7 Views
ਸੁਖਜਿੰਦਰ ਮਾਨ
ਬਠਿੰਡਾ, 10 ਅਪਰੈਲ: ਸਥਾਨਕ ਸੇਂਟ ਜੇਵੀਅਰਜ਼ ਜੂਨੀਅਰ ਵਿੰਗ ਸਕੂਲ ਵਿਖੇ ਪੇਰੈਂਟਸ ੳਰੀਆਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਫਾਦਰ ਡੋਮਨਿਕ ਫਾਲਕੋ,ਪਤਵੰਤੇ ਸੱਜਣਾ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ।ਇਸ ਵਿੱਚ ਸਕੂਲ ਦੇ ਮੈਨੇਜਰ ਫਾਦਰ ਕਰਿਸਟੋਫਰ ਮਾਈਕਲ , ਫਾਦਰ ਪਿ੍ਰੰਸੀਪਲ ਸਿਡਲੋਏ ਫਰਟਾਡੋ , ਫਾਦਰ ਵਿਨੋਦ ਬਾ ਅਤੇ ਫਾਦਰ ਜੌਸ਼ਫ਼ ਵੀ ਸ਼ਾਮਿਲ ਸਨ ।ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਿੱਖਿਆ ਦੇ ਸਿਰਜਨਾਤਮਕ ਨਵੀਨੀਕਰਨ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੇ ਆਰੰਭ ਵਿੱਚ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸਕੂਲ ਦੇ ਕਿੰਡਰਗਾਰਟਨ ਦੇ ਅਧਿਆਪਕਾਂ ਨੇ ਨਵੇਂ ਸੈਸ਼ਨ 2022-23 ਵਿੱਚ ਹੋਣ ਵਾਲੇ ਪਾਠਕ੍ਰਮ ਅਤੇ ਸਹਿ ਪਾਠਕ੍ਰਮ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਮੁੱਖ ਮਹਿਮਾਨ ਸ਼੍ਰੀਮਤੀ ਮੇਘਾ ਮਾਨ ਨੇ ਦੱਸਿਆ,“ਸੇਂਟ ਜੇਵੀਅਰਜ਼ ਸਕੂਲ ਇੱਕ ਅਜਿਹੀ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਨੂੰ ਪਿਆਰ ਅਤੇ ਧਿਆਨ ਨਾਲ ਸਿਰਜਿਆ ਜਾਂਦਾ ਹੈ”ਉਹਨਾਂ ਨੇ ਸਕੂਲ ਦੇ ਮੈਨੇਜਮੈਂਟ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਮਹਿਮਾਨਾਂ ਦਾ ਮਨ ਮੋਹ ਲਿਆ।