WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਅਕਾਲੀ ਦਲ ਵੱਲੋਂ ਸਿੱਖਿਆ ਅਦਾਰੇ ਬੰਦ ਰੱਖਣ ਦੇ ਫ਼ੈਸਲੇ  ਦਾ ਵਿਰੋਧ

ਅਕਾਲੀ ਬਸਪਾ ਸਰਕਾਰ ਬਣਨ ‘ਤੇ ਕਦੇ ਬੰਦ ਨਹੀਂ ਹੋਣਗੇ ਸਕੂਲ :ਮਲੂਕਾ ਸੁਖਜਿੰਦਰ ਮਾਨ

ਬਠਿੰਡਾ ,5 ਫਰਵਰੀ: ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲਾਗੂ ਨਿਯਮਾਂਵਲੀ ਅਧੀਨ ਸਕੂਲ ਅਤੇ ਹੋਰ ਸਿੱਖਿਆ ਅਦਾਰਿਆਂ ਨੂੰ ਲਗਾਤਾਰ ਬੰਦ ਰੱਖੇ ਜਾਣ ਦਾ ਅਕਾਲੀ ਦਲ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ l ਸਾਬਕਾ ਸਿੱਖਿਆ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ  ਬੇਸ਼ੱਕ ਕੋਰੋਨਾ ਮਹਾਂਮਾਰੀ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਪਰ ਸਾਨੂੰ ਇਸ ਨਾ ਰਹਿਣਾ ਸਿੱਖਣਾ ਪਵੇਗਾ ਤੇ ਇਸ ਨਾਲ ਨਜਿੱਠਣ ਲਈ ਬਿਹਤਰ ਢੰਗ ਲੱਭਣੇ ਪੈਣਗੇ l  ਸਿੱਖਿਆ ਅਦਾਰੇ ਬੰਦ ਰੱਖੇ ਜਾਣ ਦਾ ਵਿਰੋਧ ਕਰਦਿਆਂ ਮਲੂਕਾ ਨੇ ਕਿਹਾ ਕਿ ਜੇਕਰ ਰੈਸਟੋਰੈਂਟ ਢਾਬੇ ਜਿੰਮ ਮੈਰਿਜ ਪੈਲੇਸ ਖੁੱਲ੍ਹ  ਸਕਦੇ ਹਨ ਤਾਂ ਫਿਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ l ਮਲੂਕਾ ਨੇ ਦੋਸ਼ ਲਗਾਇਆ ਕਿ ਸਰਕਾਰ ਨੂੰ ਜਿਨ੍ਹਾਂ ਵਪਾਰਕ ਅਦਾਰਿਆਂ ਤੋਂ ਤੂੰ ਕਮਾਈ ਹੁੰਦੀ ਹੈ ਜਾਂ ਨਿੱਜੀ ਹਿੱਤ ਪੂਰੇ ਹੁੰਦੇ ਹਨ ਉਨ੍ਹਾਂ ਨੂੰ ਖੋਲ੍ਹਣ ਲਈ ਸਰਕਾਰ ਹਮੇਸ਼ਾਂ ਕਾਹਲੀ ਰਹਿੰਦੀ ਹੈ l ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸਕੂਲ ਬੰਦ ਪਏ ਹਨ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ l ਸਕੂਲਾਂ ਵੱਲੋਂ ਕਰਵਾਈ ਜਾ ਰਹੀ   ਆਨਲਾਈਨ ਸਿੱਖਿਆ  ਹਾਸਿਲ ਕਰਨ ਵਿੱਚ ਸੂਬੇ ਦੀ ਬਹੁਤ ਵੱਡੀ ਗਿਣਤੀ ਸਮਰੱਥ ਨਹੀਂ ਹੈ l ਪਿੰਡਾਂ ਤੋਂ ਇਲਾਵਾ ਸ਼ਹਿਰਾਂ ਵਿੱਚ ਵੱਡੀ ਵਸੋਂ ਅਜਿਹੇ ਲੋਕਾਂ ਦੀ ਹੈ ਜੋ ਬੱਚਿਆਂ ਨੂੰ ਨਾ ਤਾਂ ਮੋਬਾਈਲ ਤੇ ਲੈਪਟਾਪ ਲੈ ਕੇ ਦੇ ਸਕਦੇ ਹਨ ਤੇ ਨਾ ਹੀ ਉਹ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜਨ ਦੇ ਸਮਰੱਥ ਹਨ l ਲੋਕਾਂ ਵੱਲੋਂ ਸਕੂਲ ਬੰਦ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਲੋਕ ਸੂਬੇ ਵਿੱਚ ਕਰਵਾਈਆਂ ਜਾ ਰਹੀਆਂ ਚੋਣਾਂ ਤੇ ਵੀ ਸਵਾਲ ਚੁੱਕ ਰਹੇ ਹਨ l ਜੇਕਰ ਚੋਣ ਪ੍ਰਚਾਰ ਲਈ 500ਦੋ 1000 ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ l ਕੋਰੋਨਾ ਨਾਲ ਨਜਿੱਠਣ ਲਈ ਬਿਹਤਰ ਪ੍ਰਬੰਧ ਕਰਕੇ ਸਕੂਲ ਖੋਲ੍ਹੇ ਜਾ ਸਕਦੇ ਹਨ ਪਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ l ਸਕੂਲਾਂ ਤੋਂ ਇਲਾਵਾ ਕੋਚਿੰਗ ਸੈਂਟਰਾਂ ਦੇ ਬੰਦ ਹੋਣ ਨਾਲ ਜਿੱਥੇ  ਬੱਚਿਆਂ ਦੇ  ਉਚੇਰੀ ਸਿੱਖਿਆ ਦੇ ਸੁਫਨੇ ਪ੍ਰਭਾਵਤ ਹੋ ਰਹੇ ਹਨ ਉੱਥੇ ਹੀ ਕੋਚਿੰਗ ਸੈਂਟਰ ਵਾਲੇ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ l ਮਲੂਕਾ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ  ਸਕੂਲਾਂ ਤੋਂ ਇਲਾਵਾ ਸਾਰੇ ਸਿੱਖਿਆ ਅਦਾਰੇ ਤੇ ਕੋਚਿੰਗ ਸੈਂਟਰ ਤੁਰੰਤ ਖੋਲ੍ਹੇ ਜਾਣਗੇ l ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਰਕਾਰ ਢੁੱਕਵੇਂ ਪ੍ਰਬੰਧ ਕਰੇਗੀ l ਸਰਕਾਰ ਕਰੋਨਾ ਤੋਂ ਬਚਾਅ ਵੀ ਯਕੀਨੀ ਬਣਾਵੇਗੀ ਤੇ ਸਕੂਲ ਵੀ ਕਦੇ ਬੰਦ ਨਹੀਂ ਹੋਣਗੇ l

Related posts

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ “ਵਿਕਸਿਤ ਭਾਰਤ 2047”ਲਈ ਚੁੱਕਿਆ ਪਹਿਲਾ ਕਦਮ

punjabusernewssite

ਡੀ.ਏ.ਵੀ. ਕਾਲਜ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਕਲਾਸਾਂ ਕੀਤੀਆਂ ਸ਼ੁਰੂ

punjabusernewssite

ਬੀ.ਐਫ.ਜੀ.ਆਈ. ਵਿਖੇੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ

punjabusernewssite