WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਬਿਸ਼ਨੋਈ ਨੇ ਰਿਮਾਂਡ ਦੌਰਾਨ ਦੱਸਿਆ ਕਿ ਕਿਥੋਂ ਸ਼ੁਰੂ ਹੋਈ ਮੂਸੇਵਾਲਾ ਨੂੰ ਮਾਰਨ ਦੀ ਸਾਜਿਸ਼

ਮਾਨਸਾ: ਮਰਹੂਮ ਗਾਈਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਸਚੀਨ ਬਿਸ਼ਨੋਈ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਸਚੀਨ ਬਿਸ਼ਨੋਈ ਪਿਛਲੇ ਦਿਨਾਂ ਵਿਚ ਮਾਨਸਾ ਪੁਲਿਸ ਦੇ ਰਿਮਾਂਡ ਵਿਚ ਸੀ, ਜਿਸ ਨੂੰ ਕੱਲ ਹੀ ਦਿੱਲੀ ਵਾਪਿਸ ਭੇਜਿਆ ਗਿਆ ਹੈ। ਰਿਮਾਂਡ ਦੌਰਾਨ ਸਿਚਿਨ ਬਿਸ਼ਨੋਈ ਨੇ ਇਹ ਖੁਲਾਸਾ ਕੀਤਾ ਕੀ ਕਿਸ ਗੱਲ ਤੋਂ ਬਾਅਦ ਮੂਸੇਵਾਲਾ ਨੂੰ ਮਾਰਨ ਦੀ ਸਾਜਸ਼ ਘੜੀ ਗਈ। ਸਚਿਨ ਬਿਸ਼ਨੋਈ ਨੇ ਆਪਣੇ ਰਿਮਾਂਡ ਦੌਰਾਨ ਦੱਸਿਆ ਕਿ ਮੈਂ ‘ਤੇ ਮੇਰਾ ਮਾਮਾ (ਲਾਰੈਂਸ ਬਿਸ਼ਨੋਈ) ਅਜਮੇਰ ਜੇਲ੍ਹ ਵਿਚ ਸੀ। ਸਾਨੂੰ ਅਗਸਤ 2021 ਵਿਚ ਪੱਤਾ ਲੱਗ ਗਿਆ ਸੀ ਕਿ ਅਸੀ ਸਿੱਧੂ ਮੂਸੇਵਾਲਾ ਦਾ ਕਤਲ ਕਰਨਾ ਹੈ। ਕਿਉਂਕਿ ਮੇਰੇ ਮਾਮੇ (ਲਾਰੈਂਸ ਬਿਸ਼ਨੋਈ) ਨੇ ਮੂਸੇਵਾਲਾ ਨੂੰ ਫ਼ੋਨ ਕਰਕੇ ਮਨ੍ਹਾਂ ਕੀਤਾ ਸੀ ਕਿ ਉਹ ਭਾਗੋਮਾਜਰਾ ਵਿਖੇ ਹੋਣ ਵਾਲੇ ਕੱਬਡੀ ਕੱਪ ਵਿਚ ਨਹੀਂ ਜਾਵੇਗਾ, ਕਿਉਂਕਿ ਇਹ ਕੱਪ ਦਾ ਆਯੋਜਨ ਲੱਕੀ ਪਟਿਆਲ ਵੱਲੋਂ ਕੀਤਾ ਗਿਆ ਸੀ, ਜੋ ਕਿ ਬੰਬੀਹਾਂ ਗੈਂਗ ਨੂੰ ਚਲਾਉਂਦਾ ਸੀ।

