ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਵੀਰ ਬਾਲ ਦਿਵਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਇੱਕ ਸੀਨੀਅਰ ਫੈਕਲਟੀ ਮੈਂਬਰ ਪ੍ਰੋ: ਅਵਤਾਰ ਸਿੰਘ ਬੁੱਟਰ ਦੁਆਰਾ ਰਚਿਤ ਅਤੇ ਗਾਈ ਗਈ ਇੱਕ ਵਾਰ ’ਇੰਝ ਨਾ ਸਮਝੀ ਸੂਬਿਆ ਅਸੀਂ ਨਿੱਕੜੇ-ਨਿੱਕੜੇ ਬਾਲ ਹਾਂ’ ਨੂੰ ਅੱਜ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਰਿਲੀਜ਼ ਕੀਤਾ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਇਹ ਵਾਰ(ਅਧਿਆਤਮਿਕ ਤੌਰ ’ਤੇ ਭਗਤੀ ਗੀਤ) ਜਾਰੀ ਕੀਤੀ ਗਈ । ਇਸ ਮੌਕੇ ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਸਿੱਖ ਧਰਮ ਦਾ ਸੰਖੇਪ ਇਤਿਹਾਸ ਦੱਸਿਆ। ਇਸ ਮੌਕੇ ਬੋਲਦਿਆਂ ਪ੍ਰੋ: ਸਿੱਧੂ ਨੇ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋ. ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕਿਆ ਅਤੇ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕੀਤੀ ਜੋ ਸਮਾਵੇਸ਼ੀ ਅਤੇ ਸਦਭਾਵਨਾ ਵਾਲਾ ਹੋਵੇ। ਐਸੋਸੀਏਟ ਡੀਨ (ਪ੍ਰਸ਼ਾਸਨ), ਡਾ: ਗੁਰਪ੍ਰੀਤ ਸਿੰਘ ਬਾਠ ਨੇ ਡਾ: ਬੁੱਟਰ ਅਤੇ ਸਹਾਇਕ ਪ੍ਰੋਫੈਸਰ ਇੰਜ. ਸੁਖਜਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਦਿੰਦਿਆਂ ਡਾ: ਬੁੱਟਰ ਨੇ ਅੱਗੇ ਕਿਹਾ ਕਿ ਡਾ: ਦਲਵੀਰ ਕੌਰ ਅਤੇ ਡਾ: ਗੁਰਜਿੰਦਰ ਸਿੰਘ ਆਈ.ਕੇ.ਜੀ.ਪੀ.ਟੀ.ਯੂ, ਜਲੰਧਰ ਨੇ ਇਸ ਵਾਰ ਦੇ ਪਾਠ ਦੀ ਸਮੀਖਿਆ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਸ ਮੌਕੇ ਡੀਨਜ਼, ਡਾਇਰੈਕਟਰਜ਼, ਵਿਭਾਗੀ ਮੁਖੀ, ਸੀਨੀਅਰ ਫੈਕਲਟੀ ਮੈਂਬਰ ਡਾ: ਭੁਪਿੰਦਰ ਪਾਲ ਸਿੰਘ ਢੋਟ, ਡਾ: ਬਲਵਿੰਦਰ ਸਿੰਘ ਸਿੱਧੂ, ਡਾ: ਨੀਰਜ ਗਿੱਲ, ਡਾ: ਰਾਕੇਸ਼ ਕੁਮਾਰ ਸਿੰਗਲਾ, ਪ੍ਰੋ: ਜੋਤੀ ਰਾਣੀ, ਪ੍ਰੋ: ਮਮਤਾ ਕਾਂਸਲ, ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।
Share the post "ਵੀਰ ਬਾਲ ਦਿਵਸ ਮੌਕੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਸ਼ਹਾਦਤ ਨੂੰ ਸਮਰਪਿਤ ਵਾਰ ਰਿਲੀਜ਼ ਸਮਾਰੋਹ ਆਯੋਜਿਤ"