12 ਅਕਤੂਬਰ ਨੂੰ ਬਰਗਾੜੀ ਤੋਂ ਕੋਟਕਪੂਰਾ ਤੱਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ: ਬਾਬਾ ਰੇਸ਼ਮ ਸਿੰਘ ਖ਼ੁਖਰਾਣਾ
ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਅਤੇ ਚੋਰੀ ਮਾਮਲੇ ਵਿਚ ਵੱਡੇ ਐਕਸ਼ਨ ਦਾ ਐਲਾਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ,ਬਾਬਾ ਚਮਕੌਰ ਸਿੰਘ ਭਾਈ ਰੂਪਾ ਆਦਿ ਨੇ ਆਗਾਮੀ 12 ਅਕਤੂਬਰ ਨੂੰ ਇਨਸਾਫ਼ ਲਈ ਬਰਗਾੜੀ ਤੋਂ ਵਾਇਆ ਬੁਰਜ ਜਵਾਹਰ ਸਿੰਘ ਵਾਲਾ, ਸਾਹੋਕੇ, ਮੱਲਕੇ, ਪੰਜਗਰਾਈ ਤੋਂ ਕੋਟਕਪੂਰਾ ਤੱਕ ਰੋਸ ਮਾਰਚ ਕੱਢਣ ਅਤੇ ਕੋਟਕਪੂਰਾ ਚੌਂਕ ’ਚ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਆਪ ਨਾਲ ਕਾਂਗਰਸ ਦੇ ਗੱਠਜੋੜ ਦਾ ਮਾਮਲਾ: ਯੂਥ ਕਾਂਗਰਸ ਨੇ ਅਪਣੀ ਰਾਏ ਹਾਈਕਮਾਂਡ ਨੂੰ ਦੱਸੀ: ਮੋਹਿਤ ਮਹਿੰਦਰਾ
ਅੱਜ ਬਠਿੰਡਾ ਸ਼ਹਿਰ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਇੰਨ੍ਹਾਂ ਪੰਥਕ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲ ਜਾਂਦੀਆਂ, ਸਿੱਖ ਕੌਮ ਟਿਕ ਕੇ ਨਹੀਂ ਬੈਠੇਗੀ। ਪੰਥਕ ਆਗੂਆਂ ਨੇ ਕਿਹਾ ਸਿੱਖਾਂ ਕੌਮ ਦੇ ਜ਼ਖਮ ਅੱਲੇ ਹਨ ਅਤੇ ਸਮੇਂ ਸਮੇਂ ਦੀ ਸਰਕਾਰਾਂ ਨੇ ਕੌਮ ਨੂੰ ਹਾਲੇ ਤੱਕ ਕੋਈ ਇਨਸਾਫ਼ ਨਹੀਂ ਦਿੱਤਾ, ਜਿਸਦੇ ਚੱਲਦੇ ਪਹਿਲਾਂ ਅਕਾਲੀ ਦਲ ਬਾਦਲ ਦੀ ਸਰਕਾਰ ਖ਼ਤਮ ਹੋ ਗਈ, ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗੱਦੀ ਛੱਡਣੀ ਪਈ ਤੇ ਹੁਣ ਮੌਜੂਦਾ ਸਰਕਾਰ ਵੀ ਬਣੀ ਨੂੰ ਡੇਢ ਸਾਲ ਬੀਤ ਚੁੱਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਦੇ ਦੋਸ਼ੀਆਂ ਨੂੰ ਹਫ਼ਤੇ ’ਚ ਅੰਦਰ ਧੱਕਣ ਦੀ ਗੱਲ ਕਹੀ ਸੀ ਪਰ ਹੁਣ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਹੋਈ ਹੈ।
ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਗੁਰੂ ਦੇ ਦੋਸੀਆ ਖ਼ਿਲਾਫ਼ ਕੌਮ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ , ਉਨ੍ਹਾਂ ਦੇਰ ਤੱਕ ਨਾ ਉਹ ਟਿੱਕ ਕਿ ਨਹੀਂ ਬੈਠਣਗੇ ਅਤੇ ਨਾਂ ਹੀ ਕਿਸੇ ਵੀ ਸਰਕਾਰ ਨੂੰ ਬੈਠਣ ਦੇਣਗੇ। ਜਥੇਦਾਰ ਨੇ ਕਿਹਾ ਕਿ 12 ਅਕਤੂਬਰ ਦੀ 2015 ਦੀ ਸਾਂਝੀ ਰਾਤ ਨੂੰ ਬਰਗਗਾੜੀ ਦੀ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ 115 ਅੰਗ ਖਲਾਰੇ ਗਏ ਸਨ ਜੋ ਬਾਕੀ ਬੱਚੇ ਅੰਗ ਸਨ ਉਹ ਕਿਥੇ ਗਏ ਉਨ੍ਹਾਂ ਦਾ ਕੋਈ ਥੋਹ ਪਤਾ ਨਹੀਂ।
ਮਾਨ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, 2 ਟੋਲ ਪਾਲਜ਼ੇ ਕੀਤੇ ਬੰਦ
ਇਸ ਦੌਰਾਨ ਸਿੱਖ ਕੌਮ ਦੇ ਸਬਰ ਨੂੰ ਪਰਖਣ ਲਈ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਦੋ ਗੁਰੂ ਦੇ ਸਿੰਘ ਸ਼ਹੀਦ ਕਰ ਦਿੱਤੇ।ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਹਾਲੇ ਤੱਕ ਨਾ ਉਸ ਮਾਮਲੇ ਵਿਚ ਕੋਈ ਇਨਸਾਫ਼ ਦਿੱਤਾ ਗਿਆ ਅਤੇ ਨਾਂ ਹੀ ਸ਼ਰੋਮਣੀ ਕਮੇਟੀ ਵੱਲੋਂ 328 ਸਰੂਪ ਗ਼ਾਇਬ ਹੋਣ ਬਾਰੇ ਕੋਈ ਸੂਹ ਕੱਢੀ ਗਈ ਹੈ ਜਿਸ ਕਾਰਨ ਦੁਨੀਆ ਭਰ ਵਿਚ ਬੈਠੀ ਸਿੱਖ ਕੌਮ ਵਿਚ ਰੋਸ ਦੀ ਲਹਿਰ ਹੈ। ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਇੰਨਾ ਮੁੱਦਿਆਂ ’ਤੇ ਬਹੁਤ ਰਾਜਨੀਤੀ ਕੀਤੀ ਜਾ ਚੁੱਕੀ ਹੈ।
ਬਠਿੰਡਾ ਪੁਲਿਸ ਨੇ ਮ੍ਰਿਤਕ ਬਜੁਰਗਾਂ ਦੇ ਨਾਂ ’ਤੇ ਬੈਂਕਾਂ ਵਿਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ
ਭਾਈ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾ ਰੋਸ ਮਾਰਚ 6 ਸਤੰਬਰ ਨੂੰ ਧਨੌਲਾ ਤੋਂ ਮੁੱਖ ਮੰਤਰੀ ਕੋਠੀ ਸੰਗਰੂਰ ਤੱਕ ਰੱਖਿਆ ਗਿਆ ਸੀ। ਪਰ ਭਗਵੰਤ ਮਾਨ ਸਰਕਾਰ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਕੋਲ ਪੁਲੀਸ ਫੋਰਸ ਲਗਾ ਕਿ ਰੋਕ ਲਿਆ ਗਿਆ ਪਰ ਉਹ ਅਜੇਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਅਤੇ ਜਬਰ ਦਾ ਮੁਕਾਬਲਾ ਕਰਨ ਜਾਣਦੇ ਹਨ।
Share the post "ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਣ ਤੱਕ ਸਿੱਖ ਕੌਮ ਟਿੱਕ ਨਹੀਂ ਬੈਠੇਗੀ: ਜਥੇਦਾਰ ਭਾਈ ਅਮਰੀਕ ਅਜਨਾਲਾ"