ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਅਖਤਿਆਰੀ ਕੋਟੇ ਚੋਂ ਮੈਰੀਟੋਰੀਅਸ ਸਕੂਲ ਨੂੰ ਭੇਂਟ ਕੀਤੀਆਂ ਸੀਮਿੰਟਡ ਕੁਰਸੀਆਂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਥਾਨਕ ਮੈਰੀਟੋਰੀਅਸ ਰੈਜੀਡੈਸ਼ਲ ਸਕੂਲ ਵਿਖੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਸਕੂਲ ਵਿੱਚ ਮਾਪਿਆਂ ਤੇ ਸਕੂਲੀ ਵਿਦਿਆਰਥੀਆਂ ਦੇ ਬੈਠਣ ਲਈ ਸੀਮਿੰਟਡ ਕੁਰਸੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਗਰੀਬ ਵਰਗ ਨਾਲ ਸੰਬੰਧਿਤ ਬੱਚਿਆਂ ਦੀ ਪੜਾਈ ਲਈ ਤੇ ਉਨ੍ਹਾਂ ਦੀਆਂ ਸਮੱਸਿਆਂਵਾ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਮਿਲਣ ਲਈ ਉਨ੍ਹਾਂ ਦੇ ਮਾਪਿਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਬੈਠਣ ਲਈ ਢੁੱਕਵੇ ਪ੍ਰਬੰਧ ਦਾ ਪ੍ਰਪੋਜਲ ਸਪੀਕਰ ਸਾਹਿਬ ਦੇ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਇਸ ਸਮੱਸਿਆ ਦਾ ਤੁੰਰਤ ਹੱਲ ਕੀਤਾ। ਇਸ ਦੌਰਾਨ ਲੈਕਚਰਾਰ ਪੰਜਾਬੀ ਡਾ. ਬਲਰਾਜ ਸਿੰਘ ਤੇ ਕੁਲਵਿੰਦਰ ਸਿੰਘ, ਲੈਕਚਰਾਰ ਕਮਿਸਟਰੀ ਮੈਡਮ ਮੀਨਾਂਕਸੀ ਰਹੇਜਾ ਅਤੇ ਮੈਡਮ ਪ੍ਰਿਯੰਕਾ ਗਰਗ, ਲੈਕਚਰਾਰ ਬਾਇੳਲਜੀ ਮੈਡਮ ਜਪਨੀਤ ਕੌਰ, ਲੈਕਚਰਾਰ ਅੰਗਰੇਜੀ ਮਨਜੀਤ ਸਿੰਘ ਅਤੇ ਵਾਰਡਨ ਕਮ ਰਜਿਸਟਰਾਰ ਬਿੱਕਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਾ*ਤ*ਲ, ਪੁਲਿਸ ਮੁਕਾਬਲੇ ‘ਚ ਹੋਏ ਢੇਰ

Haryana News : ਹਰਿਆਣਾ ਦੇ ਚਰਚਿਤ ਗਾਇਕ ਅੰਕਿਤ ਬਾਲਿਆਨ...

ਵੱਡੀ ਖ਼ਬਰ; ਬੱਸ ਅੱਡੇ ਚੋਂ ਚੋਰਾਂ ਨੇ ਕੀਤੀ ਪ੍ਰਾਈਵੇਟ ਬੱਸ ਚੋਰੀ!

Phagwara News: ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਬੱਸ ਸਟੈਂਡ ਤੋਂ...

ਪੰਜਾਬ ਯੂਨੀਵਰਸਿਟੀ ‘ਚ ਵੋਟਾਂ ਪੈਣੀਆਂ ਸ਼ੁਰੂ; ਅਕਾਲੀ ਦਲ ਦਾ ਵਿਦਿਆਰਥੀ ਵਿੰਗ ABVP ਦੇ ਹੱਕ ‘ਚ ਡਟਿਆ

Chandigarh News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਅੱਜ ਸੋਮਵਾਰ...