Saturday, May 9, 2026
spot_img
spot_img

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਅਸਤੀਫਾ

Date:

spot_img

ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਇੰਡਸਟਰੀ ਦੀ ਉਡਾਰੀ ਦੀ ਆਪ ਪ੍ਰਧਾਨਗੀ ਕਰ ਕੇ ਸੂਬੇ ਨੁੰ ਬਰਬਾਦੀ ਦੇ ਰਾਹ ਤੋਰ ਰਹੇ ਹਨ
ਰਾਜਪਾਲ ਨੂੰ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਜੇਕਰ ਉਹ ਸੱਚਮੁੱਚ ਪੰਜਾਬ ਦੇ ਹਿੱਤਾਂ ਨੂੰ ਦਿਲੋਂ ਚਾਹੁੰਦੇ ਹਨ ਤਾਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਆਪ ਸੂਬੇ ਤੋਂ ਇੰਡਸਟਰੀ ਦੀ ਉਡਾਰੀ ਦੀ ਪ੍ਰਧਾਨਗੀ ਕਰ ਕੇ ਸੂਬੇ ਨੂੰ ਤਬਾਹੀ ਦੇ ਰਾਹ ਤੋਰ ਰਹੇ ਹਨ ਅਤੇ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਵਰਗੇ ਘੁਟਾਲੇ ਕਰ ਰਹੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਹੱਥੋਂ ਬਾਹਰ ਹੋ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਖਾਨਾਜੰਗੀ ਛਿੜ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸ੍ਰੀ ਭਗਵੰਤ ਮਾਨ ਸਿਰਫ ਅਸਤੀਫਾ ਹੀ ਦੇ ਸਕਦੇ ਹਨ ਅਤੇ ਆਪ ਨੂੰ ਪੰਜਾਬੀਆਂ ਤੋਂ ਨਵੇਂ ਸਿਰੇ ਤੋਂ ਫਤਵਾ ਲੈਣ ਵਾਸਤੇ ਆਖ ਸਕਦੇ ਹਨ।ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਮਹੀਨੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਾੜਾ ਸਮਾਂ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਵੀ ਸੁਰੱ‌ਖਿਅਤ ਨਹੀਂ ਹੈ ਤੇ ਖਾਸ ਤੌਰ ’ਤੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀ ਦੇਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਉਦਯੋਗਪਤੀ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪਹੁੰਚ ਕਰ ਕੇ ਸੂਬੇ ਵਿਚ ਨਿਵੇਸ਼ ਦੀ ਇੱਛਾ ਪ੍ਰਗਟਾ ਰਹੇਹਨ। ਉਹਨਾਂ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਨੇ ਆਪ ਇਹ ਗੱਲ ਉਹਨਾਂ ਨੂੰ ਦੱਸੀ ਹੈ ਤੇ ਕਿਹਾ ਹੈ ਕਿ ਉਦਯੋਗਪਤੀ ਯੂ ਪੀ ਸ਼ਿਫਟ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ। ਉਹਨਾਂ ਕਿਹਾਕਿ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਕੋਈ ਉਦਯੋਗ ਨੀਤੀ ਵੀ ਨਹੀਂ ਹੈ। ਉਹਨਾਂ ਕਿਹਾਕਿ ਪੰਜਾਬ ਵਿਚੋਂ ਉਦਯੋਗ ਦੀ ਉਡਾਰੀ ਕਾਰਨ ਵੱਡੀ ਪੱਧਰ ’ਤੇ ਬੇਰੋਜ਼ਗਾਰੀ ਪੈਦਾ ਹੋਵੇਗੀ ਤੇ ਇਸ ਨਾਲ ਖਾਨਾਜੰਗੀ ਛਿੜੇਗੀ। ਸ:ਬਾਦਲ ਨੇ ਕਿਹਾ ਕਿ ਸੂਬਾ ਵਿੱਤੀ ਐਮਰਜੰਸੀ ਦੀ ਕਗਾਰ ’ਤੇ ਖੜ੍ਹਾ ਹੈ। ਉਹਨਾਂ ਕਿਹਾ ਕਿ ਸੂਬੇ ਨੇ ਪਿਛਲੇ 9 ਮਹੀਨਿਆਂ ਵਿਚ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਪਰ ਇਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਲਈ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਜੀ ਐਸ ਟੀ, ਅਸ਼ਟਾਮ ਡਿਊਟੀ ਤੇ ਜ਼ਮੀਨੀ ਮਾਲੀਆ ਹੇਠਾਂ ਆ ਗਿਆਹੈ ਤੇ ਬੁਨਿਆਦੀ ਢਾਂਚੇ ਵਿਚ ਕੋਈ ਨਿਵੇਸ਼ ਨਹੀਂ ਹੋ ਰਿਹਾ ਤੇ ਮਾਲੀਆ ਖਰਚ ਵੱਧ ਗਿਆ ਹੈ। ਉਹਨਾਂ ਕਿਹਾ ਕਿ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਜਿਸਤਹਿਤ ਸਰਕਾਰ ਨੇ ਆਪ ਦਾ ਸਿਆਸੀ ਸੁਨੇਹਾ ਗੁਜਰਾਤ ਸਮੇਤ ਦੇਸ਼ ਭਰਵਿਚ ਪਹੁੰਚਾਉਣ ਲਈ ਪੈਸਾ ਬਰਬਾਦ ਕੀਤਾ, ਸਮੇਤ ਵਾਰ ਵਾਰ ਘੁਟਾਲੇ ਹੋ ਰਹੇ ਹਨ। ਉਹਨਾਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਆਮ ਆਦਮੀ ਪਾਰਟੀਤੋਂ 300 ਕਰੋੜ ਰੁਪਏ ਵਸੂਲੇ ਜਾਣ।ਸ: ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਸਾਰੀ ਸਰਕਾਰ ਆਪ ਹਾਈਕਮਾਂਡ ਹਵਾਲੇ ਕਰ ਦਿੱਤੀਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਹਾਈ ਕਮਾਂਡ ਨੇ ਪੰਜਾਬ ਦਾ ਸਾਰਾ ਸ਼ਰਾਬ ਕਾਰੋਬਾਰ ਦਿੱਲੀ ਤੋਂ ਆਪਣੇ ਚਹੇਤਿਆਂਹਵਾਲੇ ਕਰ ਕੇ 500 ਕਰੋੜ ਰੁਪਏ ਦਾ ਘੁਟਾਲਾ ਕੀਤਾ ਤੇ ਹੁਣ ਇਸਨੇ ਪੰਜਾਬ ਵਿਚ ਰੀਅਲ ਅਸਟੇਟ ਕਾਰੋਬਾਰ ’ਤੇ ਕਬਜ਼ਾ ਕਰ ਲਿਆ ਹੈ ਤੇ ਸਾਬਕਾ ਐਡੀਸ਼ਨਲ ਚੀਫ ਸੈਕਟਰੀਤੇ ਅਰਵਿੰਦ ਕੇਜਰੀਵਾਲ ਦੇ ਚਹੇਤੇ ਸਤਿਆ ਗੋਪਾਲ ਨੂੰ ਰੇਰਾ ਪੰਜਾਬ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਕੇਜਰੀਵਾਲ ਨੇ ਕਿਵੇਂ ਪੰਜਾਬ ਅਤੇ ਇਸਦੇ ਸਰੋਤ ਆਪਣੇ ਕਬਜ਼ੇ ਅਧੀਨ ਲਏ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਰਾ ਸੂਬਾ ਪ੍ਰਸ਼ਾਸਨ ਦੀ ਅਣਹੋਂਦ ਕਾਰਨ ਲੜਖੜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਬਿਜਲੀ ਕੰਪਨੀ ਪੀ ਐਸ ਪੀ ਸੀ ਐਲ ਆਪ ਸਰਕਾਰ ਦੇ ਕੁਪ੍ਰਬੰਧਨ ਕਾਰਨ ਕੰਗਾਲ ਹੋਣ ਕੰਢੇ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਪੀ ਐਸ ਪੀ ਸੀ ਐਲ ਨੂੰ ਸਬਸਿਡੀ ਦੇ 22000 ਕਰੋੜ ਰੁਪਏ ਦੇਣ ਵਿਚ ਨਾਕਾਮ ਰਹੀ ਹੈ ਅਤੇ ਹੁਣ ਪਾਵਰਕਾਮ ਕਰਜ਼ੇ ਲੈਣ ਲਈ ਮਜਬੂਰ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਵਾਰ ਵਾਰ ਬਿਜਲੀ ਕੱਟ ਲੱਗ ਰਹੇ ਹਨ ਤੇ ਬਿਜਲੀ ਸਪਲਾਈ ਪ੍ਰਭਾਵਤ ਹੋ ਰਹੀਹੈ ਕਿਉਂਕਿ ਕੰਪਨੀ ਕੋਲ ਰੂਟੀਨ ਮੁਰੰਮਤ ਵਾਸਤੇ ਵੀ ਫੰਡ ਨਹੀਂ ਹਨ। ਸ: ਬਾਦਲ ਨੇ ਕਿਹਾ ਕਿ ਇਸ ਸਭ ਕਾਰਨ ਪੰਜਾਬ ਅਸਥਿਰ ਕਰਨ ਦਾ ਆਧਾਰ ਤਿਆਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਇਹਨਾਂ ਹਾਲਾਤਾਂ ਦਾ ਲਾਭ ਲੈਣ ਦੀ ਝਾਕ ਵਿਚ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਇਕ ਗੜਬੜ ਵਾਲਾ ਸੂਬਾ ਬਣਦਾ ਹੈ ਤਾਂ ਇਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋਵੇਗੀ। ਉਹਨਾਂ ਕਿਹਾਕਿ ਅਤਿਵਾਦ ਦੇ ਕਾਰਨ ਪੰਜਾਬ ਦੋ ਦਹਾਕੇ ਪਛੜ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਅਜਿਹੇ ਹਾਲਾਤ ਮੁੜ ਬਣਨ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਇਸੇ ਲਈ ਚੰਗਾ ਇਹੋ ਹੈ ਕਿ ਸ੍ਰੀ ਭਗਵੰਤ ਮਾਨ ਅਸਤੀਫਾ ਦੇ ਦੇਣ ਤਾਂ ਜੋ ਪੰਜਾਬੀ ਨਵੇਂ ਸਿਰੇ ਤੋਂ ਫਤਵਾ ਦੇ ਸਕਣ।

