ਸੁਖਜਿੰਦਰ ਮਾਨ
ਬਠਿੰਡਾ, 14 ਫ਼ਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਲਾਈਨੋਂ ਪਾਰ ਇਲਾਕੇ ਵਿੱਚ ਕਿਸਾਨ ਵਿੰਗ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਨੇ ਅਕਾਲੀ ਉਮੀਦਵਾਰ ਨੂੰ ਵੱਡੀ ਤਾਕਤ ਬਖ਼ਸੀ ਹੈ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਕਿ ਕੇਜਰੀਵਾਲ ਦੀ ਸੋਚ ਪੰਜਾਬ ਵਿਰੋਧੀ ਹੈ ਜਿਸ ਦਾ ਮਕਸਦ ਪੰਜਾਬ ਦੇ ਪਾਣੀਆਂ ਨੂੰ ਖੋਹਣਾ ਅਤੇ ਸੂਬੇ ਦੇ ਥਰਮਲ ਪਲਾਂਟ ਬੰਦ ਕਰਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਪਾਉਣਾ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਹੀ ਸੋਚ ਵਾਲੇ ਮੁੱਖ ਮੰਤਰੀ ਦੀ ਲੋੜ ਹੈ ਨਾ ਕਿ ਕਿਸੇ ਸ਼ਰਾਬੀ ਭਗਵੰਤ ਮਾਨ ਜਾਂ ਕਰੋੜਪਤੀ ਗ਼ਰੀਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ । ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹੀ ਤਰੱਕੀ ਕੀਤੀ ਹੈ, ਜਦੋਂ ਕਿ ਕਾਂਗਰਸ ਨੇ ਪੰਜ ਸਾਲਾਂ ਵਿੱਚ ਸੂਬੇ ਦਾ ਵੱਡਾ ਨੁਕਸਾਨ ਕੀਤਾ ।ਉਨ੍ਹਾਂ ਸਰੂਪ ਚੰਦ ਸਿੰਗਲਾ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਹਰ ਮੁਸ਼ਕਲ ਦਾ ਹੱਲ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਚਮਕੌਰ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸੋਚ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਮਾਨ ਨੇ ਸਾਬਕਾ ਕੇਂਦਰੀ ਮੰਤਰੀ ਸਮੇਤ ਆਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸ੍ਰੀ ਸਿੰਗਲਾ ਦੀ ਜਿੱਤ ਲਈ ਡਟ ਕੇ ਮਿਹਨਤ ਕੀਤੀ ਜਾਵੇਗੀ ਤੇ ਨਤੀਜੇ ਪਾਰਟੀ ਦੇ ਹੱਕ ਵਿੱਚ ਹੋਣਗੇ । ਇਸ ਮੌਕੇ ਅਕਾਲੀ ਆਗੂ ਮੋਹਿਤ ਗੁਪਤਾ, ਇਕਬਾਲ ਬੱਬਲੀ ਢਿਲੋਂ ,ਯਾਦਵਿੰਦਰ ਯਾਦੀ, ਦਲਜੀਤ ਸਿੰਘ ਬਰਾੜ, ਰਾਜਵਿੰਦਰ ਸਿੰਘ ਸਿੱਧੂ, ਹਰਪਾਲ ਢਿਲੋਂ, ਬੀਬੀ ਜੋਗਿੰਦਰ ਕੌਰ, ਬੀਬੀ ਬਲਵਿੰਦਰ ਕੌਰ,ਤਰਚੋਲ ਸਿੰਘ ਠੇਕੇਦਾਰ, ਗੁਰਸੇਵਕ ਮਾਨ, ਬੰਤ ਸਿੰਘ ਸਿੱਧੂ, ਗੁਰਬਚਨ ਸਿੰਘ ਖੁਬਣ, ਗੋਵਿੰਦ ਮਸੀਹ ,ਮੱਖਣ ਸਿੰਘ ਠੇਕੇਦਾਰ, ਹਰਜਿੰਦਰ ਟੋਨੀ, ਅੰਜਨਾ ਰਾਣੀ,ਮਿੱਠੂ ਸਿੰਘ ਮਾਨ, ਜਗਦੀਪ ਗਹਿਰੀ, ਯਾਦਵਿੰਦਰ ਨੀਟਾ ,ਬਲਜਿੰਦਰ ਬਿੱਲਾ, ਸੁਖਬੀਰ ਮਾਨਸ਼ਾਹੀਆਂ, ਨੱਛਤਰ ਦੁਬਈ, ਅਨਿਲ ਯਾਦਵ, ਲਸ਼ਮਣ ਢਿਲੋਂ,ਮੇਜਰ ਢਿੱਲੋਂ, ਸੰਜੀਵ ਲੋਰੀ, ਪ੍ਰੀਤਮ ਗਾਰਡ, ਮਹਿੰਦਰ ਸਿੰਘ ਰੇਲਵੇ, ਬੌਰੀਆ ਸਿੰਘ, ਰਾਜਦੀਪ ਢਿੱਲੋਂ, ਜਤਿੰਦਰ ਬੱਬੀ, ਹਰਦਿਆਲ ਸਿੰਘ ,ਸੁਰਿੰਦਰ ਯਾਦਵ ,ਅਜੇ ਡੇਅਰੀ ਵਾਲਾ, ਭੋਲਾ ਡੇਅਰੀ ਵਾਲਾ, ਜਸਵੀਰ ਹੰਸ ਨਗਰ ,ਕਰਮਜੀਤ ਕੌਰ ਗੁਰਥੜੀ ,ਮਨਜੀਤ ਚਹਿਲ, ਊਸ਼ਾ ਰਾਣੀ ਪ੍ਰਧਾਨ, ਬੀਬੀ ਸੁਰਜੀਤ ਕੌਰ, ਸੀਮਾ ਰਾਣੀ, ਸੁਖਪ੍ਰੀਤ ਅੱਕੀ, ਸੁਨੀਤਾ ਰਾਣੀ, ਮਨਜੀਤ ਸਿੱਧੂ, ਕੁਲਦੀਪ ਹਿਤੈਸ਼ੀ, ਨਿਸ਼ਾ ਰਾਣੀ, ਪਿੰਕੀ ਹੰਸ ਨਗਰ, ਸ਼ਿਮਲਾ ਰਾਣੀ ਆਦਿ ਹਾਜਿਰ ਸਨ ।ਇਸ ਮੌਕੇ ਯੂਥ ਅਕਾਲੀ ਆਗੂ ਮਨਦੀਪ ਲਾਡੀ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ।
Share the post "ਸਾਬਕਾ ਕੇਂਦਰੀ ਮੰਤਰੀ ਦੇ ਦੌਰੇ ਨੇ ਲਾਈਨੋ ਪਾਰ ਇਲਾਕੇ ਵਿੱਚ ਸਰੂਪ ਸਿੰਗਲਾ ਨੂੰ ਦਿੱਤੀ ਮਜਬੂਤੀ"