WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

SYL ਚਰਚਾ ਵਿਚਾਲੇ ਪ੍ਰਤਾਪ ਬਾਜਵਾ ਦਾ CM ਮਾਨ ਨੂੰ ਤੰਜ, “ਤੁਹਾਡੇ ਪਿੰਡ ਦੇ ਲੋਕ ਅਕਸਰ ਸ਼ਾਮ ਨੂੰ ਤੂਹਾਨੂੰ ਖ਼ੇਤ ਤੋਂ ਚੁੱਕ ਕੇ ਘਰ ਛੱਡ ਕੇ ਆਉਂਦੇ ਸੀ” : ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ: SYL ਨਹਿਰ ਦੇ ਮੁੱਦੇ ਨੂੰ ਲੈ ਕੇ ਪੰਜਾਬ ‘ਚ ਸਿਆਸੀ ਸੰਗਰਾਮ ਛਿੜੀਆਂ ਹੋਇਆ ਹੈ। ਪੰਜਾਬ ਦੀ ਭਗਵੰਤ ਮਾਨ ਵਾਲੀ ਸਰਕਾਰ ‘ਤੇ ਵਿਰੋਧੀ ਧਿਰ ਇਕ ਦੂਜੇ ਦੀ ਟੰਗ ਖਿਛਦੇ ਨਜ਼ਰ ਆ ਰਹੇ ਹਨ। ਜਿਥੇ ਇਕ ਪਾਸੇ CM ਮਾਨ ਨੇ ਸ਼ੋਸ਼ਲ ਮੀਡੀਆਂ ਤੇ ਵਿਰੋਧੀਆਂ ਨੂੰ ਇਕ ਪੋਸਟ ਪਾ ਕੇ ਤੱਕੜਾ ਜਵਾਬ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਮੁੱਖੀ ਪ੍ਰਤਾਪ ਸਿੰਘ ਬਾਜਵਾ ਨੇ CM ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ।

CM ਮਾਨ ਦਾ ਵਿਰੋਧੀਆਂ ਨੂੰ ਖੁਲ੍ਹਾਂ ਸੱਦਾ, 1 ਨਵੰਬਰ ਨੂੰ ਟੈਗੋਰ ਥੀਏਟਰ ‘ਚ ਇਕਟਠੇ ਹੋਣਗੇ ਪੰਜਾਬ ਦੇ ਵੱਡੇ ਲੀਡਰ?

ਉਨ੍ਹਾਂ ਆਪਣੇ ਪੋਸਟ ਵਿਚ ਕਿਹਾ ਕਿ “ਮਹਾਰਾਜਾ ਸਤੋਜ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ SYL ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ‌ ਤੋਂ ਪਹਿਲਾਂ ਉਸ ‘ਤੇ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪੱਸ਼ਟ ਕਰੋ। ਕੀ ਤੁਸੀਂ ਉਸ ਸਰਵੇਖਣ ਨੂੰ ਰੋਕਣ ਵਿੱਚ ਸਹਾਈ ਹੋਵੋਗੇ ਅਤੇ ਦੱਸੋ ਤੁਹਾਡੀ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੀ ਸ਼ਾਹ ਰਗ ਪਾਣੀਆਂ ‘ਤੇ ਪੰਜਾਬ ਦਾ ਪੱਖ ਕਮਜ਼ੋਰ ਕਿਉਂ ਕੀਤਾ? ਤੁਹਾਡੇ ਪਿੰਡ ਦੇ ਲੋਕ ਚਰਚਾ ਕਰਦੇ ਨੇ ਕਿ ਜਦੋਂ ਤੁਸੀਂ ਖਾਲ ‘ਤੇ ਡਿਊਟੀ ਕਰਦੇ ਸੀ ਤਾਂ ਅਕਸਰ ਸ਼ਾਮ ਨੂੰ ਲੋਕ ਤੂਹਾਨੂੰ ਖ਼ੇਤ ਤੋਂ ਚੁੱਕ ਕੇ ਘਰ ਛੱਡ ਕੇ ਆਉਂਦੇ ਸੀ। ਦੇਖੀਂ ਕਿਤੇ ਹੁਣ ਫਿਰ ਉਸੇ ਤਰ੍ਹਾਂ ਪੰਜਾਬ ਦਾ ਪਾਣੀ ਤੁਹਾਡੇ ਨੱਕ ਥੱਲਿਓਂ ਹਰਿਆਣਾ ਵਿੱਚ ਨਾ ਜਾ ਵੜੇ ਜਿਵੇਂ ਗੁਆਂਢੀ ਤੁਹਾਡੀ ਟੱਲੀ ਹੋਏ ਦੀ ਪਾਣੀ ਦੀ ਵਾਰੀ ਲਾ ਜਾਂਦੇ ਸੀ।

“ਭਗਵੰਤ ਸ਼ਾਹ” ਜੇਕਰ ਤੁਹਾਨੂੰ ਰਤਾ ਕੁ ਵੀ ਸ਼ਰਮ ਹੁੰਦੀ ਤਾਂ ਤੁਸੀਂ ਪੰਜਾਬ ਨੂੰ ਸੁੰਨਾਂ ਛੱਡ ਕੇ ਆਪਣੇ ਆਕਾ ਦਾ ਡਰਾਈਵਰ ਬਣਕੇ ਨਿੱਤ ਨਿੱਤ ਪੰਜਾਬ ਦਾ ਜਹਾਜ਼ ਦੂਜੇ ਰਾਜਾਂ ਵਿੱਚ ਨਾ ਘੁਮਾਉਂਦੇ। ਕੀ ਇਹ ਪੰਜਾਬ ਦੇ ਖਜ਼ਾਨੇ ਦੀ ਲੁੱਟ ਨਹੀਂ? ਪੰਜਾਬ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ।

ਇਸ ਤੋਂ ਪਹਿਲਾ CM ਮਾਨ ਨੇ ਪੋਸਟ ਪਾਕੇ ਵਿਰੋਧੀ ਧਿਰਾਂ ਨੂੰ SYL ਦੇ ਮੁੱਦੇ ‘ਤੇ ਬਹਿਸ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਸੀ। ਉਨ੍ਹਾਂ ਆਪਣੇ ਪੋਸਟ ਵਿਚ ਕਿਹਾ ਸੀ ਕਿ “ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…।”

Related posts

ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ

punjabusernewssite

ਪੰਜਾਬ ਪੁਲਿਸ ਨੇ ਮੋਹਾਲੀ ‘ਚ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ

punjabusernewssite

ਪਨਬੱਸ ਦੇ ਆਗੂਆਂ ਅਤੇ ਸਰਕਾਰ ਵਿਚਕਾਰ ਬਣੀ ਸਹਿਮਤੀ, ਮੰਗਾਂ ਮੰਨਣ ਦਾ ਦਿੱਤਾ ਭਰੋਸਾ 

punjabusernewssite