Share post:

spot_img

Popular

More like this
Related

Delhi News : ਦਿੱਲੀ ਹਵਾਈ ਅੱਡੇ ‘ਤੇ ਕਸਟਮਜ਼ ਦੀ ਕਾਰਵਾਈ ਦੌਰਾਨ ਕਰੋੜਾਂ ਦੀ ਡਰੱਗਜ਼ ਜ਼ਬਤ

Delhi News : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ...

Ludhiana News: Punjab ਦੇ ਮੰਤਰੀ ਘਰ ED ਦੀ ਹਫ਼ਤੇ ‘ਚ ਦੂਜੀ ਵਾਰ Raid, CM Mann ਨੇ ਕਿਹਾ ਪੰਜਾਬੀ ਸਖ਼ਤ ਜਵਾਬ ਦੇਣਗੇ

Ludhiana News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ...

Punjab News : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵਾਪਰਿਆ ਭਾਣਾ, ਕੰਡਕਟਰ ਦੀ ਮੌਤ, ਸਹਿਮੇ ਲੋਕ

Punjab News : ਅੱਜ ਸਵੇਰੇ ਤੜਕੇ ਬੰਗਾ–ਫਗਵਾੜਾ ਨੈਸ਼ਨਲ ਹਾਈਵੇ...

Punjab News : CM ਮਾਨ ਨੇ “ਮੇਰੀ ਰਸੋਈ ਯੋਜਨਾ” ਦੀ ਕੀਤੀ ਸ਼ੁਰੂਆਤ

Punjab News : ਪੰਜਾਬ ਦੇ ਮੁੱਖ ਮੰਤਰੀ Bhagwant Mann...