WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹੁਣ ਹਰਿਆਣਾ ਵਿਚ ਘਰ ਬੈਠਿਆ ਹੀ ਲੱਗੇਗੀ ਬੁਢਾਪਾ ਪੈਂਸ਼ਨ

ਸੁਖਜਿੰਦਰ ਮਾਨ
ਚੰਡੀਗੜ੍ਹ, 27 ਜੂਨ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਸੀਨੀਅਰ ਨਾਗਰਿਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਬੁਢਾਪਾ ਸਨਮਾਨ ਭੱਤਾ ਯੋਜਨਾ ਦੀ ਪ੍ਰਕ੍ਰਿਆ ਵਿਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਹੁਣ ਬੁਢਾਪਾ ਸਨਮਾਨ ਭੱਤਾ ਦੇ ਲਈ ਨਾਗਰਿਕ ਸੇਵਾ ਕੇਂਦਰ (ਸੀਐਸਸੀ) ਅੰਤੋਦੇਯ ਕੇਂਦਰ ਜਾਂ ਕਿਸੇ ਹੋਰ ਸਰਕਾਰੀ ਦਫਤਰ ਵਿਚ ਵਾਰ-ਵਾਰ ਚੱਕਰ ਨਹੀਂ ਕੱਟਣੇ ਪੈਣਗੇ।ਨਵੀਂ ਪ੍ਰਕ੍ਰਿਆ ਦੇ ਤਹਿਤ ਬੁਢਾਪਾ ਸਨਮਾਨ ਭੱਤਾ ਯੋਜਲਾ ਦੇ ਤਹਿਤ ਯੋਗ ਵਿਅਕਤੀ ਨੂੰ ਆਪਣੀ ਯੋਗਤਾ ਨਿਰਧਾਰਿਤ ਕਰਨ ਲਈ ਪਰਿਵਾਰ ਪਹਿਚਾਣ ਪੱਤਰ ਗਿਣਤੀ ਦੀ ਜਰੂਰਤ ਹੋਵੇਗੀ।
ਹਰਿਆਣਾ ਪਰਿਾਵਰ ਪਹਿਚਾਣ ਅਥਾਰਿਟੀ ਬੁਢਾਪਾ ਸਨਮਾਨ ਭੱਤੇ ਲਈ ਯੋਗ ਵਿਅਕਤੀਆਂ ਦਾ ਇਲੈਕਟ੍ਰੋਨਿਕ ਰੂਪ ਵਿਚ ਡੇਟਾ ਉਪਲਬਧ ਕਰਵਾਏਗਾ ਅਤੇ ਵਿਭਾਗ ਦੀ ਯੋਜਨਾ ਦੇ ਤਹਿਤ ਹਰਿਆਣਾ ਪਰਿਵਾਰ ਪਹਿਚਾਣ ਅਥਾਰਿਟੀ ਡੇਟਾ ਟ੍ਰਾਂਸਫਰ ਪ੍ਰਕ੍ਰਿਆ ਰਾਹੀਂ ਪੂਰੇ ਵੇਰਵਾ ਦੇ ਨਾਲ ਇਕ ਸੂਚੀ ਤਿਆਰ ਕਰੇਗਾ। ਸੂਚੀ ਵਿਚ ਅਜਿਹੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਨ੍ਹਾਂ ਦੀ ਉਮਰ 60 ਸਾਲ ਜਾਂ ਉਸ ਤੋਂ ਵੱਧ ਹੋਵੇ ਅਤੇ ਪਤੀ ਜਾਂ ਪਤਨੀ ਦੀ ਆਮਦਨ ਇਕੱਠੇ ਪ੍ਰਤੀ ਸਾਲ 2 ਲੱਖ ਰੁਪਏ ਤੋਂ ਵੱਧ ਨਾ ਹੋਵੇ ਅਤੇ ਜੋ ਘੱਟ ਤੋਂ ਘੱਟ ਪਿਛਲੇ 15 ਸਾਲਾਂ ਤੋਂ ਹਰਿਆਣਾ ਦਾ ਨਿਵਾਸੀ ਹੋਵੇ।
ਹਰਿਆਣਾ ਪਰਿਵਾਰ ਪਹਿਚਾਣ ਅਥਾਰਿਟੀ ਵੱਲੋਂ ਵਿਅਕਤੀ ਦੀ ਉਮਰ, ਉਸਦੀ ਆਮਦਨ ਦੀ ਸਥਿਤੀ, ਨਿਵਾਸ ਪ੍ਰਮਾਣ ਅਤੇ ਬੈਂਕ ਖਾਤੇ ਦੇ ਵੇਰਵੇ ਦੀ ਜਾਣਕਾਰੀ ਬਾਅਦ ਹਰਿਆਣਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੂੰ ਹੋਰ ਕਿਸੇ ਤਰ੍ਹਾ ਦੇ ਤਸਦੀਕ ਦੀ ਜਰੂਰਤ ਨਹੀਂ ਹੋਵੇਗੀ। ਜੇਕਰ ਵਿਭਾਗ ਦੀ ਜਾਣਕਾਰੀ ਵਿਚ ਸੂਚਨਾ /ਤਸਦੀਕ ਦੀ ਸਚਾਈ ਦੇ ਸਬੰਧ ਵਿਚ ਕੋਈ ਵਿਸ਼ੇਸ਼ ਤੱਥ ਆਉਂਦਾ ਹੈ ਤੇ ਉਸ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਅੱਗੇ ਦੀ ਜਾਂਚ ਲਈ ਹਰਿਆਣਾ ਪਰਿਵਾਰ ਪਹਿਚਾਣ ਅਥਾਰਿਟੀ ਨੂੰ ਭੇਜਿਆ ਜਾਵੇਗਾ।

Related posts

ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਸਿਰਸਾ ਲੋਕ ਸਭਾ ਹਲਕੇ ਤੋਂ ਨਾਮਜਦਗੀ ਕਾਗਜ਼ ਕੀਤੇ ਦਾਖ਼ਲ

punjabusernewssite

ਹਰਿਆਣਾ ’ਚ ਗਣਤੰਤਰ ਦਿਵਸ ਦੇ ਮੌਕੇ ’ਤੇ ਕੈਦੀਆਂ ਨੂੰ ਮਿਲੇਗੀ ਤਿੰਨ ਮਹੀਨੇ ਤਕ ਦੀ ਛੋਟ – ਜੇਲ ਮੰਤਰੀ ਰਣਜੀਤ ਸਿੰਘ

punjabusernewssite

ਛੁੱਟੀ ਵਾਲੇ ਦਿਨ ਖੁੱਲੇ ਸਕੂਲ ’ਚ ਬੱਚੇ ਲਿਜਾ ਰਹੀ ਸਕੂਲ ਬੱਸ ਪਲਟੀ, ਸੱਤ ਬੱਚਿਆਂ ਦੀ ਮੌਤ, ਦਰਜ਼ਨਾਂ ਜਖਮੀ

punjabusernewssite