ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਸਿੱਖ ਬੱਚਿਆਂ ਨੂੰ ਦਸਤਾਰ/ਦੁਮਾਲਾ/ਗੁਰਬਾਣੀ ਕੰਠ ਮੁਕਾਬਲੇ ਭਾਈ ਜਗਤਾ ਜੀ ਗੁਰਦੁਆਰਾ ਸਾਹਬ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿਚ ਤਕਰੀਬਨ 400 ਬੱਚਿਆਂ ਨੇ ਹਿੱਸਾ ਲਿਆ। ਇਨਾਂ ਮੁਕਾਬਲਿਆਂ ਵਿਚੋਂ ਸ਼ਗਨਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅਬੋਹਰ ਪਹਿਲੇ ਨੰਬਰ ’ਤੇ ਰਹੇ, ਜਿਨਾਂ ਦਾ ਖਿਤਾਬ ਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੱਜ ਸਾਹਿਬਾਨਾਂ ਨੇ ਬਾਖੂਬੀ ਆਪਣੀ ਜੱਜਮੈਂਟ ਦਿੱਤੀ। ਜਿਸ ਤਹਿਤ ਵੱਖ-ਵੱਖ ਬੱਚੇ ਪਹਿਲੇ,ਦੂਜੇ,ਤੀਜੇ ਨੰਬਰ ਤੇ ਰਹੇ। ਸੁਸਾਇਟੀ ਵਲੋਂ ਹਰ ਇੱਕ ਬੱਚੇ ਦਾ ਸਨਮਾਨ ਕੀਤਾ ਗਿਆ, ਜਿਸ ਨੇ ਵੀ ਇਸ ਮੁਕਾਬਲੇ ਵਿਚ ਭਾਗ ਲਿਆ। ਸੁਸਾਇਟੀ ਦੇ ਪ੍ਰਧਾਨ ਸਿਮਰਨਜੋਤ ਸਿੰਘ ਖਾਲਸਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ ਤੇ ਬੱਚੇ ਪੂਰੀ ਤਿਆਰੀ ਕਰਦੇ ਹਨ ਤੇ ਅੱਗੇ ਤੋਂ ਵੀ ਹਿੱਸਾ ਲਿਆ ਕਰਨ ਤਾਂ ਜੋ ਬੱਚਿਆਂ ਦਾ ਮਾਨਸਿਕ ਮਨੋਬਲ ਉਚਾ ਰਹੇ ਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਦੇ ਰਹਿਣ। ਇਸ ਮੌਕੇ ਚਰਨਜੀਤ ਸਿੰਘ ਠੇਕੇਦਾਰ, ਬਾਜ ਸਿੰਘ ਖਾਲਸਾ, ਗੁਰਇੰਦਰ ਸਿੰਘ ਕਿੰਗ, ਬਲਜਿੰਦਰ ਸਿੰਘ ਮਨੇਸ਼, ਗੁਰਪ੍ਰੀਤ ਸਿਘ ਵੇਦੰਤੀ, ਸੁਖਪਾਲ ਸਿੰਘ ਖਾਲਸਾ ਆਦਿ ਨੇ ਸੁਸਾਇਟੀ ਨੂੰ ਵਧਾਈ ਦਿੰਦੇ ਹੋਏ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਨੂੰ ਆਪਣੇ ਭਾਸ਼ਣ ਰਾਂਹੀ ਸੰਬੋਧਨ ਕੀਤਾ। ਇਸ ਮੌਕੇ ਜਗਮੀਤ ਸਿੰਘ, ਅਵਤਾਰ ਸਿੰਘ, ਜਸਪ੍ਰੀਤ ਸਿਘ, ਰਾਜਵਿੰਦਰ ਸਿੰਘ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।
Share the post "ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਮੁਕਾਬਲੇ"