ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਸ੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੀ ਮੀਟਿੰਗ ਸਥਾਨਕ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ , ਸ੍ਰੋਮਣੀ ਅਕਾਲੀ ਦਲ ਦੇ ਜਿਲਾ ਬਠਿੰਡਾ ਦੇ ਦਿਹਾਤੀ ਪ੍ਰਧਾਨ ਬਲਕਾਰ ਸਿੰਘ ਬਰਾੜ, ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਈਸ਼ਰ ਸਿੰਘ ਮੰਝਪੁਰ ,ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਬਠਿੰਡਾ (ਸਹਿਰੀ) ਤੋਂ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਅਤੇ ਹਲਕਾ ਭੁੱਚੋ ਤੋਂ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਉਚੇਚੇ ਤੌਰ ’ਤੇ ਸਾਮਲ ਹੋਏ । ਮੀਟਿੰਗ ਵਿੱਚ ਮੁਲਾਜਮ ਵਿੰਗ ਦੇ ਆਹੁਦੇਦਾਰਾਂ ਨੇ ਮੁਲਾਜਮ ਵਿੰਗ ਦੀ ਹੁਣ ਤੱਕ ਦੀ ਕਾਰਜਰੁਗਾਰੀ ਤੇ ਚਾਨਣਾ ਪਾਇਆ ਅਤੇ ਕਿਹਾ ਕੇ ਹੁਣ ਤੱਕ ਜੋ ਪੇ ਕਮਿਸ਼ਨ ਆਏ ਉਸ ਵਿੱਚ ਮੁਲਾਜਮਾਂ ਦੀ ਵੇਜ ਫਾਰਮੂਲੇਸ਼ਨ ਕਮੇਟੀ ਨੇ ਜੋ ਵੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਲਿਖਤੀ ਰੂਪ ਵਿੱਚ ਦਿੱਤਾ ਅਕਾਲੀ ਦਲ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਪਰ ਬਦਕਿਸਮਤੀ ਨਾਲ ਹੁਣ ਤੱਕ ਦੇ ਇਤਹਾਸ ਵਿੱਚ ਕਾਂਗਰਸ ਸਰਕਾਰ ਦੇ ਹਿੱਸੇ ਵਿੱਚ ਸਿਰਫ਼ ਇੱਕ ਪੇ ਕਮਿਸ਼ਨ ਆਇਆ ਪਰ ਮੌਜੂਦਾ ਕਾਂਗਰਸ ਸਰਕਾਰ ਪੌਣੇ ਪੰਜ ਸਾਲਾਂ ਵਿੱਚ ਅਜੇ ਤੱਕ ਲਾਗੂ ਨਹੀਂ ਕਰ ਸਕੀ ਅਤੇ ਪੇ ਕਮਿਸ਼ਨ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ । ਪੰਜਾਬ ਦੇ ਮੁਲਾਜ਼ਮ ਅਤੇ ਪੈਨਸਨਰ ਕੱਚੇ ਮੁਲਾਜ਼ਮ ਬੇਰੁਜ਼ਗਾਰ ਅਧਿਆਪਕ ਸੜਕਾਂ ਤੇ ਰੁਲਣ ਲਈ ਮਜਬੂਰ ਹਨ। ਵੱਖ ਵੱਖ ਆਹੁਦੇਦਾਰਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਕੇ ਮੁਲਜਮਾਂ ਅਤੇ ਪੈਨਸ਼ਨਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਤਾਂ ਜੋ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸ੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿੱਚ ਦਰਜ ਕਰਵਾਈਆਂ ਜਾ ਸਕਣ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੁਲਜਮਾਂ ਅਤੇ ਪੈਨਸ਼ਨਰਾਂ ਦੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਅਖੀਰ ਵਿੱਚ ਮੁਲਾਜਮ ਵਿੰਗ ਦੇ ਆਹੁਦੇਦਾਰਾਂ ਨੇ ਪੂਰੇ ਪੰਜਾਬ ਵਿੱਚ ਜੋ ਵੀ ਮੁਲਾਜ਼ਮ ਸੰਘਰਸ਼ ਕਰ ਰਹੇ ਉਹ ਕਿਸੇ ਵੀ ਮਹਿਕਮੇਂ ਨਾਲ ਸਬੰਧਤ ਹੋਣ ਮੁਲਾਜ਼ਮ ਵਿੰਗ ਪੰਜਾਬ ਸ੍ਰੋਮਣੀ ਅਕਾਲੀ ਦਲ ਵਲੋਂ ਉਹਨਾਂ ਸੰਘਰਸ਼ਾਂ ਦੀ ਪੂਰੀ ਹਮਾਇਤ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਮੁਲਾਜਮ ਵਿੰਗ ਦੇ ਸਕੱਤਰ ਜਨਰਲ ਪੰਜਾਬ ਜਗਦੀਸ਼ ਰਾਮਪੁਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਮਾਨ, ਸੂਬਾ ਸੀਨੀਅਰ ਮੀਤ ਪ੍ਰਧਾਨ ਫਤਹਿ ਸਿੰਘ ਗਰੇਵਾਲ, ਜਨਰਲ ਸਕੱਤਰ ਪੰਜਾਬ ਹਰਜਿੰਦਰ ਸਿੰਘ ਕੋਹਲੀ, ਸੂਬਾ ਮੀਤ ਪ੍ਰਧਾਨ ਜਗਦੇਵ ਸਿੰਘ ਮਾਨ, ਜਨਰਲ ਸਕੱਤਰ ਨਿਰਭੈ ਸਿੰਘ ਕਰਾੜਵਾਲਾ ,ਜਨਰਲ ਸਕੱਤਰ ਪੰਜਾਬ ਮੈਡਮ ਸਤਵੰਤ ਕੌਰ ਜੌਹਲ, ਜਿਲਾ ਬਠਿੰਡਾ ਦੇ ਪ੍ਰਧਾਨ ਭੋਲਾ ਸਿੰਘ ਸਮੀਰੀਆ, ਜਿਲਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਇੰਜ. ਜਗੀਰ ਸਿੰਘ, ਜਿਲਾ ਜਨਰਲ ਸਕੱਤਰ ਮੈਡਮ ਕਲਵਿੰਦਰ ਕੌਰ, ਸੁਖਦੇਵ ਸਿੰਘ ਗੁਰਥੜੀ, ਗੁਰਚਰਨ ਸਿੰਘ ਫੌਜੀ, ਪਰਮ ਸਿੰਘ ਨੇਹੀਆਂ ਵਾਲਾ, ਮਿੱਠੂ ਸਿੰਘ ਮਹਿਮਾ ਅਤੇ ਹੋਰ ਬਹੁਤ ਸਾਰੇ ਆਗੂ ਸਾਮਲ ਹੋਏ।
Share the post "ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਮੁਲਾਜਮ ਵਿੰਗ ਦੀ ਹੋਈ ਮੀਟਿੰਗ"