ਨਸ਼ਾ ਮੁਕਤ ਭਾਰਤ ਅਭਿਆਨ: ਸਿਵਲ ਸਰਜਨ ਸਟਾਫ਼ ਵੱਲੋਂ ਨਸ਼ਾ ਨਾ ਕਰਨ ਦਾ ਲਿਆ ਪ੍ਰਣ

Date:

spot_img

ਬਠਿੰਡਾ, 12 ਅਗਸਤ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਿਲ੍ਹਾ ਸਿਹਤ ਵਿਭਾਗ ਵੱਲੋ ਦਫ਼ਤਰ ਵਿਖੇ ਨਸ਼ੇ ਦਾ ਸੇਵਨ ਨਾ ਕਰਨ ਦੇ ਸਬੰਧ ਵਿੱਚ ਸਹੁੰ ਚੁਕਵਾਈ ਗਈ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾ ਢਿੱਲੋਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਅਸੀਂ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ, ਦਿਮਾਗੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਆਦਿ ਤੋਂ ਬਚਾਅ ਸਕੀਏ। ਇਸ ਸਮੇਂ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਮਨੋਰੋਗਾਂ ਦੇ ਮਾਹਿਰ ਡਾ ਅਰੁਣ ਬਾਂਸਲ,ਡਾ ਤਨੂਪ੍ਰੀਤ, ਡਾ ਮਯੰਕਜੋਤ ਸਿੰਘ , ਡਾ ਰੁਪਾਲੀ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਜਿਲ੍ਹਾ ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਅਤੇ ਪੀ.ਸੀ.ਪੀ.ਐਨ.ਡੀ.ਟੀ ਕੁਆਰਡੀਨੇਟਰ ਸੁਮਨ ਹਾਜਰ ਸਨ ।

 

spot_img
spot_img

Share post:

Popular

More like this
Related

समाधान शिविरों में आने वाली समस्याओं का प्राथमिकता के आधार पर करें समाधान – मुख्यमंत्री

👉*समाधान शिविर सरकार की फ्लैगशिप योजना, गत वर्ष के...

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...