ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ, 15 ਜੁਲਾਈ: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਵੱਲੋਂ ਹੈਲਥ ਵੈਲਨੈਸ ਸੈਂਟਰ ਮੱੱਧੋਕੇ ਦੀ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਡਾ. ਨੇਹਾ ਸਿੰਗਲਾ ਅਤੇ ਬਲਾਕ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ ਵੀ ਮੌਜੂਦ ਸਨ ।
ਇਸ ਸਬੰਧੀ ਡਾ. ਸੁਰਿੰਦਰ ਸਿੰਘ ਝੱੱਮਟ ਨੇ ਦਸਿਆ ਕਿ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਵੱਲੋਂ ਆਮ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਮੇਂ ਸਮੇਂ ਤੇ ਹੈਲਥ ਵੈਲਨੈਸ ਸੈਂਟਰਾਂ ਦੀ ਚੱੈਕਿੰਗ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸੇ ਲੜੀ ਤਹਿਤ ਅੱਜ ਹੈਲਥ ਵੈਲਨੈਸ ਸੈਂਟਰ ਮੱਧੋਕੇ ਵਿਖੇ ਰੁਟੀਨ ਚੈਕਿੰਗ ਕੀਤੀ ਗਈ ਹੈ । ਉਹਨਾਂ ਦੱੱਸਿਆ ਕਿ ਜੋ ਰਜਿਸਟਰਾਂ ਵਿੱਚ ਮਾਮੂਲੀ ਤਰੁੱੱਟੀਆਂ ਪਾਈਆਂ ਗਈਆਂ ਹਨ, ਉਸ ਸਬੰਧੀ ਸਬੰਧਤ ਸਟਾਫ ਨੂੰ ਦੱਸ ਦਿੱਤਾ ਹੈ ਅਤੇ ਭਵਿੱਖ ਵਿੱਚ ਧਿਆਨ ਰੱਖਣ ਦੀ ਹਦਾਇਤ ਕਰ ਦਿੱਤੀ ਗਈ ਹੈ । ਡਾ. ਝੱੱਮਟ ਨੇ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਸਟਾਫ, ਪੰਚਾਇਤ ਅਤੇ ਜਨ ਅਰੋਗਿਆ ਸਮਿਤੀ ਮੈਂਬਰਾਂ ਤੋਂ ਪਿੰਡਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਕਰਨ ਲਈ ਸੁਝਾਅ ਵੀ ਲਏ ਜਾ ਰਹੇ ਹਨ । ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਿਹਤ ਸੰਸਥਾਵਾਂ ਚੈਕਿੰਗਾਂ ਜਾਰੀ ਰਹਿਣਗੀਆਂ, ਸੋ ਉਹਨਾਂ ਸਟਾਫ ਨੂੰ ਹਦਾਇਤ ਕੀਤੀ ਕਿ ਸਮੇਂ ਸਿਰ ਡਿਊਟੀ ਤੇ ਰਿਪੋਰਟ ਕੀਤਾ ਜਾਵੇ ਅਤੇ ਮਰੀਜਾਂ ਨਾਲ ਨਰਮ, ਮਿੱਠਬੋਲੜਾ ਅਤੇ ਸੇਵਾ ਵਾਲਾ ਰਵੀਈਆ ਰੱੱਖਿਆ ਜਾਵੇ। ਐਸ.ਐਮ.ੳ. ਢੁੱੱਡੀਕੇ ਵੱਲੋਂ ਵਟਸਅਪ ਵੀਡੀੳ ਕਾਲ ਰਾਹੀਂ ਵੀ ਸਟਾਫ ਦੀ ਹਾਜਰੀ ਅਤੇ ਕਾਰਗੁਜਾਰੀ ਰਿਪੋਰਟ ਲਈ ਜਾ ਰਹੀ ਹੈ ।
ਹੈਲਥ ਵੈਲਨੈਸ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ
8 Views