WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰੂਪਨਗਰ

ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ ਹੋਏ ਬਰੇਕ ਫੇਲ, ਬੱਸ ਪਲਟੀ, ਕਈ ਬੱਚੇ ਹੋਏ ਜ਼ਖ਼ਮੀ

 

ਰੂਪਨਗਰ, 28 ਅਕਤੂਬਰ: ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇਕ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਭਾਖੜਾ ਨਜ਼ਦੀਕ ਬਰੇਕ ਫੇਲ ਹੋਣ ਕਾਰਨ ਪਲਟ ਗਈ। ਹਾਲਾਂਕਿ ਇਸ ਘਟਨਾ ਦੌਰਾਨ ਡਰਾਈਵਰ ਨੇ ਸੂਝਬੂਝ ਦਿਖਾਉਂਦਿਆਂ ਕਿਸੇ ਵੱਡੀ ਘਟਨਾ ਤੋਂ ਬਚਾਅ ਕਰ ਲਿਆ ਪਰੰਤੂ ਬੱਸ ਪਲਟਣ ਕਾਰਨ ਕਈ ਬੱਚਿਆਂ ਦੇ ਸੱਟਾਂ ਲੱਗ ਗਈਆਂ, ਜਿਸਦੇ ਚੱਲਦੇ ਉਨ੍ਹਾਂ ਨੂੰ ਇਲਾਜ ਲਈ ਬੀਬੀਐਮਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਕਲਯੁਗੀ ਨੂੰਹ-ਪੁੱਤ ਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਦੇ ਦੀ ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਕ‌ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਨੰਗਲ-ਭਾਖੜਾ ਡੈਮ ਦੇਖਣ ਲਈ ਬੱਸ ਉਪਰ ਟੂਰ ‘ਤੇ ਗਏ ਹੋਏ ਸਨ।  ਇਸ ਦੌਰਾਨ ਜਦ ਇਹ ਬੱਚਿਆਂ ਨਾਲ ਭਰੀ ਬੱਸ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਸੀ ਤਾਂ ਭਾਖੜਾ ਤੋਂ ਕੁਝ ਦੂਰੀ ‘ਤੇ ਇੱਕ ਮੋੜ ਮੁੜਦੇ ਸਮੇਂ ਬੱਸ ਦੀ ਬਰੇਕਾਂ ਫੇਲ ਹੋ ਗਈਆ।

ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ

ਜਿਸ ਕਾਰਨ ਬੱਸ ਡਰਾਈਵਰ ਨੇ ਤੁਰੰਤ ਦਿਮਾਗ ਤੋਂ ਕੰਮ ਲੈਂਦਿਆਂ ਕਿਸੇ ਵੱਡੀ ਘਟਨਾ ਤੋਂ ਬਚਾਅ ਲਈ ਬੱਸ ਨੂੰ ਇੱਕ ਛੋਟੀ ਜਿਹੀ ਪਹਾੜੀ ਦੇ ਨਾਲ ਟਕਰਾ ਦਿੱਤਾ।  ਉਝ ਇਸ ਘਟਨਾ ਕਾਰਨ ਕੁਝ ਬੱਚਿਆਂ ਨੂੰ ਸੱਟਾਂ ਜ਼ਰੂਰ ਲੱਗੀਆਂ ਜਿਸਦੇ ਕਾਰਨ ਇੰਨਾਂ ਜ਼ਖ਼ਮੀ ਬੱਚਿਆਂ ਨੂੰ ਬੀਬੀਐਮਬੀ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਲਾਲਜੀਤ ਸਿੰਘ ਭੁੱਲਰ ਨੇ ਪਿੰਡ ਹਰਨਾਮਪੁਰ ‘ਚ ਕਰੀਬ 85 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ

punjabusernewssite

ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ! ਕਈ ਮੌਜੂਦਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਹੋਏ ਆਪ ਚ ਸ਼ਾਮਿਲ

punjabusernewssite

ਮਲਵਿੰਦਰ ਕੰਗ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

punjabusernewssite