ਪਹਿਲਾਂ ਸਰਕਾਰ ਨੰਬਰਦਾਰਾਂ ਨੂੰ ਦੇ ਚੁੱਕੀ ਹੈ ਸਮਰਾਟ ਫੋਨ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਨਵੰਬਰ :ਹਰਿਆਣਾ ਸਰਕਾਰ ਨੇ ਸੂਬੇ ਦੇ ਨੰਬਰਦਾਰਾਂ ਨੂੰ ਮੋਬਾਇਲ ਫੋਨ ਦਾ ਤੋਹਫਾ ਦੇਣ ਦੇ ਬਾਅਦ ਹੁਣ ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜ ਲੱਖ ਤੱਕ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੀ ਵੀ ਤਿਆਰੀ ਕਰ ਲਈ ਹੈ। ੮ਇਸ ਸਬੰਧ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਐਮਓਯੂ ਕਰ ਅੱਗੇ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਡਿਪਟੀ ਸੀਐਮ ਅੱਜ ਇੱਥੇ ਮਾਲ ਅਤੇ ਆਯੂਸ਼ਮਾਨ ਭਾਰਤ ਹਰਿਆਣਾ ਹੈਲਥ ਪ੍ਰੋਟੈਕਸ਼ਨ ਅਥਾਰਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਨੰਬਰਦਾਰ, ਪ੍ਰਸਾਸ਼ਨ ਤੇ ਆਮਜਨਤਾ ਦੇ ਵਿਚ ਸੇਤੂ ਦਾ ਕੰਮ ਕਰਦੇ ਹਨ। ਨੰਬਰਦਾਰਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਸੂਬਾ ਸਰਕਾਰ ਨੇ ਪਹਿਲਾਂ ਆਪਣੀ ਐਲਾਨ ਅਨੁਰੂਪ ਉਨ੍ਹਾਂ ਨੂੰ ਸਮਾਰਟ ਮੋਬਾਇਲ ਫੋਨ ਦਿੱਤੇ ਹਨ। ਇਸ ਤੋਂ ਉਹ ਕਾਨੂੰ ਵਿਵਸਥਾ, ਪਿੰਡ ਦੇ ਵਿਕਾਸ ਕੰਮਾਂ ਦੇ ਬਾਰੇ ਵਿਜ ਜਿਲ੍ਹਾ ਪ੍ਰਸਾਸ਼ਨ ਨੂੰ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਣਗੇ। ਵਾਟਸਐਪ, ਫੇਸਬੁੱਕ ਆਦਿ ਦੇ ਜਰਇਏ ਇਕ ਦੂਜੇ ਦੇ ਸੰਪਰਕ ਵਿਚ ਰਹਿ ਸਕਣਗੇ। ਡਿਪਟੀ ਸੀਐਮ ਨੇ ਅੱਗੇ ਦਸਿਆ ਕਿ ਹੁਣ ਰਾਜ ਸਰਕਾਰ ਯੋਗ ਨੰਬਰਦਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਣਾ ਚਾਹੁੰਦੀ ਹੈ, ਇਸ ਯੋਜਨਾ ਦਾ ਉਦੇਸ਼ ਗੰਭੀਰ ਬੀਮਾਰੀਆਂ ਹੋਣ ‘ਤੇ ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭ ਦੇਣਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਭਾਰਤ ਵਿਚ ਜਨਤਕ ਤੇ ਨਿਜੀ ਸੂਚੀਬੱਧ ਹਸਪਤਾਲਾਂ ਵਿਚ ਸੈਕੇਂਡਰੀ ਅਤੇ ਟਰਸਰੀ ਸਿਹਤ ਊਪਚਾਰ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤਕ ਦੀ ਰਕਮ ਨਾਭਕਾਰਾਂ ਨੂੰ ਮਹੁਇਆ ਕਰਾਈ ਜਾਂਦੀ ਹੈ। ਇਹ ਯੋਜਨਾ ਸੇਵਾ ਸੰਸਥਾਨ ਮਤਲਬ ਹਸਪਤਾਲਾਂ ਵਿਚ ਲਾਭਕਾਰਾਂ ਨੂੰ ਸਿਹਤ ਸੇਵਾਵਾਂ ਫਰੀ ਪ੍ਰਦਾਨ ਕਰਦੀ ਹੈ। ਆਯੂਸ਼ਮਾਨ ਭਾਰਤ ਯੋਜਨਾ ਮੈਡੀਕਲ ਉਪਚਾਰ ਤੋਂ ਉਤਪਨ ਬਹੁਤ ਵੱਧ ਖਰਚ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।ਇਸ ਮੌਕੇ ‘ਤੇ ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿੱਤ ਕਮਿਸ਼ਨਰ ਵੀ ਐਸ ਕੁੰਡੂ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਮਹਾਨਿਦੇਸ਼ਕ ਟੀਐਲ ਸਤਯਪ੍ਰਕਾਸ਼, ਆਯੂਸ਼ਮਾਨ ਭਾਰਤ ਹਰਿਆਣਾ ਹੈਲਥ ਪ੍ਰੋਟੈਕਸ਼ਨ ਅਥਾਰਿਟੀ ਦੇ ਸੀਈਓ ਪ੍ਰਭਜੋਤ ਸਿੰਘ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
Share the post "ਹਰਿਆਣਾ ‘ਚ ਨੰਬਰਦਾਰਾਂ ਨੂੰ ਆਯੂਸ਼ਮਾਨ ਯੋਜਨਾ ਤਹਿਤ ਮਿਲੇਗਾ ਪੰਜ ਲੱਖ ਦਾ ਮੁਫਤ ਇਲਾਜ"