ਅਧਿਆਤਮਕ ਸਵਾਲਾਂ ਦੇ ਜਵਾਬ ਦੇਵੇਗੀ ਵੈਬਸਾਇਟ ਦਿ ਲੌਸਟ ਗਾਰਡਨਸ
ਵਿਸ਼ਵ ਪੱਧਰੀ ਐਨ.ਜੀ.ਓ. ਦੀ ਲੌਸਟ ਗਾਰਡਨ ਨੇ ਸ਼ੁਰੂ ਕੀਤੀ ਵੈਬਸਾਇਟ
ਪੰਜਾਬੀ ਖ਼ਬਰਸਾਰ ਬਿਉੋਰੋ
ਚੰਡੀਗੜ੍ਹ , 3 ਜਨਵਰੀ: ਵਿਸ਼ਵ ਪੱਧਰੀ ਗੈਰ ਸਰਕਾਰੀ ਸੰਸਥਾ (ਐਨ.ਜੀ.ਓ.) ਦਿ ਲੌਸਟ ਗਾਰਡਨਸ ਨੇ ਅੱਜ ਇੱਥੇ ਆਪਣੀ ਬਹੁਮੰਤਵੀ ਵੈਬਸਾਇਟ ਲਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਮੈਂਬਰ ਦਵਿੰਦਰ ਕੌਰ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਇਸ ਵੈਬਸਾਇਟ ਦਾ ਮੁੱਖ ਮੰਤਵ ਆਮ ਇਨਸਾਨਾਂ ਦੇ ਮਨਾਂ ਵਿੱਚ ਉੱਠਦੇ ਅਧਿਆਤਮਕ ਸਵਾਲਾਂ ਦੇ ਜਵਾਬ ਦੇਣਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਧਾਰਮਿਕ ਗੁਰੂ ਇਨਸਾਨਾਂ ਦੇ ਮਨ ਵਿੱਚ ਧਰਮ ਦਾ ਡਰ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਤਜ਼ਰਬੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਇੰਸ ਜਿੱਥੇ ਖਤਮ ਹੁੰਦੀ ਹੈ, ਉੱਥੋਂ ਹੀ ਅਧਿਆਤਮਕਤਾ ਦੀ ਸ਼ੁਰੂਆਤ ਹੁੰਦੀ ਹੈ ਜਾਂ ਇੰਝ ਕਹਿ ਲਵੋ ਕਿ ਸਾਇੰਸ, ਗਣਿਤ ਅਤੇ ਅਧਿਆਤਮਕਤਾ ਪੁਰਾਣੇ ਸਮਿਆਂ ਵਿੱਚ ਇੱਕ ਹੀ ਸਿੱਕੇ ਦੇ ਪਹਿਲੂ ਸਨ। ਸੰਸਥਾ ਦੀ ਇੱਕ ਹੋਰ ਮੈਂਬਰ ਦਵਿੰਦਰ ਕੌਰ ਨੇ ਕਿਹਾ ਕਿ ਇਸ ਵੈਬਸਾਇਟ ਰਾਹੀਂ ਨਵੀਂ ਸੋਚ, ਨਵੇਂ ਰਾਹ ਅਤੇ ਤਾਜ਼ਗੀ ਵਾਲੀ ਰੁਹਾਨੀਅਤ ਦੀ ਪਰਿਭਾਸ਼ਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੈਬਸਾਇਟ ਵਿੱਚ ਕੁੱਲ 12 ਅਜਿਹੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ, ਜਿਹੜੇ ਕਿ ਆਮ ਇਨਸਾਨ ਦੇ ਮਨ ਵਿੱਚ ਉਪਜ਼ਦੇ ਰਹਿੰਦੇ ਹਨ। ਜਿਸ ਤਰ੍ਹਾਂ ਸਮਾਂ ਕੀ ਹੈ, ਪਿਆਰ ਕੀ ਹੈ, ਆਦਿ ਅਤੇ ਅੰਤ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ, ਰੋਗ ਕੀ ਹੈ ਆਦਿ ਸਵਾਲਾਂ ਦੇ ਜਵਾਬ ਇਸ ਰਾਹੀਂ ਸਮਝਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਇਹ ਵੈਬਸਾਇਟ ਆਮ ਲੋਕਾਂ ਦੇ ਮਨਾਂ ਵਿੱਚ ਬਸੇ ਗੰਭੀਰ ਵਿਸ਼ਿਆਂ ਦਾ ਹੱਲ ਕਰੇਗੀ।
ਸਾਇੰਸ ਜਿੱਥੇ ਖਤਮ ਹੁੰਦੀ ਹੈ ਅਧਿਆਤਮਕਤਾ ਉੱਥੋਂ ਹੁੰਦੀ ਹੈ ਸ਼ੁਰੂ : ਮਾਹਿਰ
6 Views