ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਗਸਤ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਲੋਕਾਂ ਨੂੰ 15 ਅਗਸਤ ਦੇ ਮੌਕੇ ’ਤੇ ਇਕ ਤੋਹਫਾ ਦਿੰਦਿਆਂ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀ ਆਮਦਨ ਸੀਮਾ 1 ਲੱਖ 80 ਹਜਾਰ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੀਏਮ ਨੇ ਇਹ ਵੀ ਐਲਾਨ ਕੀਤਾ ਕਿ ਭਵਿੱਖ ਵਿਚ ਸੂਬੇ ਦੀ ਹਰ ਪੰਚਾਇਤ ਦਾ ਹਿਸਾਬ-ਕਿਤਾਬ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਓ) ਨੂੰ ਰੱਖਨਾ ਹੋਵੇਗਾ। ਇਸ ਤੋਂ ਪਹਿਲਾਂ ਪੰਚਾਇਤ ਪੱਧਰ ਦਾ ਲੇਖਾ ਜੋਖਾ ਗ੍ਰਾਮ ਸਕੱਤਰ ਹੀ ਦੇਖਦਾ ਸੀ।
ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ
ਮੁੱਖ ਮੰਤਰੀ ਨੇ ਇਹ ਦੋ ਮੁੱਖ ਐਲਾਨ ਯਮੁਨਾਨਗਰ ਜਿਲ੍ਹਾ ਦੇ ਪਿੰਡ ਬਕਾਨਾ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਅੱਜ ਕੀਤੇ ਹਨ। ਜਨਸੰਵਾਦ ਪ੍ਰੋਗ੍ਰਾਮ ਵਿਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇੇ ਕਿਹਾ ਕਿ 1 ਮਹੀਨੇ ਦੇ ਲਈ ਆਯੂਸ਼ਮਾਨ ਕਾਰਡ ਬਨਾਉਣ ਲਈ ਪੋਰਟਲ ਖੋਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੇਂ ਐਲਾਨ ਨਾਲ 8 ਲੱਖ ਨਵੇਂ ਪਰਿਵਾਰਾਂ ਦੇ ਇਸ ਯੋਜਨਾ ਵਿਚ ਸ਼ਾਮਿਲ ਹੋਣ ਦਾ ਅੰਦਾਜਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਕੋਈ ਪ੍ਰੀਮੀਅਮ ਨਹੀਂ ਦੇਣਾ ਪਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖ਼ਤਰਾ
ਪਰ ਜਿਨ੍ਹਾਂ ਲੋਕਾਂ ਦੀ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਵੇਗੀ ਉਸ ਪਰਿਵਾਰ ਨੂੰ ਸਿਰਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਹੋਵੇਗਾ।ਉਨ੍ਹਾਂ ਨੇ ਦਸਿਆ ਕਿ ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਵਿਚ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ ਲਗਭਗ 38 ਲੱਖ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਹਰਿਆਣਾ ਸਰਕਾਰ ਆਯੂਸ਼ਮਾਨ ਭਾਰਤ ਯੋਜਨਾ ਤਹਿਤ 500 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਇਸ ਮੌਕੇ ’ਤੇ ਸਾਂਸਦ ਨਾਇਬ ਸੈਨੀ, ਸਾਬਕਾ ਮੰਤਰੀ ਕਰਣਦੇਵ ਕੰਬੋਜ ਵੀ ਮੌਜੂਦ ਸਨ।
Share the post "ਹਰਿਆਣਾ ਸਰਕਾਰ ਦਾ ਤੋਹਫ਼ਾ: ਆਯੂਸ਼ਮਾਨ ਕਾਰਡ ਬਣਾਉਣ ਲਈ ਆਮਦਨ ਹੱਦ 3 ਲੱਖ ਕਰਨ ਦਾ ਐਲਾਨ"