ਬਠਿੰਡਾ, 30 ਅਕਤੂਬਰ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖਰੇਖ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ”ਵਿਸ਼ਵ ਸਟਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਜਗਰੂਪ ਸਿੰਘ ਨੇ ਦੱਸਿਆ ਕਿ ਸਟਰੋਕ ਦੁੁਨੀਆਂ ਵਿੱਚ ਦੂਸਰਾ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ ਅਤੇ ਬਹੁੁਤ ਜ਼ਿਆਦਾ ਲੋਕ ਹਰ ਸਾਲ ਇਸ ਬਿਮਾਰੀ ਕਾਰਨ ਮਰ ਜਾਂਦੇ ਹਨ ਅਤੇ ਲਗਭਗ 50 ਲੱਖ ਲੋਕ ਅਪਾਹਜ ਹੋ ਜਾਂਦੇ ਹਨ।ਉਹਨਾਂ ਦੱਸਿਆ ਕਿ ਸਟਰੋਕ ਬਿਮਾਰੀ ਦਾ ਮੁੱਖ ਕਾਰਣ ਜ਼ਿਆਦਾ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਤੰਬਾਕੂਨੋਸ਼ੀ, ਸ਼ੂਗਰ, ਸ਼ਰਾਬ ਦਾ ਸੇਵਨ ਅਤੇ ਸਰੀਰਕ ਕਸਰਤ ਦਾ ਘੱਟ ਹੋਣਾ ਹੈ।
ਪੰਜਾਬ ਦੇ 14 ਤਹਿਸੀਲਦਾਰ ਬਣੇ ਪੀਸੀਐਸ, ਪੜ੍ਹੋ ਲਿਸਟ
ਜਿਸਦੇ ਚੱਲਦੇ ਲੋਕਾਂ ਨੂੰ ਆਪਣੇ ਰਹਿਣ ਸਹਿਣ ਦੇ ਤਰੀਕੇ ਵਿੱਚ ਬਦਲਾਵ ਲਿਆਉਣਾ ਚਾਹੀਦਾ ਹੈ। ਡਾ ਜਗਰੂਪ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਸਬੰਧੀ ਟੀਕਾ ਜਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਂਦਾ ਹੈ, ਇਹ ਟੀਕਾ ਜੇ ਬਿਮਾਰੀ ਹੋਣ ’ਤੇ ਪਹਿਲੇ 6 ਘੰਟੇ ਵਿੱਚ ਲੱਗ ਜਾਵੇ ਤਾਂ ਮਰੀਜ਼ ਪਹਿਲਾਂ ਵਾਂਗੂ ਤੰਦਰੁੁਸਤ ਹੋ ਸਕਦਾ ਹੈ। ਡਾ ਮਿਰਨਾਲ ਨੇ ਦੱਸਿਆ ਕਿ ਇਹ ਬਿਮਾਰੀ ਹੋਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਵਿਨੋਦ ਖੁਰਾਣਾ, ਗਗਨਦੀਪ ਭੁੱਲਰ, ਪਵਨਦੀਪ ਕੌਰ ਹਾਜ਼ਰ ਸਨ।
Share the post "ਵਿਸ਼ਵ ਸਟਰੋਕ ਦਿਵਸ ਸਬੰਧੀ ਸਿਵਲ ਹਸਪਤਾਲ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਮਨਾਇਆ"