ਹਰਿਆਣਾ ਦਾ ਬਜਟ ਪਹਿਲੀ ਵਾਰ ਵਿਧਾਨ ਸਭਾ ਕਮੇਟੀਆਂ ਰਾਹੀਂ ਹੋਵੇਗਾ ਪਾਸ

0
8

ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਗਠਨ ਦੀ ਅੱਠ ਕਮੇਟੀਆਂ
ਹਰਿਆਣਾ ਗਠਨ ਦੇ ਬਾਅਦ ਪਹਿਲੀ ਵਾਰ ਬਜਟ ਪਾਸ ਕਰਨ ਦੇ ਲਈ ਅਪਣਾਈ ਗਈ ਲੋਕ ਸਭਾ ਦੀ ਪੱਦਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 8 ਮਾਰਚ:  ਹਰਿਆਣਾ ਵਿਧਾਨਸਭਾ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਵਿੱਤ ਮੰਤਰੀ ਵਜੋ ਸਾਲ 2022-23 ਦੇ ਲਈ 1,77,255.99 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਨੂੰ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਵਿਧਾਨਸਭਾ ਕਮੇਟੀਆਂ ਰਾਹੀਂ ਲੋਕਸਭਾ ਦੀ ਤਰਜ ‘ਤੇ ਪਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਵਿਧਾਨਸਭਾ ਦੀ ਅੱਠ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਆਪਣੇ 2.25 ਘੰਟੇ ਦੇ ਬਜਟ ਭਾਸ਼ਨ ਦੇ ਬਾਅਦ ਸ੍ਰੀ ਗਿਆਨ ਚੰਦ ਗੁਪਤਾ ਨੇ ਇਸ ਵਿਧਾਨਸਭਾ ਕਮੇਟੀਆਂ ਦਾ ਐਲਾਨ ਸਦਨ ਵਿਚ ਕੀਤਾ। ਵਿਧਾਨਸਭਾ ਸਪੀਕਰ ਸ੍ਰੀ ਰਣਬੀਰ ਸਿੰਘ ਗੰਗਵਾ ਕਮੇਟੀ-1 ਦੇ ਚੇਅਰਮੈਨ ਹੋਣਗੇ, ਜਦੋਂ ਕਿ ਵਿਧਾਇਕ ਅਸੀਮ ਗੋਇਲ ਕਮੇਟੀ-2, ਵਿਧਾਇਥ ਗੀਤਾ ਭੁੱਕਲ ਕਮੇਟੀ -3, ਵਿਧਾਇਕ ਇਸ਼ਵਰ ਸਿੰਘ ਕਮੇਟੀ-4, ਵਿਧਾਇਕ ਸੀਮਾ ਤਿ੍ਰਖਾ ਕਮੇਟੀ-5, ਵਿਧਾਇਕ ਕਿਰਣ ਚੌਧਰੀ ਕਮੇਟੀ-6, ਵਿਧਾਇਕ ਪ੍ਰਮੋਦ ਵਿਜ ਕਮੇਟੀ-7 ਅਤੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਕਮੇਟੀ-8 ਦੇ ਚੇਅਰਮੈਨ ਹੋਣਗੇ।
ਕਮੇਟੀ ਦੇ ਹੋਰ ਮੈਂਬਰਾਂ ਦਾ ਐਲਾਨ ਵਿਧਾਨਸਭਾ ਸਕੱਤਰੇਤ ਵੱਲੋਂ ਅੱਜ ਹੀ ਜਾਰੀ ਕੀਤਾ ਜਾਵੇਗਾ ਅਤੇ ਬਜਟ ਸੈਸ਼ਨ ਲਈ ਜਾਰੀ ਸਮੇਂਸੀਮਾ ਅਨੂਸਾਰ 9 ਤੋਂ 11 ਫਰਵਰੀ (ਤਿੰਨ ਦਿਨ) ਵਿਧਾਨਸਭਾ ਦੀ ਕੋਈ ਮੀਟਿੰਗ ਨਈਂ ਹੋਵੇਗੀ, ਜਦੋਂ ਕਿ ਇਹ ਤਿੰਨ ਸਰਕਾਰੀ ਕਾਰਜ ਦਿਨ ਹਨ ਅਤੇ ਵਿਧਾਨਸਭਾ ਦੀ ਗਠਨ ਇਹ ਵਿਧਾਨਸਭਾ ਕਮੇਟੀਆਂ ਬਜਟ ਦੇ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾਂ ਕਰ 14 ਮਾਰਚ ਨੂੰ ਆਪਣੀ ਰਿਪੋਰਟ ਸਦਨ ਵਿਚ ਪੇਸ਼ ਕਰਣਗੇ। ਇਹ ਕਮੇਟੀ ਸ਼ਨੀਵਾਰ, ਛੁੱਟੀ ਦੇ ਦਿਨ ਵੀ ਕੰਮ ਕਰਣਗੀਆਂ, ਜਿਸ ਦੇ ਲਈ ਵਿਧਾਨਸਭਾ ਸਪੀਕਰ ਨੇ ਵਿਧਾਨਸਭਾ ਦੀ ਜਿਆਦਾਤਰ ਕਾਰਵਾਈ ਵਿਚ ਇਸ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here