ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਆਮ ਆਦਮੀ ਪਾਰਟੀ ਉਪਰ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ’ਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਲਈ ਕਿਹਾ ਹੈ। ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਇੱਕ ਡਾਕਟਰ ਦੇ ਗੋਲੀਆਂ ਮਾਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਇਸ ਕਦਰ ਬਿਖਰ ਗਈ ਹੈ ਕਿ ਲੁੱਟਾਂ, ਖੋਹਾਂ, ਰੰਗਦਾਰੀਆਂ, ਫ਼ਿਰੌਤੀਆਂ ਅਤੇ ਕਤਲ ਨਿੱਤ ਦਾ ਵਿਹਾਰ ਬਣ ਗਿਆ ਹੈ। ਉਨਾ ਕਿਹਾ ਕਿ ਬੀਤੀ ਕੱਲ੍ਹ ਤਲਵੰਡੀ ਸਾਬੋ (ਬਠਿੰਡਾ) ਦੇ ਇੱਕ ਡਾਕਟਰ ਉੱਤੇ ਹਸਪਤਾਲ ਅੰਦਰ ਵੜ ਕੇ ਲੁਟੇਰਿਆਂ ਵੱਲੋਂ ਕੀਤਾ ਗਿਆ ਜਾਨ ਲੇਵਾ ਹਮਲਾ ਬੇਹੱਦ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਇਸ ਗੋਲੀ ਕਾਂਡ ’ਚ ਜਖ਼ਮੀ ਹੋਏ ਡਾ. ਦਿਨੇਸ਼ ਬਾਂਸਲ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ‘‘ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਦੇ ਲਾਲਚ ਕਾਰਨ ਦਿੱਲੀ ਵਾਲਿਆਂ ਦੇ ਹੱਥਾਂ ’ਚ ਸੂਬੇ ਦੀ ਵਾਗਡੋਰ ਫੜਾ ਰੱਖੀ ਹੈ, ਜਿਸਦਾ ਖ਼ਮਿਆਜਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ।
Share the post "ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ’ਚ ਨਾਕਾਮ ਰਹਿਣ ਦੇ ਲਗਾਏ ਦੋਸ਼"