ਹੁਣ ਹਾਰ ਦੇ ਜ਼ਿੰਮੇਵਾਰ ਹੀ ਕਰ ਰਹੇ ਨੇ ਮੰਥਨ ਦਾ ਨਾਟਕ : ਪਵਨ ਦੀਵਾਨ

Date:

spot_img

ਹਰੀਸ ਚੌਧਰੀ ਦਾ ਅਸਤੀਫਾ ਲਵੇ ਹਾਈ ਕਮਾਂਡ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਮਾਰਚ: ਪੰਜਾਬ ਵਿਚ ਕਾਂਗਰਸ ਦੀ ਹਾਰ ਨੂੰ ਲੈ ਕੇ ਮੰਥਨ ਦੇ ਨਾਟਕ ‘ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਵਨ ਦੀਵਾਨ ਨੇ ਸਖਤ ਟਿੱਪਣੀ ਕੀਤੀ ਹੈ। ਖਾਸ ਕਰਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ ਚੌਧਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੀਤੀਆਂ ਦਾ ਜਿਕਰ ਕਰਦਿਆਂ ਉਨ੍ਹਾਂ ਸਵਾਲ ਕੀਤਾ ਹੈ ਕਿ ਜਦੋਂ ਦੋਸੀ ਹੀ ਜੱਜ ਹਨ, ਤਾਂ ਇਨਸਾਫ ਕੌਣ ਕਰੇਗਾ? ਇੱਥੇ ਜਾਰੀ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਐਮ.ਪੀ ਮਨੀਸ਼ ਤਿਵਾੜੀ ਦੇ ਨਜਦੀਕੀ ਮੰਨੇ ਜਾਣ ਵਾਲੇ ਸ਼੍ਰੀ ਦੀਵਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਹਾਰ ਲਈ ਹਰੀਸ ਚੌਧਰੀ ਸਭ ਤੋਂ ਵੱਧ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬਾ ਇੰਚਾਰਜ ਹੋਣ ਦੇ ਨਾਤੇ ਇਨ੍ਹਾਂ ਦੀ ਸਭ ਤੋਂ ਵੱਡੀ ਜਿੰਮੇਵਾਰੀ ਸੀ ਕਿ ਉਹ ਸਹੀ ਲੋਕਾਂ ਨੂੰ ਟਿਕਟਾਂ ਦੇਣ, ਪਾਰਟੀ ਵਿੱਚ ਤਾਲਮੇਲ ਬਿਠਾਉਣਾ ਅਤੇ ਲੋਕਾਂ ਤੱਕ ਪਹੁੰਚ ਯਕੀਨੀ ਕਰਨ। ਪਰ ਨਾ ਹੀ ਸਹੀ ਢੰਗ ਨਾਲ ਟਿਕਟਾਂ ਦੀ ਵੰਡ ਹੋ ਸਕੀ, ਜਿਸ ਕਾਰਨ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਪਹਿਲਾਂ ਹੀ ਨਾਰਾਜ ਵਰਕਰਾਂ ਦੀ ਨਿਰਾਸਾ ਵਧ ਗਈ। ਪਾਰਟੀ ਚ ਤਾਲਮੇਲ ਬਿਠਾਉਣ ਦੀ ਗੱਲ ਤਾਂ ਕੀ, ਹਰ ਕੋਈ ਕੰਟਰੋਲ ਤੋਂ ਬਾਹਰ ਜਾ ਕੇ ਬਿਆਨਬਾਜੀ ਕਰ ਰਿਹਾ ਸੀ। ਜਿਸ ਕਾਰਨ ਲੋਕਾਂ ਤੱਕ ਸਹੀ ਸੰਦੇਸ਼ ਨਹੀਂ ਪਹੁੰਚਿਆ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਦੀਵਾਨ ਨੇ ਜੋਰ ਦਿੰਦਿਆਂ ਕਿਹਾ ਕਿ ਜਦੋਂ ਦੋਸੀ ਹੀ ਜੱਜ ਹਨ ਤਾਂ ਇਨਸਾਫ ਕੌਣ ਕਰੇਗਾ? ਜਿਨ੍ਹਾਂ ਦੀਆਂ ਨੀਤੀਆਂ ਕਾਰਨ ਇਹ ਹਾਲਾਤ ਪੈਦਾ ਹੋਏ, ਉਹ ਹੁਣ ਹੀ ਮੰਥਨ ਕਰਨ ਬੈਠ ਗਏ ਹਨ। ਜਦੋਂ ਕਿ ਸੀਨੀਅਰ ਲੀਡਰਸ?ਿਪ ਨੂੰ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਕੇ ਜ?ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਅਤੇ ਹਰੀਸ ਚੌਧਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ। ਹਾਲਾਂਕਿ ਕੋਈ ਜਮੀਰ ਵਾਲਾ ਬੰਦਾ ਹੁੰਦਾ, ਤਾਂ ਹੁਣ ਤੱਕ ਅਸਤੀਫਾ ਦੇ ਚੁੱਕਾ ਹੁੰਦਾ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਚੱਲ ਰਹੇ ਮੰਥਨ ਨਾਲ ਕੁਝ ਨਹੀਂ ਹੋਣ ਵਾਲਾ। ਜੇਕਰ ਹੁਣ ਵੀ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਪਾਰਟੀ ਦੀ ਪੁਨਰ-ਸਥਾਪਨਾ ਲਈ ਮੁਹਿੰਮ ਨਾ ਚਲਾਈ, ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਹਾਲਤ ਉਹੀ ਹੋਵੇਗੀ, ਜੋ ਕੇਂਦਰ ਵਿੱਚ ਰਹੀ ਹੈ। ਹੋਰ ਤਾਂ ਹੋਰ, ਭਾਜਪਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੀ ਥਾਂ ਲੈਣੀ ਸੁਰੂ ਕਰ ਦਿੱਤੀ ਹੈ।

spot_img
spot_img

Share post:

Popular

More like this
Related

ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ…

Amritsar News: Roop Kaur Sandhu; ਸ਼੍ਰੋਮਣੀ ਅਕਾਲੀ ਦਲ ਦੀ...

पीढ़ियां बदलीं, लेकिन नहीं बदली रामलीला की परंपरा; मोहाली में 36वें वर्ष फिर सजेगा राम दरबार

👉पीढ़ियां बदलीं, मोहाली की रामलीला नहीं; 36वें वर्ष फिर...

ਸ੍ਰੀ ਗੌਰਵ ਯਾਦਵ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦਾ ਅਹੁਦਾ ਸੰਭਾਲਿਆ

Chandigarh News: Punjab Police (ਪੰਜਾਬ ਪੁਲਿਸ) ਦੇ ਨਵੇਂ ਮੁਖੀ...