ਸਟੇਟ ਬੈਂਕ ਆਫ਼ ਇੰਡੀਆ ਨੇ ਸਿਵਲ ਹਸਪਤਾਲ ਬਠਿੰਡਾ ਨੂੰ ਐਂਬੂਲੈਂਸ ਭੇਂਟ ਕੀਤੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਅੱਜ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਵੱਲੋਂ ਵਿਨੋਦ ਜੈਸਵਾਲ ਸੀ.ਜੀ.ਐਮ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਠਿੰਡਾ ਨੂੰ ਐਂਬੂਲੈਂਸ ਭੇਟ ਕੀਤੀ ਗਈ। ਇਸ ਸਮੇਂ ਡਾ ਮਨਿੰਦਰ ਸਿੰਘ ਐਸ ਐਮ.ਓ, ਡਾ ਸ਼ਤੀਸ਼ ਜਿੰਦਲ ਐਸ.ਐਮ.ਓ.,ਵਿਨੋਦ ਜੈਸਵਾਲ ਸੀ.ਜੀ.ਐਮ, ਰਜਨੀਸ਼ ਕੁਮਾਰ ਡੀ.ਜੀ.ਐਮ., ਡਾ ਅਰੁਨ ਬਾਂਸਲ, ਡਾ ਸੀਮਾ ਗੁਪਤਾ, ਡਾ ਰਵਿੰਦਰ ਆਹੂਲੀਵਾਲੀਆ, ਨਰਿੰਦਰ ਕੁਮਾਰ ਹਾਜ਼ਰ ਸਨ। ਇਸ ਸਮੇਂ ਵਿਨੋਦ ਜੈਸਵਾਲ ਸੀ.ਜੀ.ਐਮ ਨੇ ਡਾ ਮਨਿੰਦਰ ਸਿੰਘ ਨੂੰ ਐਂਬੂਲੈਂਸ ਦੀਆਂ ਚਾਬੀਆਂ ਭੇਟ ਕੀਤੀਆਂ ਅਤੇ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਿਨੋਦ ਜੈਸਵਾਲ ਸੀ.ਜੀ.ਐਮ ਅਤੇ ਰਜਨੀਸ਼ ਕੁਮਾਰ ਡੀ.ਜੀ.ਐਮ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਇਹ ਚੰਗਾ ਉਪਰਾਲਾ ਕਰਦੇ ਹੋਏ ਅਤੇ ਐਮਰੀਜੈਂਸੀ ਸੇਵਾਵਾਂ ਨੂੰ ਮੁੱਖ ਰੱਖਦੇ, ਮਰੀਜ਼ਾਂ ਦੀ ਸੁਵਿਧਾ ਲਈ ਸਟੇਟ ਬੈਂਕ ਵੱਲੋਂ ਇਹ ਐਂਬੂਲੈਂਸ ਦਿੱਤੀ ਗਈ ਹੈ, ਤਾਂ ਜ਼ੋ ਐਂਮਰਜੈਸੀ ਸਮੇਂ ਮਰੀਜਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਸਮੇਂ ਸਿਰ ਮਰੀਜਾਂ ਨੂੱ ਸਿਹਤ ਸੰਸਥਾ ਵਿਖੇ ਪਹੁੰਚਾਇਆ ਜਾ ਸਕੇ। ਉਹਨਾਂ ਭਰੋਸਾ ਦਿਵਾਇਆ ਕਿ ਸਟੇਟ ਬੈਂਕ ਆਫ਼ ਇੰਡੀਆਂ ਇਸ ਤਰ੍ਹਾ ਸਮਾਜ ਭਲਾਈ ਦੇ ਕੰਮਾਂ ਲਈ ਸਿਹਤ ਵਿਭਾਗ ਨੂੰ ਯੋਗਦਾਨ ਦਿੰਦਾ ਰਹੇਗਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Ajnala ‘ਚ ਘਰ ‘ਤੇ ਹਮਲਾ; 3 ਜਣੇ ਜਖ਼ਮੀ, ਗ੍ਰਨੈਡ ਅਟੈਕ ਦਾ ਖ਼ਦਸਾ !

Ajnala News : ਬੀਤੀ ਦੇਰ ਰਾਤ ਅਜਨਾਲਾ ਕਸਬੇ ਦੇ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ; ਪੰਜਾਬ ‘ਚ ਬੰਦ ਅਸਰ ਦਿਖਣ ਲੱਗਿਆ!

Bathinda News: ਦਹਾਕਿਆਂ ਤੋਂ ਦੇਸ ਦੀਆਂ ਵੱਖ ਵੱਖ ਜੇਲ੍ਹਾਂ...