ਸੰਗਰੂਰ ਜ਼ਿਮਨੀ ਚੋਣ: ‘ਆਪ’ ਨੇ ਕਾਂਗਰਸ ਦੇ ਚੋਣਾਵੀਂ ਗੀਤ ’ਚ ਸਿੱਧੂ ਮੂਸੇਵਾਲਾ ਦੀ ਤਸਵੀਰ ’ਤੇ ਚੁੱਕੇ ਸਵਾਲ

Date:

spot_img

ਵਿਰੋਧੀ ਪਾਰਟੀਆਂ ਨੇ ਗੈਗਸਟਰਾਂ ਨੂੰ ਸੱਤ ਦਹਾਕਿਆਂ ’ਚ ਸੁਰੱਖਿਆ ਦਿੱਤੀ: ਉਮੀਦਵਾਰ ਗੁਰਮੇਲ ਸਿੰਘ
ਸੁਖਜਿੰਦਰ ਮਾਨ
ਸੰਗਰੂਰ, 13 ਜੂਨ : ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਮੇਲ ਸਿੰਘ ਨੇ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਦੁੱਖਦਾਈ ਮੌਤ ਦਾ ਰਾਜਨੀਤੀਕਰਨ ਦਾ ਦੋਸ਼ ਲਗਾਉਂਦਿਆਂ ਦਲਵੀਰ ਸਿੰਘ ਗੋਲਡੀ ਦੇ ਹੱਕ ’ਚ ਜਾਰੀ ਕੀਤੇ ਚੋਣਾਵੀਂ ਗੀਤ ’ਚ ਮਰਹੂਮ ਗਾਇਕ ਦੀਆਂ ਤਸਵੀਰਾਂ ਦੀ ਵਰਤੋਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਕਾਂਗਰਸ ਪਾਰਟੀ ਵਲੋਂ ਦੁੱਖੀ ਪਰਿਵਾਰ ਅਤੇ ਪ੍ਰਸੰਸਕਾਂ ਦੇ ਦਿਲਾਂ ’ਤੇ ਸੱਟ ਮਾਰਨ ਬਰਾਬਰ ਹੈ। ਗੁਰਮੇਲ ਸਿੰਘ ਨੇ ਕਿਹਾ, ‘‘ਇੱਕ ਮਾਂ ਨੇ ਆਪਣਾ ਬੇਟਾ ਖੋਹ ਦਿੱਤਾ ਹੈ, ਪਰ ਇਹ ਬਹੁਤ ਦੁੱਖਦਾਈ ਹੈ ਕਿ ਕਾਂਗਰਸ ਚੋਣਾ ’ਚ ਉਸਦੀ ਮੌਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਅਜਿਹਾ ਨਾ ਕਰਕੇ ਪਰਿਵਾਰ ਅਤੇ ਪ੍ਰਸੰਸਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਸੀ।’’
ਸੂਬੇ ਦੀ ਕਾਨੂੰਨ ਵਿਵਸਥਾ ਲਈ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਲਈ ਵਿਰੋਧੀ ਪਾਰਟੀਆਂ ਦੀਆਂ ਅਲੋਚਨਾ ਕਰਦਿਆਂ ਗੁਰਮੇਲ ਸਿੰਘ ਨੇ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 70 ਸਾਲਾਂ ’ਚ ਗੈਂਗਸਟਰਾਂ ਨੂੰ ਪਨਾਹ ਅਤੇ ਸੁਰੱਖਿਆ ਦਿੱਤੀ ਹੈ, ਪਰ ਇਹ ਪਾਰਟੀਆਂ ਕੇਵਲ ਤਿੰਨ ਮਹੀਨਿਆਂ ਵਾਲੀ ਭਗਵੰਤ ਮਾਨ ਸਰਕਾਰ ਦੇ ਸਿਰ ਦੋਸ਼ ਮੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਵੱਲੋਂ ਲਏ ਫ਼ੈਸਲਿਆਂ ਅਤੇ ਸਰਕਾਰ ਦੀ ਸ਼ਾਖ ਖ਼ਰਾਬ ਕਰਨ ਲਈ ਹੋਛੇ ਰਾਜਨੀਤਿਕ ਹੱਥਕੰਡੇ ’ਤੇ ਉਤਰ ਆਈਆਂ ਹਨ।ਇਸ ਦੌਰਾਨ ਉਨ੍ਹਾਂ ਹਲਕੇ ਦੇ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਲਈ ਸੋਮਵਾਰ ਨੂੰ ਕਰੀਬ 20 ਪਿੰਡਾਂ ਦਾ ਦੌਰਾ ਕੀਤਾ।ਗੁਰਮੇਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ ਭਲਾਈ ਕੰਮਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ, ਜਿਹੜੇ ਕੰਮ ਸਰਕਾਰ ਨੇ ਮਾਤਰ ਤਿੰਨ ਮਹੀਨਿਆਂ ’ਚ ਕੀਤੇ ਹਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ‘ਚ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਮਾਸੂਮ ਭੈਣ-ਭਰਾ ਨਹਿਰ ‘ਚ ਰੁੜੇ

Bathinda News: Bathinda 'ਚ ਮੰਗਲਵਾਰ ਦੇਰ ਸ਼ਾਮ ਨੂੰ ਵਾਪਰੀ...

ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ?:- ਬਲਤੇਜ ਪੰਨੂ

👉ਪ੍ਰਦਰਸ਼ਨਾਂ ਵਿੱਚ ਔਰਤਾਂ ਨੂੰ ਨਾਲ ਲੈ ਕੇ ਜਾਣ ਵਾਲੀ...