ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ : ਸ੍ਰੀ ਗੁਰੂ ਹਰਿਕਿ੍ਰਸਨ ਪਬਲਿਕ ਸਕੂਲ ਦੇ ਵਿਹੜੇ ਵਿੱਚ ਅੱਜ “ਕਲਾਸਰੂਮ ਪ੍ਰਬੰਧਨ‘ ਉੱਤੇ ਕਾਰਜਸਾਲਾ ਦਾ ਅਯੋਜਨ ਕੀਤਾ ਗਿਆ। ਇਸ ਕਾਰਜਸਾਲਾ ਵਿੱਚ ਸਕੂਲ ਨੇ ਬੜੇ ਉਤਸਾਹ-ਪੂਰਵਕ ਹਿੱਸਾ ਲਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਸ੍ਰੀਮਤੀ ਸੁਰਭੀ ਅਰੋੜਾ ਨੇ ਅਪਣੇ ਵਿਚਾਰ ਪੇਸ ਕੀਤੇ। ਉਹਨਾਂ ਨੇ ਕਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਿਨ੍ਹਾਂ ਨੇ ਅਧਿਆਪਕਾਂ ਵਿੱਚ ਚੁਸਤੀ ਤੇ ਤਾਜਗੀ ਪੈਦਾ ਕੀਤੀ। ਉਹਨਾਂ ਨੇ ਅਧਿਆਪਕਾਂ ਦਾ ‘ਮਾਰਗਦਰਸਨ ਕਰਦੇ ਹੋਏ ਦੱਸਿਆ ਕਿ ਇਹਨਾਂ ਜੀਵਨ ਅਧਾਰਤ ਹੁਨਰਾਂ ਵਿੱਚ ਕਿਵੇਂ ਸਾਮਲ ਹੋਣਾ ਹੈ ਅਤੇ ਕਲਾਸਰੂਮ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਸਥਿਤੀਆਂ ਨਾਲ ਕਿਵੇਂ ਨਜਿੱਠਣਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਜਮਾਤ ਵਿੱਚ ਵਿੱਦਿਅਕ ਉਦੇਸਾਂ ਨੂੰ ਹਾਸਲ ਕਰਨ ਲਈ ਸਾਰੀਆਂ ਸੁਵਿਧਾਵਾਂ ਉਪਲਬਧ ਹੋਈਆਂ ਚਾਹੀਦੀਆਂ ਹਨ ਅਤੇ ਕਲਾਸਰੂਮ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੀ ਕਲਾਸਰੂਮ ਬੰਧਨ ਹੈ। ਇਸ ਦਾ ਪਹਿਲਾ ਉਦੇਸ ਜਗਤ ਵਿੱਚ ਵਿੱਦਿਅਕ ਵਾਤਾਵਰਨ ਦਾ ਨਿਰਮਾਣ ਕਰਨਾ ਹੈ।
Share the post "ਸ੍ਰੀ ਗੁਰੂ ਹਰਿਕਿ੍ਰਸਨ ਪਬਲਿਕ ਸਕੂਲ ਵਿੱਚ ਕਲਾਸਰੂਮ ਪ੍ਰਬੰਧਨ ਉੱਤੇ ਕਾਰਜਸਾਲਾ ਦਾ ਅਯੋਜਨ"