ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਈ : ਸੂਚਨਾ ਤੇ ਲੋਕ ਸੰਪਰਕ ਆਫ਼ੀਸਰਜ਼ ਐਸੋਸੀਏਸ਼ਨ,ਪੰਜਾਬ ਨੇ ਵਿਭਾਗ ਦੇ ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਦੀ ਬੇਵਕਤ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਉਨ੍ਹਾਂ ਦਾ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਮਨਿੰਦਰ ਕੌਰ ਅਤੇ ਪੁੱਤਰ ਨਵੀਨ ਤੇ ਦਿਨੇਸ਼ ਨੂੰ ਛੱਡ ਗਏ ਹਨ।
ਸ੍ਰੀ ਰੱਤੂ ਦਾ ਜਨਮ 5 ਜਨਵਰੀ 1964 ਨੂੰ ਜਲੰਧਰ ਦੇ ਮਹਿਤਪੁਰ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਮਹਿਤਪੁਰ ਤੋਂ ਕਰਨ ਪਿੱਛੋਂ ਐਮ ਏ ਪੰਜਾਬੀ ਕੀਤੀ ਅਤੇ ਇਸ ਮਗਰੋਂ ਪੰਜਾਬੀ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ.ਜੇ.ਐਮ.ਸੀ.) ਵਿਚ ਮਾਸਟਰ ਡਿਗਰੀ ਕੀਤੀ ਕੀਤੀ। ਉਨ੍ਹਾਂ ਨੇ ਆਪਣਾ ਪੱਤਰਕਾਰੀ ਦਾ ਜੀਵਨ 1989 ਵਿੱਚ ਅੱਜ ਦੀ ਅਵਾਜ਼ ਅਖ਼ਬਾਰ ਵਿਚ ਬਤੌਰ ਸਬ ਐਡੀਟਰ ਸ਼ੁਰੂ ਕੀਤਾ ਅਤੇ 1996 ਵਿੱਚ ਅਜੀਤ ਵਿੱਚ ਚਲੇ ਗਏ। ਸਾਲ 1999 ਵਿੱਚ ਉਨ੍ਹਾਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਆਈ.ਪੀ.ਆਰ.ਓ. ਵਜੋਂ ਸੇਵਾ ਸ਼ੁਰੂ ਕੀਤੀ ਅਤੇ ਹੁਣ ਉਹ ਵਿਭਾਗ ਵਿੱਚ ਬਤੌਰ ਜਾਇੰਟ ਡਾਇਰੈਕਟਰ ਸੇਵਾ ਨਿਭਾਅ ਰਹੇ ਸਨ।ਸੂਚਨਾ ਤੇ ਲੋਕ ਸੰਪਰਕ ਐਸੋਸੀਏਸ਼ਨ ਨੇ ਸ੍ਰੀ ਰੱਤੂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਮੌਤ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
Share the post "ਸੂਚਨਾ ਤੇ ਲੋਕ ਸੰਪਰਕ ਆਫ਼ੀਸਰਜ਼ ਐਸੋਈਏਸ਼ਨ ਵਲੋਂ ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਦੇ ਦਿਹਾਂਤ ਤੇ ਦੁਖ ਦਾ ਪ੍ਰਗਟਾਵਾ"