ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਵਿਧਾਨ ਸਭਾ (ਮਂੈਬਰਾਂ ਦੇ ਤਨਖਾਹ, ਭੱਤੇ ਅਤੇ ਪੈਂਸ਼ਨ) ਐਕਟ, 1975 ਦੀ ਧਾਰਾ 3ਸੀ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ, ਜਿਸ ਦੇ ਤਹਿਤ ਵਿਧਾਨ ਸਭਾ ਮੈਂਬਰਾਂ ਵੱਲੋਂ ਨੋਟੀਫਿਾਇਡ ਸਕੱਤਰੇਤ ਭੱਤਾ ਅਤੇ ਡਰਾਈਵਰ ਭੱਤਾ ਸਿੱਧੇ ਕਿਸੇ ਵਿਅਕਤੀ ਦੇ ਖਾਤੇ ਤੋਂ ਡੇਬਿਟ ਕੀਤਾ ਜਾਵੇਗਾ। ਮੂਲ ਐਕਟ ਦੀ ਧਾਰਾ 3ਸੀ ਦੇ ਸੋਧ ਬਾਅਦ ਨਵੀਂ ਧਾਰਾ 3ਡੀ ਸ਼ਾਮਿਲ ਕੀਤੀ ਜਾਵੇਗੀ ਜਿਸ ਦੇ ਤਹਿਤ ਇਕ ਮੈਂਬਰ 20,000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਡਰਾਈਵਰ ਭੱਤਾ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਹਰਿਆਣਾ ਵਿਧਾਨਸਭਾ ਸਕੱਤਰੇਤ ਉਸ ਵਿਅਕਤੀ ਨੂੰ ਭੁਗਤਾਨ ਕਰ ਸਕੇਗਾ ਜਿਸ ਨੂੰ ਵਿਧਾਨਸਭਾ ਮੈਂਬਰ ਨੇ ਡਰਾਈਵਰ ਵਜੋ ਕੰਮ ਕਰਨ ਲਈ ਨੋਟੀਫਿਾਇਡ ਕੀਤਾ ਹੈ। ਬੇਸ਼ਰਤੇ ਕਿ ਮੈਂਬਰ ਵੱਲੋਂ ਇਸ ਤਰ੍ਹਾ ਨੋਟੀਫਾਇਡ ਵਿਅਕਤੀ ਮੈਂਬਰ ਦੀ ਇੱਛਾ ਅਨੁਸਾਰ ਉਸ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ। ਇਸ ਤੋਂ ਇਲਾਵਾ, ਵਿਧਾਨਸਭਾ ਮੈਂਬਰ ਨੂੰ ਮਿਲਣ ਵਾਲਾ 15,000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਸਕੱਤਰੇਤ ਭੱਤੇ ਦੀ ਰਕਮ ਨੂੰ ਵਧਾ ਕੇ 20 ਹਜਾਰ ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਇਸ ਰਕਮ ਨੂੰ ਮੈਂਬਰ ਵੱਲੋਂ ਸਕੱਤਰੇਤ ਕੰਮਾਂ ਦੇ ਲਈ ਮੈਂਬਰ ਦੇ ਸਕੱਤਰ ਵਜੋ ਕੰਮ ਕਰਨ ਵਾਲੇ ਨੋਟੀਫਾਇਡ ਵਿਅਕਤੀ ਨੂੰ ਹਰਿਆਣਾ ਵਿਧਾਨਸਭਾ ਸਕੱਤਰੇਤ ਭੁਗਤਾਨ ਕਰ ਸਕਦਾ ਹੈ।
ਹਰਿਆਣਾ ਦੇ ਵਿਧਾਇਕਾਂ ਦੇ ਪੀਏ ਅਤੇ ਡਰਾਈਵਰਾਂ ਨੂੰ ਮਿਲਣਗੇ 20-20 ਹਜ਼ਾਰ
5 Views