ਰੋਜ਼ਗਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅੱਜ ਅਪੋਲੋ ਹੈਲਥ ਕੇਅਰ ਦਿੱਲੀ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 85 ਪ੍ਰਾਰਥੀਆਂ ਨੇ ਭਾਗ ਲਿਆ। ਇਸ ਮੌਕੇ ਹਲਕਾ ਭੁੱਚੋ ਤੋਂ ਐਮ.ਐਲ.ਏ. ਮਾਸਟਰ ਜਗਸੀਰ ਸਿੰਘ ਵੱਲੋਂ ਬਿਊਰੋ ਵਿਖੇ ਵਿਜਟ ਕੀਤਾ ਗਿਆ ਅਤੇ ਅਪੋਲੋ ਕੰਪਨੀ ਦੇ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂਂ ਇੰਟਰਵਿਊ ਵਿੱਚ ਆਏ ਹੋਏ ਪ੍ਰਾਰਥੀਆਂ ਲਈ ਉਨਾਂ ਦੇ ਵਧੀਆ ਭਵਿੱਖ ਲਈ ਸੁਭ ਕਾਮਨਾਵਾਂ ਦਿੱਤੀਆਂ ਅਤੇ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਸੀ.ਐਸ.ਈ. ਸੈਂਟਰ ਦੇ ਜ਼ਿਲਾ ਮੈਨੇਜਰ ਸ਼੍ਰੀ ਤਰਸੀਮ ਸਿੰਘ ਬਰਾੜ ਨਾਲ ਗੱਲਬਾਤ ਕਰਨ ਉਪਰੰਤ ਉਨਾਂ ਵੱਲੋਂ ਕੀਤੇ ਕੰਮਾਂ ਦੀ ਸਲਾਘਾ ਕੀਤੀ ਗਈ । ਇਸ ਮੌਕੇ ਬਿਊਰੋ ਦੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਵੱਲੋਂ ਉਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਯੂਥ ਲਾਇਬ੍ਰੇਰੀ ਵਿਖੇ ਵਿਜਟ ਕਰਵਾਇਆ ਗਿਆ। ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਬਲਰਾਜ ਸਿੰਘ ਦਾਨ ਸਿੰਘ ਵਾਲਾ, ਸ਼੍ਰੀ ਲਾਜਪੱਤ ਅਰੋੜਾ, ਸ਼੍ਰੀ ਬਲਤੇਜ ਸਿੰਘ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀ ਅੰਕੁਰ, ਸ਼੍ਰੀ ਵਿਸ਼ਾਲ ਚਾਵਲਾ ਕੈਰੀਅਰ ਕੌਸ਼ਲਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਨਵਨੀਤ ਕੁਮਾਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

spot_img
spot_img

Share post:

Popular

More like this
Related

ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ…

Amritsar News: Roop Kaur Sandhu; ਸ਼੍ਰੋਮਣੀ ਅਕਾਲੀ ਦਲ ਦੀ...

पीढ़ियां बदलीं, लेकिन नहीं बदली रामलीला की परंपरा; मोहाली में 36वें वर्ष फिर सजेगा राम दरबार

👉पीढ़ियां बदलीं, मोहाली की रामलीला नहीं; 36वें वर्ष फिर...

ਸ੍ਰੀ ਗੌਰਵ ਯਾਦਵ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦਾ ਅਹੁਦਾ ਸੰਭਾਲਿਆ

Chandigarh News: Punjab Police (ਪੰਜਾਬ ਪੁਲਿਸ) ਦੇ ਨਵੇਂ ਮੁਖੀ...