Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਸਵੈ ਰੁਜ਼ਗਾਰ ਨਾਲ ਜੁੜ ਕੇ ਸਮੇਂ ਦੇ ਹਾਣੀ ਬਣਨ ਵਿਦਿਆਰਥੀ: ਇਕਬਾਲ ਸਿੰਘ ਬੁੱਟਰ

10 Views

ਬਠਿੰਡਾ, 1 ਨਵੰਬਰ: ਸੂਬਾ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਜਿਸ ਤਹਿਤ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਅਪਨਾਉਣ ਲਈ ਪੰਜਾਬ ਯੰਗ ਇੰਟਰਪਰੀਇਉਰ ਅਧੀਨ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਾਂਵਾਲਾ ਵਿਖੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵਲੋਂ ਹੱਥੀਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ।

‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ

ਇਸ ਪ੍ਰਦਰਸ਼ਨੀ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਹੈ। ਵਿਦਿਆਰਥੀਆਂ ਵਿੱਚ ਵਿਹਾਰਕ ਸਿੱਖਿਆ ਦੇ ਤਰੀਕਿਆਂ ਰਾਹੀਂ ਇਕ ਉਦਮੀ ਮਾਨਸਿਕਤਾ ਦਾ ਸੰਚਾਰ ਕਰਨਾ ਹੈ। ਤਾ ਜ਼ੋ ਵਿਦਿਆਰਥੀ ਅਜੋਕੇ ਸਮੇਂ ਦੀਆਂ ਚੁਣੋਤੀਆਂ ਨਾਲ ਨਜਿੱਠਣ ਲਈ 21 ਵੀ ਸਦੀ ਦੇ ਹੁਨਰਾਂ ਨਾਲ ਲੈਸ ਹੋ ਸਕਣ।ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਲੈਕਚਰਾਰ ਨਵਰੀਤ ਕੌਰ ਅਤੇ ਲੈਕਚਰਾਰ ਪਰਮਪਾਲ ਕੌਰ ਨੇ ਦੱਸਿਆ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਵਦੀਪ ਕੌਰ, ਜਸਦੀਪ ਕੌਰ, ਹਰਮਨਦੀਪ ਸਿੰਘ ਯੁੱਧਵੀਰ ਸਿੰਘ,

ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ

ਹਰਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਵਲੋਂ ਗਰੁੱਪ ਬਣਾ ਕੇ ਹੱਥੀਂ ਤਿਆਰ ਕੀਤੇ ਸਮਾਨ ਪਲਾਸਟਿਕ ਰੀਸਾਈਕਲਿੰਗ ਨਾਲ ਵਾਤਾਵਰਨ ਸ਼ੁੱਧਤਾ ਲਈ ਗਮਲੇ,ਮੋਟਰ ਰਿਪੇਰਿੰਗ, ਛੋਟੇ ਬੱਚਿਆਂ ਨੂੰ ਪੜਾਉਣਾ,ਦੀਵੇ ਸਜਾ ਕੇ ਵੇਚਣਾ, ਤਿਉਹਾਰਾਂ ਦੇ ਸੀਜ਼ਨ ਦੋਰਾਨ ਥਾਲੀਆਂ ਨੂੰ ਸਜਾਉਣਾ,ਜਨਮ ਦਿਨ ਕੇਕ ਘਰ ਤਿਆਰ ਕਰਕੇ ਪ੍ਰਦਰਸ਼ਨੀ ਵਿੱਚ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਪਾਲ ਸ਼ਰਮਾ,ਸੁਰਜੀਤ ਸਿੰਘ,ਮੀਨੂੰ ਬਾਲਾਂ, ਕਰਮਜੀਤ ਕੌਰ,ਸੁਮਨ ਲਤਾ, ਸੁੰਦਰਵੀਰ ਕੌਰ, ਪੁਸ਼ਪਿੰਦਰ ਕੌਰ, ਸ਼ਮਨਦੀਪ ਕੌਰ, ਜਸਵੀਰ ਇੰਦਰ ਕੌਰ,ਅਨੂਜਾ, ਰਣਜੀਤ ਕੌਰ, ਨਵਨੀਤ,ਸਿਲਪਾ,ਅਨੂ ਬਾਲਾ ਅਤੇ ਵੀਰਪਾਲ ਕੌਰ ਹਾਜ਼ਰ ਸਨ।

 

Related posts

ਸਰਕਾਰੀ ਰਜਿੰਦਰਾ ਕਾਲਜ ਦਾ 84ਵਾਂ ਸਥਾਪਨਾ ਦਿਵਸ ਮਨਾਇਆ

punjabusernewssite

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਸ਼ਾਨਦਾਰ ਆਯੋਜਨ

punjabusernewssite

ਫਿਨਲੈਂਡ ਵਿਖੇ ਟ੍ਰੇਨਿੰਗ ਕਰਨ ਹਿੱਤ ਜਾਣ ਵਾਲੇ ਪ੍ਰਾਇਮਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਮੁਕੰਮਲ: ਹਰਜੋਤ ਸਿੰਘ ਬੈਂਸ

punjabusernewssite