ਰਾਜਪਾਲ ਬਨਵਾਰੀ ਲਾਲ ਪਰੋਹਿਤ ਅੱਜ ਤੋਂ ਤਿੰਨ ਦਿਨਾਂ ਸਰਹੱਦੀ ਖੇਤਰਾਂ ਦੇ ਦੌਰੇ ‘ਤੇ

ਲਾਰੈਂਸ ਬਿਸ਼ਨੋਈ ਦੀ ਬੰਬੀਹਾਂ ਨਾਲ ਦੁਸ਼ਮਣੀ ਹੋਣ ਕਰਕੇ ਮੂਸੇਵਾਲਾ ਨੂੰ ਇਸ ਕੱਬਡੀ ਕੱਪ ਵਿਚ ਜਾਣ ਤੋਂ ਮਨ੍ਹਾਂ ਕੀਤਾ ਸੀ। ਪਰ ਸਿੱਧੂ ਮੂਸੇਵਾਲਾ ਇਨ੍ਹਾਂ ਸਾਰੀਆਂ ਧੱਕੀਆਂ ਨੂੰ ਦਰਕਿਨਾਰ ਕਰਦੇ ਹੋਏ ਇਸ ਕੱਬਡੀ ਕੱਪ ਵਿਚ ਸ਼ਾਮਲ ਹੋਣ ਲਈ ਚੱਲਾ ਜਾਂਦਾਂ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਮੂੜ ਇਕ ਵਾਰ ਫਿਰ ਮੂਸੇਵਾਲਾ ਨੂੰ ਫੋਨ ਕਰਦਾ ਹੈ ‘ਤੇ ਕਹਿੰਦਾ ਹੈ ਕਿ ਮੈਂ ਤੈਨੂੰ ਕੱਬਡੀ ਕੱਪ ਵਿਚ ਜਾਣ ਲਈ ਮਨ੍ਹਾਂ ਕੀਤਾ ਸੀ ਪਰ ਤੂੰ ਇਸ ਕੱਪ ਵਿਚ ਚੱਲਾ ਗਿਆ। ਇਸ ਦੌਰਾਨ ਉਨ੍ਹਾਂ ਦੀ ਇਸ ਗੱਲਬਾਤ ਦੌਰਾਨ ਆਪਸ ਵਿਚ ਗਾਲੀ-ਗਲੋਚ ਹੋ ਜਾਂਦੀ ਹੈ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਵੱਲੋਂ ਇਹ ਸਾਰੀ ਗੱਲ ਗੋਲਡੀ ਬਰਾੜ ਨਾਲ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਗੋਲਡੀ ਬਰਾੜ ਵੀ ਮੂਸੇਵਾਲਾ ਨੂੰ ਫੋਨ ਕਰਦਾ ਹੈ ਤੇ ਦੋਹਾਂ ਵਿਚਾਲੇ ਵੀ ਤੂੰ-ਤੂੰ,ਮੈਂ-ਮੈਂ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰੱਚੀ ਜਾਂਦੀ ਹੈ।

CM ਮਾਨ ਦਾ ਵਿਰੋਧੀਆਂ ਨੂੰ ਖੁਲ੍ਹਾਂ ਸੱਦਾ, 1 ਨਵੰਬਰ ਨੂੰ ਟੈਗੋਰ ਥੀਏਟਰ ‘ਚ ਇਕਟਠੇ ਹੋਣਗੇ ਪੰਜਾਬ ਦੇ ਵੱਡੇ ਲੀਡਰ?

ਇਸ ਨਵੀਂ ਡਿਟੇਲ ਵਿਚ ਇਕ ਹੋਰ ਸ਼ਖਸ ਦੀ ਐਂਟਰੀ ਹੋਈ ਹੈ, ਜਿਸਦਾ ਨਾਂ ਹਰਜਿੰਦਰ ਹੈਰੀ ਦੱਸਿਆ ਜਾ ਰਿਹਾ। ਜਿਸਨੇ ਸਚਿਨ ਬਿਸ਼ਨੋਈ ਨੂੰ ਜਾਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਿਆ। ਇਸ ਤੋਂ ਇਲਾਵਾ ਸ਼ੂਟਰਾਂ ਨੂੰ ਮਾਨਸਾ ਵਿਚ ਠਹਿਰਣ ਦਾ ਪ੍ਰਬੰਧ ਵੀ ਇਸ ਹਰਜਿੰਦਰ ਹੈਰੀ ਵੱਲੋਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਚਿਨ ਬਿਸ਼ਨੋਈ ਨੇ ਦੱਸਿਆ ਕਿ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਸਾਨੂੰ ਕਿਵੇਂ ਯੂ.ਪੀ ਦੇ ਇਕ ਐਮ.ਐਲ.ਏ ਨੇ ਪਨਾਹ ਦਿੱਤੀ ਸੀ। ਸਚਿਨ ਬਿਸ਼ਨੋਈ ਦੇ ਇਸ ਖੁਲਾਸੇ ਵਿਚ ਕਈ ਕੁਝ ਪੰਜਾਬੀ ਗਾਈਕਾਂ ਦੇ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਪਿਤਾ ਵੱਲੋਂ ਪਿਛਲੇ ਕੁਝ ਸਮੇਂ ਤੋਂ ਇੰਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਸੀ। ਉਨ੍ਹਾਂ ਆਪਣੇ ਭਾਸ਼ਨ ਦੌਰਾਨ ਵੱਡੇ ਨੇਤਾਵਾਂ ਅਤੇ ਪੰਜਾਬੀ ਗਾਈਕਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਜ਼ਾਹਰ ਹੈ ਹੁਣ ਇਸ ਖੁਲਾਸੇ ਤੋਂ ਬਾਅਦ ਪੁਲਿਸ ਵੱਲੋਂ ਜਲਦ ਹੀ ਪੰਜਾਬੀ ਗਾਈਕਾਂ ਨੂੰ ਪੁੱਛਗਿੱਛ ਲਈ ਬੁੱਲਾਇਆ ਜਾ ਸਕਦਾ।

Related posts

ਪੰਜਾਬ ਦੀਆਂ 24 ਪੰਚਾਇਤਾਂ ਨੂੰ ਮਿਲਿਆ ‘ਉੱਤਮ ਪਿੰਡ’ ਦਾ ਰਾਜ ਪੱਧਰੀ ਐਵਾਰਡ

punjabusernewssite

ਆਸਟਰੇਲੀਆਈ ਕੰਪਨੀ ਨੇ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ

punjabusernewssite

ਪੰਜਾਬ ਵਿਧਾਨ ਸਭਾ ਚੋਣਾਂ: ਪੋਲ ਵਲੰਟੀਅਰਾਂ ਨੂੰ ਦਿਵਿਆਂਗ ਵੋਟਰਾਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ

punjabusernewssite