ਫ਼ਰੀਦਕੋਟ ਜੇਲ੍ਹ ’ਚ ਬੰਦ ਗੈਂਗਸਟਰ ਦੇ ਨਾਂ ’ਤੇ ਦੋ ਜਵੈਲਰਾਂ ਤੋਂ ਮੰਗੀ ਫ਼ਿਰੌਤੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੰਜਾਬ ’ਚ ਪੈਦਾ ਹੋਏ ਗੈਗਸਟਰ ‘ਕਲਚਰ’ ਤੋਂ ਹਾਲੇ ਪੰਜਾਬੀਆਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੂਬੇ ’ਚ ਰਿਵਾਇਤੀ ਪਾਰਟੀਆਂ ਦੀ ਥਾਂ ਨਵੀਂ ਪਾਰਟੀ ਨੂੰ ਮੌਕਾ ਦੇਣ ਦੇ ਬਾਵਜੂਦ ਗੈਂਗਸਟਰਾਂ ਦੇ ਹੋਸਲੇ ਬੁਲੰਦ ਹਨ। ਅਜਿਹੇ ਹੀ ਇੱਕ ਮਾਮਲੇ ’ਚ ਫਰੀਦਕੋਟ ਜੇਲ੍ਹ ਵਿਚ ਬੰਦ ਇੱਕ ਗੈਂਗਸਟਰ ਵਲੋਂ ਬਠਿੰਡਾ ਦੇ ਦੋ ਜਵੈਲਰਾਂ ਨੂੰ ਫ਼ੋਨ ਕਰਕੇ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਦੋ ਵੱਖ ਵੱਖ ਕੇਸ ਦਰਜ਼ ਕਰ ਲਏ ਹਨ ਪ੍ਰੰਤੂ ਹਾਲੇ ਤੱਕ ਇਸ ਕਾਂਡ ਦਾ ਪੂਰੀ ਤਰ੍ਹਾਂ ਪਰਦਾਫ਼ਾਸ ਨਹੀਂ ਹੋਇਆ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਕ ਜਵੈਲਰ ਵਲੋਂ ਇੱਕ ਵਾਰ ਫ਼ੋਨ ਕਰਨ ਵਾਲੇ ਕਥਿਤ ਗੈਂਗਸਟਰ ਦੇ ਦੱਸੇ ਖ਼ਾਤੇ ’ਚ ਪੈਸੇ ਪਾ ਦਿੱਤੇ ਸਨ ਪ੍ਰੰਤੂ ਜਦ ਦੂਜੀ ਵਾਰ ਮੁੜ ਫ਼ੋਨ ਆਇਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਠਿੰਡਾ ਸ਼ਹਿਰ ਦੇ ਗੋਨਿਆਣਾ ਮੰਡੀ ’ਚ ਆਏ ਦੋਨਾਂ ਫ਼ੋਨਾਂ ਦੇ ਮਾਮਲਿਆਂ ਵਿਚ ਫਰੀਦਕੋਟ ਜੇਲ੍ਹ ’ਚ ਬੰਦ ਕਥਿਤ ਗੈਗਸਟਰ ਤਰਸੇਮ ਸਿੰਘ ਵਾਸੀ ਪਿੰਡ ਨਿਉਰ ਤੋਂ ਇਲਾਵਾ ਉਸਦੇ ਇਸ ਕੰਮ ਵਿਚ ਸਾਥ ਦੇਣ ਵਾਲੀ ਉਸਦੀ ਪਤਨੀ ਹਰਪ੍ਰਰੀਤ ਕੌਰ ਅਤੇ ਪੁੱਤਰ ਰਾਜਦੀਪ ਸਿੰਘ ਵਿਰੁਧ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਦੋਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਮੁੱਖ ਮੁਜ਼ਰਮ ਤਰਸੇਮ ਸਿੰਘ ਨੂੰ ਜੇਲ੍ਹ ਵਿਚੋਂ ਪੋ੍ਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਤਰਸੇਮ ਉਪਰ ਲੁੱਟਾਂ-ਖੋਹਾਂ ਦੇ ਕਈ ਪਰਚੇ ਦਰਜ਼ ਹਨ। ਦਸਣਾ ਬਣਦਾ ਹੈ ਕਿ ਸਥਾਨਕ ਸ਼ਹਿਰ ਦੇ ਕੋਰਟ ਰੋਡ ‘ਤੇ ਸਥਿਤ ਪਿੰ੍ਸ ਜਵੈਲਰਜ਼ ਦੇ ਮਾਲਕ ਸੰਜੀਵ ਕੁਮਾਰ ਵਾਸੀ ਜੁਝਾਰ ਸਿੰਘ ਨਗਰ ਵਲੋਂ ਕੋਤਵਾਲੀ ਪੁਲਿਸ ਨੂੰ ਸਿਕਾਇਤ ਕੀਤੀ ਸੀ, ਜਿਸ ਵਿਚ ਉਸਨੇ ਦਸਿਆ ਕਿ 19 ਮਾਰਚ ਨੂੰ ਉਸ ਦੇ ਮੋਬਾਈਲ ‘ਤੇ ਵਟਸਐਪ ਕਾਲ ਕਰਕੇ ਖ਼ੁਦ ਨੂੰ ਤਰਸੇਮ ਗੈਂਗਸਟਰ ਦੱਸਣ ਵਾਲੇ ਵਿਅਕਤੀ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸਨੇ ਦਾਅਵਾ ਕੀਤਾ ਸੀ ਕਿ ਉਹ ਗੈਂਗਸਟਰ ਸੁਖਪ੍ਰਰੀਤ ਸਿੰਘ ਬੁੱਢਾ ਦਾ ਸਾਥੀ ਹੈ। ਦੂਜੇ ਮਾਮਲੇ ਵਿਚ ਗੋਨਿਆਣਾ ਮੰਡੀ ਦੇ ਮਾਲ ਰੋਡ ‘ਤੇ ਸਥਿਤ ਲੱਖੀ ਜਿਊਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਨੇ ਥਾਣਾ ਨੇਹੀਆਂਵਾਲਾ ਪੁਲਿਸ ਕੋਲ ਪਰਚਾ ਦਰਜ਼ ਕਰਵਾਇਆ ਹੈ। ਉਸਨੇ ਵੀ ਗੈਗਸਟਰ ਤਰਸੇਮ ਸਿੰਘ ਦਾ ਨਾਮ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਵਾਰ ਉਕਤ ਜਵੈਲਰਜ਼ ਨੇ ਗੈਗਸਟਰ ਤੋਂ ਡਰਦਿਆਂ ਉਸਦੇ ਵਲੋਂ ਦੱਸੇ ਅਪਣੀ ਪਤਨੀ ਹਰਪ੍ਰਰੀਤ ਕੌਰ ਦੇ ਮੋਬਾਈਲ ਨੰਬਰ ਉਪਰ ਗੁਗਲ ਪੇਅ ਰਾਹੀਂ 15 ਹਜ਼ਾਰ ਰੁਪਏ ਭੇਜ ਦਿੱਤੇ ਸਨ ਪ੍ਰੰਤੂ ਉਸਤੋਂ ਬਾਅਦ 80 ਹਜ਼ਾਰ ਰੁਪਏ ਹੋਰ ਮੰਗ ਲਏ। ਜਿਸਦੇ ਚੱਲਦੇ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ। ਦੀ ਮੰਗ ਕੀਤੀ, ਜਦੋਂ ਉਸ ਨੇ ਦੁਬਾਰਾ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤਰਸੇਮ ਸਿੰਘ, ਉਸ ਦੀ ਪਤਨੀ ਹਰਪ੍ਰਰੀਤ ਕੌਰ ਅਤੇ ਰਾਜਦੀਪ ਸਿੰਘ ਨੇ ਗੋਨਿਆਣਾ ਦੇ ਇਕ ਹੋਰ ਸੁਨਿਆਰੇ ਕੋਲੋਂ ਰਾਹਦਾਰੀ ਦੀ ਮੰਗ ਕੀਤੀ। ਪੀੜਤ ਵਿਅਕਤੀਆਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਲੱਖੀ ਜਵੈਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ 24 ਸਤੰਬਰ 2021 ਨੂੰ ਸ਼ਾਮ ਕਰੀਬ ਸੱਤ ਵਜੇ ਗੋਨਿਆਣਾ ਮੰਡੀ ਵਿਖੇ ਛੇ ਲੁਟੇਰਿਆਂ ਨੇ ਦੋ ਕਿਲੋ ਸੋਨਾ, ਚਾਂਦੀ ਅਤੇ 1.25 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ ਪਰ ਬਾਅਦ ‘ਚ ਪੁਲਿਸ ਨੇ ਉਕਤ ਗੈਂਗ ਨੂੰ ਗਿ੍ਫਤਾਰ ਕਰ ਕੇ ਕਾਫੀ ਲੁੱਟ ਦਾ ਸਾਮਾਨ ਬਰਾਮਦ ਕਰ ਲਿਆ ਸੀ।
ਸਰਕਾਰ ਬਦਲਣ ਤੋਂ ਬਾਅਦ ਵੀ ਗੈਂਗਸਟਰਾਂ ਦੇ ਹੋਸਲੇ ਬੁਲੰਦ
13 Views