ਕਬੀਰ ਜੈਯੰਤੀ ‘ਤੇ ਮੁੱਖ ਮੰਤਰੀ ਦਾ ਵੱਡਾ ਐਲਾਨ- ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪ੍ਰਮੋਸ਼ਨ ਵਿਚ ਕੈਡਰ ਅਨੁਸਾਰ ਰਾਖਵਾਂ ਦਾ ਮਿਲੇਗਾ ਅਧਿਕਾਰ
ਰਾਜ ਪੱਧਰ ਸੰਤ ਕਰੀਬ ਦਾਸ ਜੈਯੰਤੀ ‘ਤੇ ਰੋਹਤਕ ਵਿਚ ਸ਼ਾਨਦਾਰ ਸਮਾਰੋਹ ਪ੍ਰਬੰਧਿਤ
ਸੰਤ ਕਰੀਬ ਦੇ ਸਿਦਾਂਤਾ ਦੇ ਅਨੁਰੂਪ ਸਰਕਾਰ ਅੰਤੋਂਦੇਯ ਨੂੰ ਵਚਨਬੱਧ – ਮਨੋਹਰ ਲਾਲ
ਕਮਜੋਰ ਵਰਗਾਂ ਦੇ ਸਮੂਚੇ ਵਿਕਾਸ ਹੀ ਸੰਤ ਕਰੀਬ ਦਾਸ ਨੂੰ ਸੱਚੀ ਸ਼ਰਧਾਂਜਲੀ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੂਨ :- ਰੋਹਤਕ ਵਿਚ ਪ੍ਰਬੰਧਿਤ ਰਾਜ ਪੱਧਰੀ ਸੰਤ ਕਰੀਬ ਦਾਸ ਜੈਯਤੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਪ੍ਰਮੋਸ਼ਨ ਵਿਚ ਕੇਂਦਰ ਦੀ ਤਰ੍ਹਾ ਕੈਡਰ ਦੇ ਹਿਸਾਬ ਨਾਲ ਰਾਖਵਾਂ ਦਾ ਪ੍ਰਾਵਧਾਨ ਕੀਤਾ ਜਾਵਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਜਿਨ੍ਹੇ ਵੀ ਵਿਦਿਅਕ ਸੰਸਥਾਨ, ਧਰਮਸ਼ਾਲਾਵਾਂ ਨਾ ਸਿਰਫ ਅਨੁਸੂਚਿਤ ਜਾਤੀ ਸਗੋ ਪਿਛੜੇ ਸਮਾਜ ਦੀ ਹੈ, ਉਨ੍ਹਾਂ ਵਿਚ ਇਕ ਕਮਰਾ ਉਪਲਬਧ ਹੋਣ ‘ਤੇ ਸਿਖਿਆ ਵਿਭਾਗ ਵੱਲੋਂ ਲਾਇਬ੍ਰੇਰੀ ਦੀ ਵਿਵਸਥਾ ਕਰਵਾਈ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਨਾ ਸਿਰਫ ਅਨੁਸੂਚਿਤ ਜਾਤੀ ਸਗੋਪਿਛੜੇ ਸਮਾਜ ਦੀ ਧਰਮਸ਼ਾਲਾਵਾਂ ਵਿਚ 5 ਕਿਲੋਵਾਟ ਦਾ ਸੋਲਰ ਪਲਾਂਟ ਲਗਾਉਣ ਵਿਚ 75 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ। ਐਨਆਈਟੀ ਅਤੇ ਆਈਆਈਟੀ ਵਿਚ ਰਾਖਵਾਂ ਦੀ ਵਿਵਸਥਾ ਲਈ ਕੇਂਦਰ ਨਾਲ ਗੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਸਮਾਜ ਦੀ ਸਾਢੇ ਪੰਜ ਏਕੜ ਜਮੀਨ ਵਿਚ ਵਿਦਿਅਕ ਸੰਸਥਾਨ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਜਮੀਨ ਵਿਚ ਕੋਈ ਵੀ ਇਕ ਪ੍ਰੋਜੈਕਟ ਜੋ 51 ਲੱਖ ਰੁਪਏ ਤਕ ਦਾ ਹੋਵੇ, ਉਸ ਨੂੰ ਸਰਕਾਰ ਵੱਲੋਂ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸੰਤ ਕਬੀਰ ਜੀ ਦੇ ਜਨਮ ਸਥਾਨ ਬਨਾਰਸ ਦੀ ਜੋ ਵੀ ਕੋਈ ਯਾਤਰਾ ਕਰਨਾ ਚਾਹੁੰਦਾ ਹੋਵੇ ਉਸ ਦੇ ਲਈ ਰੇਲਵੇ ਦਾ ਕਿਰਾਇਆ ਸੱਭ ਨੂੰ ਦਿੱਤਾ ਜਾਵੇਗਾ। ਉੱਥੇ ਹੀ ਸੂਬੇ ਵਿਚ ਕਿਸੇ ਇਕ ਸੰਸਥਾਨ ਦਾ ਨਾਂਅ ਸੰਤ ਕਬੀਰ ਦੇ ਨਾਂਅ ਨਾਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਉਨ੍ਹਾਂ ਦੇ ਸਰਕਾਰੀ ਨਿਵਾਸ ਦਾ ਨਾਂਅ ਵੀ ਸੰਤ ਕਰੀਬ ਕੁਟੀਰ ਕੀਤਾ ਜਾਵੇਗਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੰਤ ਕਬੀਰ ਦਾਸ ਜੀ ਧਾਰਮਿਕ ਏਕਤਾ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਨੇ ਮਨੁੱਖਤਾ ਨੂੰ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਨੁਮਾਇੰਦੇ ਅੱਜ ਵੀ ਉਨ੍ਹਾਂ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਸਿਖਿਆਵਾਂ ਸਮਾਜ ਦੀ ਧਰੋਹਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੰਤ ਕਬੀਰ ਦੇ ਸਿਦਾਂਤਾਂ ਦੇ ਅਨੁਰੂਪ ਅੰਤੋਂਦੇਯ ਨੂੰ ਵਚਨਬੱਧ ਹਨ। ਉਨ੍ਹਾਂ ਦੀ ਸਿਖਿਆਵਾਂ ਅਤੇ ਵਿਚਾਰ ਅੱਜ ਵੀ ਕੰਮ ਕਰ ਰਹੀ ਹੈ। ਕਮਜੋਰ ਵਰਗਾਂ ਦਾ ਸਮੂਚਾ ਵਿਕਾਸ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਾਤਪਾਤ ਦੇ ਭੇਦਭਾਵ ਨੂੰ ਭੁਲਕੇ ਮਨੁੱਖਤਾ ਨਾਲ ਪ੍ਰੇਮ ਕਰਨ ਦਾ ਸੰਕਲਪ ਲੈਣ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੰਤ ਮਹਾਰਪੁਰਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਸੰਤ ਮਹਾਪੁਰਖਾਂ ਦੀ ਜੈਯੰਤੀ ‘ਤੇ ਰਾਜ ਪੱਧਰ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਂਦੇ ਹਨ। ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਾਜ ਪੱਧਰੀ ਸਮਾਰੋਹ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਵੀ ਰਾਜ ਪੱਧਰੀ ਪ੍ਰਬੰਧ ਕੀਤਾ ਹੈ। ਇਸੀ ਤਰ੍ਹਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਪਰਾਕ੍ਰਮ ਦਿਵਸ ਅਤੇ ਸੰਤ ਕਬੀਰ ਦਾਸ ਜੀ ਦੀ ਜੈਯੰਤੀ ਵੀ ਇਸੀ ਲੜੀ ਦਾ ਹਿੱਸਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੱਭਕਾ ਸਾਥ-ਸੱਭਕਾ ਵਿਕਾਸ- ਸੱਭਕਾ ਪ੍ਰਯਾਸ ਦਾ ਮੂਲਮੰਤਰ ਦਿੱਤਾ। ਇਸੀ ਤਰ੍ਹਾ ਅਸੀਂ ਵੀ ਹਰਿਆਣਾ ਇਕ-ਹਰਿਆਣਵੀ ਇਕ ਦਾ ਸੰਕਲਪ ਲਿਆ। ਸਾਡੀ ਸਰਕਾਰ ਹਰ ਗਰੀਰ, ਪੀੜਤ ਅਤੇ ਵਾਂਝੇ ਨੂੰ ਮਜਬੂਤ ਕਰਨ ਦੇ ਲਈ ਪ੍ਰਤੀਬੱਧ ਹੈ। ਸਰਕਾਰ ਨੇ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਤਕ ਲਾਭ ਪਹੁੰਚਾਉਣ ਦੀ ਮੁਹਿੰ ਚਲਾਈ ਹੈ। ਸੂਬੇ ਵਿਚ ਯੋਗਤਾ ਦੇ ਆਧਾਰ ‘ਤੇ ਨੋਕਰੀ ਦਿੱਤੀ ਜਾ ਰਹੀ ਹੈ ਅਤੇ 156 ਸਥਾਨਾਂ ‘ਤੇ 570 ਅੰਤੋਂਦੇਯ ਮੇਲਾ ਦਿਵਸ ਪ੍ਰਬੰਧਿਤ ਕੀਤੇ ਗਏ ਹਨ। ਇਸ ਦੇ ਤਹਿਤ ਹੁਣ ਤਕ 48 ਹਜਾਰ ਤੋਂ ਵੱਧ ਲੋਗਾਂ ਨੂੰ ਰੁਜਗਾਰ ਅਤੇ 4037 ਨੂੰ ਲੋਨ ਦਿੱਤਾ ਜਾ ਚੁੱਕਾ ਹੈ। ਹੁਣ ਇੰਨ੍ਹਾਂ ਮੇਲਾ ਦਾ ਤੀਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ।
ਮੁੱਖ ਮਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਉੱਚੇਰੀ ਸਿਖਿਆ ਲਈ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਤਹਿਤ ਫਰੀ ਕੋਚਿੰਗ ਉਪਲਬਧ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ 12ਵੀਂ ਤਕ ਮੁੰਫਤ ਕਿਤਾਬਾਂ, ਵਰਦੀ ਤੇ ਲੇਖਨ ਸਮੱਗਰੀ ਦਿੱਤੀ ਜਾ ਰਹੀ ਹੈ। ਗਰੀਬ ਪਰਿਵਾਰਾਂ ਦੀ ਬੇਟੀਆਂ ਦੀ ਕਾਲਜ-ਯੂਨੀਵਰਸਿਟੀ ਵਿਚ ਵੀ ਫੀਸ ਨਹੀਂ ਲਗਦੀ ਹੈ। ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਵਿਚ ਦਾਖਲਾ ਤਹਿਤ 10 ਫੀਸਦੀ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੈਡੀਕਲ ਪੀਜੀ ਵਿਚ ਨਿਯਮਤ ਰਾਖਵਾਂ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਡਾ. ਅੰਬੇਦਕਰ ਮੇਧਾਵੀ ਸਕਾਲਰਸ਼ਿਪ ਯੋਜਨਾ ਚਲਾਈ ਜਾ ਰਹੀ ਹੈ। ਯੋਜਨਾ ਦਾ ਦਾਇਰਾ ਸਾਰੇ ਵਰਗਾਂ ਲਈ ਵਧਾਇਆ ਗਿਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੋਂ ਇਲਾਵਾ ਕੈਬੀਨੇਟ ਮੰਤਰੀ ਜੇਪੀ ਦਲਾਲ, ਬਨਵਾਰੀ ਲਾਲ, ਡਾ. ਕਮਲ ਗੁਪਤਾ, ਰਾਜ ਮੰਤਰੀ ਅਨੁਪ ਧਾਨਕ ਤੇ ਓਮ ਪ੍ਰਕਾਸ਼ ਯਾਦਵ, ਸਾਂਸਦ ਸੁਨੀਤਾ ਦੁਗੱਲ, ਕਿ੍ਰਸ਼ਣ ਲਾਲ ਪੰਵਾਰ, ਰਾਮਚੰਦਰ ਜਾਂਗੜਾ, ਡੀਪੀ ਵਤਸ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ ਜਨ, ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਕਈ ਮਾਣਯੋਗ ਮੌਜੂਦ ਰਹੇ।
Share the post "ਹੁਣ ਸੰਤ ਕਬੀਰ ਕੁਟੀਰ ਦੇ ਨਾਂਅ ਨਾਲ ਜਾਣਿਆ ਜਾਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਨਿਵਾਸ"