ਊਰਜਾ ਸੰਭਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ 8 ਮਈ ਤੱਕ ਰਹੇਗਾ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 1 ਮਈ : ਐਚ.ਪੀ.ਸੀ.ਐਲ ਊਰਜਾ ਸੰਭਾਲ ਲਈ ਸਕਸ਼ਮ ਸਾਈਕਲੋਥਾਨ ਦੇ ਆਯੋਜਨ ਤਹਿਤ ਇੱਕ ਜਨਤਕ ਖੇਤਰ ਦਾ ਉਦਮ ਹੈ ਅਤੇ ਪੈਟਰੋਲੀਅਮ ਉਤਪਾਦਾਂ ਦੀ ਰਿਫਾਈਨਿੰਗ ਅਤੇ ਮਾਰਕੀਟਿੰਗ ਵਿੱਚ ਸ਼ਾਮਲ 500 ਮਹਾਰਤਨ ਕੰਪਨੀਆਂ ਵਿੱਚੋਂ ਇੱਕ ਹੈ। ਇਹ ਜਾਣਕਾਰੀ ਮੁੱਖ ਖੇਤਰੀ ਪ੍ਰਬੰਧਕ ਐਚਪੀਸੀਐਲ ਸ੍ਰੀ ਸ਼ਸ਼ੀਕਾਂਤ ਸਿੰਘ ਨੇ ਦਿੱਤੀ। ਇਸ ਮੌਕੇ ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ, ਐਸ.ਪੀ. ਸ੍ਰੀ ਗੁਰਵਿੰਦਰ ਸਿੰਘ ਸੰਘਾ, ਡੀਜੀਐਮ ਐਚਪੀਸੀਐਲ ਸ੍ਰੀ ਸੁਖਵਿੰਦਰ ਸਿੰਘ ਕਾਹਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਸ਼ਮ ਸਾਲ 2023 ਦੀ ਮੁਹਿੰਮ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਪੈਟਰੋਲੀਅਮ ਉਤਪਾਦਾਂ ਦੀ ਸੰਭਾਲ ਅਤੇ ਕੁਸ਼ਲ ਵਰਤੋਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾੳਣ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਕੰਮ ਕਰੇਗਾ। ਇਹ ਜਾਗਰੂਕਤਾ ਅਭਿਆਨ 24 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ 8 ਮਈ ਤੱਕ “ਨੈਟ ਜ਼ੀਰੋ” ਤਹਿਤ ਊਰਜਾ ਸੰਭਾਲ ਟੈਗਲਾਈਨ ਦੇ ਨਾਲ ਜਾਰੀ ਰਹੇਗਾ। ਇਸ ਦੌਰਾਨ ਮੁੱਖ ਖੇਤਰੀ ਪ੍ਰਬੰਧਕ ਐਚਪੀਸੀਐਲ ਸ੍ਰੀ ਸ਼ਸ਼ੀਕਾਂਤ ਸਿੰਘ ਅੱਗੇ ਦੱਸਿਆ ਕਿ ਇਸੇ ਪ੍ਰੋਗਰਾਮ ਦੀ ਲੜੀ ਤਹਿਤ ਹੀ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ ।ਇਸ ਸਾਈਕਲ ਰੈਲੀ ਵਿੱਚ ਸਥਾਨਕ ਸਾਈਕਲ ਸਮੂਹ ਅਤੇ ਸਾਈਕਲਿੰਗ ਫੈਡਲਰਸ ਕਲੱਬ ਦੇ ਮੈਂਬਰਾਂ ਨੇ ਤੋਂ ਇਲਾਵਾ ਸਕੂਲੀ ਬੱਚਿਆਂ ਅਤੇ ਐਸਪੀਸੀਐਲ ਦੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਭਾਗ ਲਿਆ। ਇਸ ਰੈਲੀ ਦੁਆਰਾ ‘ਨੈਟ ਜ਼ੀਰੋ’ਤਹਿਤ ਊਰਜਾ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਕ ਸ੍ਰੀ ਸਵਦੇਸ਼ ਰੰਜਨ ਪਾਂਡਾ, ਸ੍ਰੀ ਦੀਨ ਦਿਆਲ, ਸ੍ਰੀ ਤ੍ਰਿਪਤ ਪਾਲ, ਸ੍ਰੀ ਹਰਕਰਨ ਸਿੰਘ ਆਦਿ ਹਾਜ਼ਰ ਸਨ।
ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਸੰਭਾਲ ਸਬੰਧੀ ਕੱਢੀ ਸਾਈਕਲ ਰੈਲੀ
3 Views