਖ, ਉਕਤ ਕੈਟਾਗਿਰੀ ਦੇ ਅਸਲਾ ਧਾਰਕਾਂ ਨੂੰ ਕੇਵਲ ਦੋ ਹੀ ਅਸਲੇ ਰਿਲੀਜ ਕੀਤੇ ਜਾਣ।ਇਹ ਹੁਕਮ ਮੈਂਬਰ ਰੀਲੀਫ਼ ਐਸੋਸ਼ੀਏਸ਼ਨ, ਸਪੋਰਟਸ ਪਰਸਨ, ਸ਼ੂਟਰ, ਬੈਂਕ, ਰੀਲੀਫ਼ ਐਸੋਸ਼ੀਏਸ਼ਨ ਕਲੱਬ ਦੇ ਅਧਾਰ ਤੇ ਬਣੇ ਹੋਏ ਅਸਲਾ ਲਾਇਸੰਸ ਧਾਰਕਾਂ ਤੇ ਲਾਗੂ ਨਹੀਂ ਹੋਣਗੇ।
Share the post "ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜਮ੍ਹਾਂ ਅਸਲੇ ਨੂੰ ਕੀਤਾ ਜਾਵੇ ਰੀਲੀਜ਼ : ਜ਼ਿਲ੍ਹਾ ਮੈਜਿਸਟ੍ਰੇਟ"