12 Views
ਤਰੱਕੀ ਪਾਉਣ ਵਾਲਿਆਂ ਵਿੱਚ 6 ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ
ਚੰਡੀਗੜ੍ਹ, 30 ਅਕਤੂਬਰ: ਪੰਜਾਬ ਸਰਕਾਰ ਦੇ ਪਰਸੋਲਨ ਵਿਭਾਗ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਸੂਬੇ ਦੇ 14 ਤਹਿਸੀਲਦਾਰਾਂ ਨੂੰ ਪੀਸੀਐਸ ਕਾਰਜਕਾਰੀ ਸ਼ਾਖਾ ਵਿੱਚ ਪ੍ਰਮੋਟ ਕਰਕੇ 2020 ਕੇਡਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਅੱਜ ਪਰਸੋਨਲ ਬ੍ਰਾਂਚ ਵੱਲੋਂ ਜਾਰੀ ਪੱਤਰ (ਨੰਬਰ 1088 ਮਿਤੀ 30/ 10/ 2023) ਤਹਿਤ ਜਿਨਾਂ 14 ਤਹਿਸੀਲਦਾਰਾਂ ਅਤੇ ਮਾਲ ਅਧਿਕਾਰੀਆਂ ਨੂੰ ਤਰੱਕੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਇੰਨਾਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਇਕੱਲੇ ਬਠਿੰਡਾ ਜਿਲੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
ਇਹਨਾਂ ਵਿੱਚੋਂ ਜ਼ਿਲਾ ਮਾਲ ਅਫਸਰ ਬਲਕਰਨ ਸਿੰਘ ਮਾਹਲ ਦਾ ਨਾਂ ਸਭ ਤੋਂ ਉੱਪਰ ਹੈ। ਇਸੇ ਤਰ੍ਹਾਂ ਬਠਿੰਡਾ ਨਾਲ ਹੀ ਸੰਬੰਧਿਤ ਤਹਿਸੀਲਦਾਰ ਰਵਿੰਦਰ ਕੁਮਾਰ ਬਾਂਸਲ, ਜਸਪਾਲ ਸਿੰਘ ਬਰਾੜ, ਸੁਖਰਾਜ ਸਿੰਘ ਢਿੱਲੋ, ਸੁਖਪਿੰਦਰ ਕੌਰ ਅਤੇ ਅਦਿਤਿਆ ਗੁਪਤਾ ਤਰੱਕੀ ਪਾਉਣ ਵਾਲਿਆਂ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਗੁਰਦੇਵ ਸਿੰਘ ਧੰਮ, ਡਾ ਅਜੀਤ ਪਾਲ ਸਿੰਘ, ਗੁਰਮੀਤ ਸਿੰਘ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਬੇਅੰਤ ਸਿੰਘ ਸਿੱਧੂ, ਰਾਜਪਾਲ ਸਿੰਘ ਸੇਖੋ ਅਤੇ ਚੇਤਨ ਬੰਗੜ ਨੂੰ ਵੀ ਪੰਜਾਬ ਸਰਕਾਰ ਨੇ ਪੀਸੀਐਸ (ਐਗਜ਼ੀਕਿਊਟਿਵ) ਵਜੋਂ ਤਰੱਕੀ ਦਿੱਤੀ ਗਈ ਹੈ।
ਸੂਚਨਾ ਮੁਤਾਬਕ ਤਰੱਕੀ ਮਿਲਣ ਤੋਂ ਬਾਅਦ ਇਹਨਾਂ ਅਧਿਕਾਰੀਆਂ ਨੇ ਚੰਡੀਗੜ੍ਹ ਪਰਸੋਨਲ ਬਰਾਂਚ ਵਿੱਚ ਆਪਣੀ ਜੁਆਇਨਿੰਗ ਦੇ ਦਿੱਤੀ ਹੈ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਇਹਨਾਂ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲਿਆਂ ਵਿੱਚ ਸਹਾਇਕ ਕਮਿਸ਼ਨਰ, ਐਸਡੀਐਮ, ਡੀਟੀਓ ਆਦਿ ਪੋਸਟਾਂ ‘ਤੇ ਤੈਨਾਤ ਕੀਤਾ ਜਾ ਸਕਦਾ ਹੈ।